ਬੇਰੁਜ਼ਗਾਰਾਂ ਦੀ ਹਮਾਇਤ ‘ਚ ਪਹੁੰਚੀ ‘ਆਪ’: ਦੋ ਮਹੀਨਿਆਂ ਤੋਂ ਸੰਗਰੂਰ ਵਿਖੇ ਟੈਂਕੀ ’ਤੇ ਡਟੇ ਮਨੀਸ਼ ਨੂੰ ਦਿੱਤਾ ਹੌਸਲਾ

0
353

ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਅਤੇ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਦੋ ਮਹੀਨਿਆਂ ਤੋਂ ਸੰਗਰੂਰ ਵਿਖੇ ਟੈਂਕੀ ’ਤੇ ਚੜ੍ਹੇ ਬੇਰੋਜ਼ਗਾਰ ਅਧਿਆਪਕ ਮਨੀਸ਼ ਕੁਮਾਰ ਨੂੰ ਹੌਸਲਾ ਦੇਣ ਲਈ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਸਾਥੀਆਂ ਸਮੇਤ ਸਥਾਨਕ ਸਿਵਲ ਹਸਪਤਾਲ ਦੀ ਟੈਂਕੀ ਉੱਪਰ ਪਹੁੰਚੇ। ਉਹਨਾਂ ਟੈਂਕੀ ਉਪਰ ਮਨੀਸ਼ ਦਾ ਹਾਲ ਚਾਲ ਜਾਨਣ ਉਪਰੰਤ ਸੂਬਾ ਸਰਕਾਰ ਉਪਰ ਵਰਦਿਆਂ ਕਿਹਾ ਕਿ ਕਾਂਗਰਸ ਦਾ ਘਰ-ਘਰ ਰੁਜ਼ਗਾਰ ਦਾ ਚੋਣ ਵਾਅਦਾ ਦਰ-ਦਰ ਠੋਕਰਾਂ ਸਾਬਿਤ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਜਿਸ ਸੂਬੇ ਦਾ ਅਧਿਆਪਕ ਵਰਗ ਸੜਕਾਂ ਉਤੇ ਰੁਲ ਰਿਹਾ ਹੋਵੇ, ਉਥੋਂ ਦੀ ਸਰਕਾਰ ਦੇ ਕਿਰਦਾਰ ਦਾ ਸਹਿਜੇ ਹੀ ਪਤਾ ਲੱਗ ਸਕਦਾ ਹੈ। ਉਹਨਾਂ ‘ਆਪ‘ ਦੀ ਸਰਕਾਰ ਬਨਣ ਉਪਰੰਤ ਬੇਰੋਜ਼ਗਾਰ ਅਧਿਆਪਕਾਂ ਨੂੰ ਬਨਣਾ ਮਾਨ ਸਤਿਕਾਰ ਦੇਣ ਦੀ ਗੱਲ ਵੀ ਕਹੀ। ਉਹਨਾਂ ਪਾਣੀ ਵਾਲੀ ਟੈਂਕੀ ਤੋਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਬੇਰੋਜ਼ਗਾਰ ਅਧਿਆਪਕਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਜਲਾਲਾਬਾਦ ਤੋਂ ਪਹੁੰਚੇ ‘ਆਪ‘ ਦੇ ਹਲਕਾ ਇਚਾਰਜ ਗੋਲਡੀ ਕੰਬੋਜ ਨੇ ਆਪਣੇ ਹਲਕੇ ਦੇ ਬੇਰੋਜ਼ਗਾਰ ਮਨੀਸ਼ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਗੁਰਮੇਲ ਸਿੰਘ ਘਰਾਚੋਂ, ਬੇਰੋਜ਼ਗਾਰ ਵਰਕਰਾਂ ਵਿੱਚੋੰ ਕਿਰਨ ਈਸੜਾ, ਮਲਿਕਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਸੰਗਰੂਰ, ਸੁਨੀਲ ਫ਼ਾਜਲਿਕਾ, ਦਵਿੰਦਰ ਫ਼ਾਜਲਿਕਾ, ਗੁਰਵੀਰ ਮੰਗਵਾਲ, ਹਰਮੇਸ ਥਲੇਸਾਂ, ਸੰਦੀਪ, ਸੁਖਵੀਰ, ਹਰਪ੍ਰੀਤ ਫਿਰੋਜਪੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here