ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਜਾਂ ਹੋਇਆ ਵਾਧਾ, ਜਾਣੋ ਤਾਜ਼ਾ ਕੀਮਤ

0
40

ਨਵੀਂ ਦਿੱਲੀਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਮੁਨਾਫਾ ਬੁਕਿੰਗ ਕਰਕੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਐਮਸੀਐਕਸ ਵਿੱਚ ਸੋਨਾ 0.29 ਪ੍ਰਤੀਸ਼ਤ ਦੀ ਗਿਰਾਵਟ ਨਾਲ 51,865 ਰੁਪਏ ਤੇ ਬੰਦ ਹੋਇਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1.05 ਫੀਸਦ ਯਾਨੀ 701 ਰੁਪਏ ਦੀ ਗਿਰਾਵਟ ਨਾਲ 66,366 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ।
ਦੱਸ ਦਈਏ ਕਿ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸੋਮਵਾਰ ਨੂੰ ਗੋਲਡ ਸਪੈਟ ਦੀ ਕੀਮਤ 52,688 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਇਸ ਦੇ ਨਾਲ ਹੀ ਗੋਲਡ ਫਿਊਚਰ ਦੀ ਕੀਮਤ 52,180 ਰੁਪਏ ਪ੍ਰਤੀ ਦਸ ਗ੍ਰਾਮ ਰਹੀ।ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਚ ਸੋਨੇ ਦੀ ਕੀਮਤ 94 ਰੁਪਏ ਦੀ ਗਿਰਾਵਟ ਨਾਲ 52,990 ਰੁਪਏ ਪ੍ਰਤੀ ਦਸ ਗ੍ਰਾਮ ਰਹੀਜਦੋਂਕਿ ਚਾਂਦੀ ਦੀ ਕੀਮਤ 782 ਰੁਪਏ ਦੀ ਤੇਜ਼ੀ ਨਾਲ 69,262 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਦਰਅਸਲਨਿਵੇਸ਼ਕ ਇਸ ਸਮੇਂ ਯੂਐਸ ਫੈਡਰਲ ਰਿਜ਼ਰਵ ਦੇ ਰੁਖ ਦੀ ਉਡੀਕ ਕਰ ਰਹੇ ਹਨ।
 ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ 0.3 ਪ੍ਰਤੀਸ਼ਤ ਦੀ ਗਿਰਾਵਟ ਨਾਲ 1,933 ਡਾਲਰ ਪ੍ਰਤੀ ਔਂਸ ਤੇ ਆ ਗਿਆ। ਸ਼ੁੱਕਰਵਾਰ ਨੂੰ ਇਹ 1910.99 ਪ੍ਰਤੀ ਔਂਸ ਤੇ ਪਹੁੰਚ ਗਿਆ। ਇਹ ਇੱਕ ਹਫਤੇ ਵਿੱਚ ਸੋਨੇ ਦਾ ਸਭ ਤੋਂ ਨੀਵਾਂ ਪੱਧਰ ਸੀ। ਜਦੋਂਕਿ ਯੂਐਸ ਗੋਲਡ ਫਿਊਚਰ ਚ 0.4 ਪ੍ਰਤੀਸ਼ਤ ਦੀ ਗਿਰਾਵਟ ਨਾਲ ਤੇ ਇਹ 1,910.10 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਿਆ।

LEAVE A REPLY

Please enter your comment!
Please enter your name here