ਸਿੱਖ ਕੁਮਿਨਟੀ ਨੇਤਾਵਾਂ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸੰਬੰਧ...

ਅਮਰੀਕਾ ਤੋ ਇਕ ਸੋ ਦੇ ਜਥੇ ਲਈ ਵਿਸ਼ੇਸ ਪ੍ਰਬੰਧ ਕਰਨ ਦਾ ਭਰੋਸਾ । ਵਸ਼ਿਗਟਨ ਡੀ ਸੀ-( ਗਿੱਲ ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਪੁਰਬ ਮਨਾਉਣ ਸੰਬੰਧੀ ਵਿਸ਼ੇਸ ਜਥੇ ਦੇ ਪ੍ਰਬੰਧਾਂ...

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ - ਸਥਾਨਿਕ ਵਿਰਸਾ ਫਾਊਂਡੇਸ਼ਨ ਵੱਲੋਂ ਵਾਰਸ ਭਰਾਵਾਂ ਦਾ ਸ਼ਾਨਦਾਰ ਸ਼ੋਅ “ਪੰਜਾਬੀ ਵਿਰਸਾ 2025” ਫਰਿਜਨੋ ਦੇ ਵੁਡਵਰਡ ਪਾਰਕ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ...

ਏਅਰ ਇੰਡੀਆ ਦੀ ਕੈਪਟਨ ਜ਼ੋਇਆ ਅਮਰੀਕਾ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕਰਨ ਵਾਲੀ ਪਹਿਲੀ...

ਵਾਸਿੰਗਟਨ, 22 ਅਗਸਤ (ਰਾਜ ਗੋਗਨਾ ) —ਭਾਰਤੀ ਮੂਲ ਦੀ ਦਿੱਲੀ ਨਾਲ ਪਿਛੋਕੜ ਰੱਖਣ ਵਾਲੀ ਜ਼ੋਇਆ ਅਗਰਵਾਲ ਏਅਰ ਇੰਡੀਆ ਦੀ ਕੈਪਟਨ ਹੁਣ ਪਾਇਲਟ ਬਣ ਗਈ ਹੈ। ਸੰਯੁਕਤ ਰਾਜ ਦੇ ਸੈਨ ਫਰਾਂਸਿਸਕੋ ਏਵੀਏਸ਼ਨ ਮਿਊਜ਼ੀਅਮ ਵਿੱਚ ਰੱਖਣ...

ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ ਵੱਲੋ ਮਨਾਇਆ ਗਿਆ ਪੰਜਾਬੀ ਚੇਤਨਾ ਦਿਹਾੜਾ

ਇੰਡੋ ਯੂ. ਐਸ. ਹੈਰੀਟੇਜ਼ ਫਰਿਜ਼ਨੋ ਵੱਲੋ ਮਨਾਇਆ ਗਿਆ ਪੰਜਾਬੀ ਚੇਤਨਾ ਦਿਹਾੜਾ (ਸਾਧੂ ਸਿੰਘ ਸੰਘਾ ਦਾ ਨਾਵਲ “ਗ੍ਰੀਨ ਕਾਰਡ” ਅਤੇ ਰਣਜੀਤ ਗਿੱਲ ਦਾ ਕਾਵਿ ਸੰਗ੍ਰਹਿ “ਮਿੱਟੀ ਦਾ ਮੋਹ” ਕੀਤੇ ਲੋਕ ਅਰਪਤ) ਗੁਰਿੰਦਰਜੀਤ ਨੀਟਾ ਮਾਛੀਕੇ  / ਕੁਲਵੰਤ ਧਾਲੀਆਂ ਫਰਿਜਨੋ...

ਜੀਓਪੀ ਲੀਡਰ ਮੈਕਕਾਰਥੀ ਨੇ ਹੋਮਲੈਂਡ ਸਕਿਓਰਿਟੀ ਸੈਕਟਰੀ ਨੂੰ ਸਰਹੱਦੀ ਮੁੱਦਿਆਂ ‘ਤੇ ਅਸਤੀਫਾ ਦੇਣ ਲਈ...

ਵਸ਼ਿਗਟਨ ਡੀ ਸੀ-( ਸੁਰਿੰਦਰ ਗਿੱਲ ) -ਐਲ ਪਾਸੋ, ਟੈਕਸਾਸ ਵਿੱਚ ਰਿਪਬਲਿਕਨਾਂ ਨਾਲ ਪੇਸ਼ ਹੋਏ, ਹਾਊਸ ਜੀਓਪੀ ਲੀਡਰ ਕੇਵਿਨ ਮੈਕਕਾਰਥੀ ਨੇ ਮੰਗਲਵਾਰ ਨੂੰ ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਅਰਕਸ ਨੂੰ ਦੱਖਣੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ...

ਯੂਨੀਵਰਸਲ ਪੀਸ ਫੈਡਰੇਸ਼ਨ ਦਾ ਅਠਾਰਵਾਂ” UPF Today” ਮੈਗਜ਼ੀਨ ਰਲੀਜ਼।

ਯੂਨੀਵਰਸਲ ਪੀਸ ਫੈਡਰੇਸ਼ਨ ਦਾ ਅਠਾਰਵਾਂ” UPF Today” ਮੈਗਜ਼ੀਨ ਰਲੀਜ਼। 2023 ਪੀਸ ਸਮਿਟ ਤੇ ਛੇਵੇਂ ਥਿੰਕ ਟੈਕ ਤੋ ਇਲਾਵਾ ਰਾਸ਼ਟਰੀ ਮਾਪੇ ਦਿਵਸ ਰਿਪੋਰਟ ਜਾਰੀ ਕੀਤੀ। ਟੋਮੀਕੋ ਦੁਗਾਨ ਓੁਪ ਪ੍ਰਧਾਨ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਰਿਪੋਰਟ ਕਾਪੀ...

ਸਮਾਧ ਭਾਈ ਦੀ ਸੰਗਤ ਵੱਲੋ ਧੰਨ ਧੰਨ ਬਾਬਾ ਭਾਈ ਰੂਪ ਚੰਦ ਦੀ ਬਰਸੀ ਫਰਿਜਨੋ...

ਫਰਿਜਨੋ (ਕੈਲੀਫੋਰਨੀਆਂ) ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਅਤੇ ਡਾ. ਮਲਕੀਤ ਸਿੰਘ ਕਿੰਗਰਾ, ਸ. ਸੁਖਦੇਵ ਸਿੰਘ ਸ਼ਾਨੇ ਪੰਜਾਬ ਅਤੇ ਸਮੂੰਹ ਪਿੰਡ ਸਮਾਧ ਭਾਈ(ਮੋਗਾ) ਦੀ ਸੰਗਤ ਵੱਲੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ...

ਕੈਲੀਫੋਰਨੀਆ ਵਿਚ ਕਈ ਹੱਤਿਆਵਾਂ ਲਈ ਜਿੰਮੇਵਾਰ ਪਿਛਲੇ ਡੇਢ ਸਾਲ ਤੋਂ ਫਰਾਰ ਸ਼ੱਕੀ ਦੋਸ਼ੀ ਗ੍ਰਿਫਤਾਰ।

ਸੈਕਰਾਮੈਂਟੋ 16 ਅਕਤੂਬਰ (ਹੁਸਨ ਲੜੋਆ ਬੰਗਾ) -ਕੇਂਦਰੀ ਕੈਲੀਫੋਰਨੀਆ ਵਿਚ ਹੱਤਿਆਵਾਂ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਿਲ ਸ਼ੱਕੀ ਦੋਸ਼ੀ ਜਿਸ ਦੀ ਪਿਛਲੇ ਤਕਰੀਬਨ ਡੇਢ ਸਾਲ ਤੋਂ ਪੁਲਿਸ ਨੂੰ ਤਲਾਸ਼ ਸੀ, ਨੂੰ ਕਾਬੂ ਕਰ ਲਿਆ ਹੈ। ਸਟਾਕਟਨ ਦੇ...

ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਵੱਲੋਂ ਬੱਚਿਆਂ ਦਾ ਗਿੱਧਾ-ਭੰਗੜਾ ਸਿਖਲਾਈ ਕੈਂਪ ਸੁਰੂ “26 ਜੁਲਾਈ...

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਹਰ ਸਾਲ ਦੀ ਤਰਾਂ ਬੱਚਿਆਂ ਨੂੰ ਛੁੱਟੀਆਂ ਦੌਰਾਨ ਸ਼ੋਸ਼ਲ ਮੀਡੀਏ ਤੋਂ ਕੁਝ ਸਮਾਂ ਦੂਰ ਰੱਖਣ ਅਤੇ ਘਰ ਦੀ ਚਾਰ ਦਿਵਾਰੀ ਤੋਂ...

ਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ ਗਿਆ

ਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ ਗਿਆ ਵਲੋਂ: ਸਮੀਪ ਸਿੰਘ ਗੁਮਟਾਲਾ ਕਲੀਵਲੈਂਡ, ਓਹਾਇਓ: ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਕਲੀਵਲੈਂਡ ਸਥਿਤ ਗੁਰੁ ਨਾਨਕ ਫਾਉਂਡੇਸ਼ਨ ਰਿਚਫੀਲਡ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ। ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਡੇਟਨ, ਕੋਲੰਬਸ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 22 ਸਾਲ ਤੱਕ ਦੇ 32 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ-ਮਈ ਮਹੀਨੇ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਸਥਾਨਕ ਪੱਧਰ ‘ਤੇ ਹੋਏ ਸਿਮਪੋਜ਼ੀਅਮ ਮੁਕਾਬਲਿਆਂ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ 4 ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰ” ਪੁਸਤਕ ਦਿੱਤੀ ਗਈ। 1984 ਦੇ ਘੱਲੂਘਾਰੇ ਅਤੇ ਕਤਲੇਆਮ ਦੀ 40ਵੀ ਵਰੇ੍ਹਗੰਡ ਨੂੰ ਸਮਰਪਤ ਪੰਜਵੇਂ ਗਰੁੱਪ ਦਾ ਵਿਸ਼ਾ “1984 ਦਾ ਘੱਲੂਘਾਰਾ ਅਤੇ ਉਸ ਤੋਂ ਬਾਦ ਦਾ ਸਿੱਖ ਸੰਘਰਸ਼” ਰੱਖਿਆ ਗਿਆ ਹੈ। ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਭਾਗ ਲੈਣ ਵਾਲੇ ਬੱਚਿਆਂ ਨੇ ਸਿੱਖ ਧਰਮ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿੱਚਾਰ ਪੇਸ਼ ਕੀਤੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਵਲੋਂ ਸਥਾਨਕ ਅਤੇ ਦੂਰੋਂ ਆਈਆਂ ਸੰਗਤਾਂ ਲਈ ਸਾਰਾ ਦਿਨ ਲੰਗਰ ਦੀ ਸੇਵਾ ਕੀਤੀ ਗਈ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਰਸਕਾਰ ਅਤੇ ਪੰਜਾਬੀ ਵਿੱਚ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਵੱਖਰਾ ਵਿਸ਼ੇਸ਼ ਅਵਾਰਡ ਵੀ ਦਿੱਤਾ ਗਿਆ। ਗਰੁੱਪ 1 ਵਿੱਚ ਅਵਨੂਰ ਕੌਰ, ਗਰੁੱਪ 2 ਵਿੱਚ ਤ੍ਰਿਸ਼ਾ ਕੌਰ, ਗਰੁੱਪ 3 ਵਿੱਚ ਪ੍ਰਭਨੂਰ ਸਿੰਘ, ਗਰੁੱਪ 4 ਵਿੱਚ ਮਿਹਰ ਕੌਰ ਅਤੇ ਗਰੁੱਪ 5 ਵਿੱਚ ਸਮਾਰਾ ਕੌਰ ਪਹਿਲੇ ਸਥਾਨ ‘ਤੇ ਆਏ। ਇਹ ਜੇਤੂ ਬੱਚੇ 1 ਤੋਂ 4 ਅਗਸਤ, 2024 ਵਿੱਚ ਡੈਲਸ, ਟੈਕਸਾਸ ਦੇ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ। ਸਿਆਨਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਜਾਂਦੇ ਹਨ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ। ਫੋਟੋ ਸਰੋਤ: ਸਮੀਪ ਸਿੰਘ ਗੁਮਟਾਲਾ 1.     Group1To5Winners.jpg: ਗਰੁੱਪ 1 ਤੋਂ 5 ਤੱਕ ਦੇ ਜੇਤੂ, ਅਵਨੂਰ ਕੌਰ, ਤ੍ਰਿਸ਼ਾ ਕੌਰ, ਪ੍ਰਭਨੂਰ ਸਿੰਘ, ਮਿਹਰ ਕੌਰ ਅਤੇ ਸਮਾਰਾ ਕੌਰ 2.     Group_Participants_FamilyMembers.jpg: ਭਾਗ ਲੈਣ ਵਾਲੇ ਬੱਚੇ ਅਤੇ ਨੋਜਵਾਨ ਪਰਿਵਾਰਕ ਮੈਂਬਰਾਂ ਨਾਲ ਸਮੀਪ ਸਿੰਘ ਗੁਮਟਾਲਾ ਸਿਨਸਿਨਾਟੀ, ਓਹਾਇਓ, ਅਮਰੀਕਾ +1-937-654-8873