Gippy Grewal ਦਾ ‘ਹਥਿਆਰ 2’ 17 ਅਗਸਤ ਨੂੰ, ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਟ੍ਰੈਕ

0
80

ਚੰਡੀਗੜ੍ਹ (ਸਾਂਝੀ ਸੋਚ ਬਿਊਰੋ) –ਅਗਸਤ ਦਾ ਮਹੀਨਾ ਪੰਜਾਬੀ ਸੰਗੀਤ (Punjabi Music) ਦੇ ਸਰੋਤਿਆਂ ਲਈ ਬੇਹੱਦ ਮਨੋਰੰਜਕ ਤੇ ਦਿਲਕਸ਼ ਰਹਿਣ ਵਾਲਾ ਹੈ। ਗਿੱਪੀ ਗਰੇਵਾਲ (Gippy Grewal) ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਤੇ ਕੁਝ ਪੋਸਟਾਂ ਅਪਲੋਡ ਕੀਤੀਆਂ ਹਨਜਿਨ੍ਹਾਂ ਨੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਉਨ੍ਹਾਂ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਐਲਬਮ ‘Limited Edition’ ਦੇ ਪਹਿਲੇ ਟ੍ਰੈਕ ਦਾ ਐਲਾਨ ਕੀਤਾ ਹੈ। ਇਸ ਦਾ ਸਿਰਲੇਖ ‘Hathyar 2’ ਰੱਖਿਆ ਗਿਆ ਹੈ ਤੇ 17 ਅਗਸਤ ਨੂੰ ਅਧਿਕਾਰਤ ਤੌਰ ਤੇ ਰਿਲੀਜ਼ ਹੋ ਜਾਵੇਗਾ। ਇਹ ਇੱਕ ਦੋਗਾਣਾ ਹੈਜਿਸ ਵਿੱਚ ਗਿੱਪੀ ਗਰੇਵਾਲ ਦਾ ਸਾਥ ਮਨਪ੍ਰੀਤ ਕੌਰ ਦੇ ਰਹੇ ਹਨ। ਬਹੁਤ ਹੀ ਪ੍ਰਤਿਭਾਸ਼ਾਲੀ ਹੈਪੀ ਰਾਏਕੋਟੀ ਨੇ ਗਾਣੇ ਦੇ ਬੋਲ ਲਿਖੇ ਹਨ। ਗਾਣੇ ਦਾ ਸੰਗੀਤ ਲਾਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਬਲਜੀਤ ਸਿੰਘ ਦਿਓ ਨੇ ਗੀਤ ਦਾ ਵੀਡੀਓ ਬਣਾਇਆ ਹੈ। ਇਸ ਗੀਤ ਦੇ ਮਿਊਜ਼ਿਕ ਵਿਡੀਓ ਵਿੱਚ ਬ੍ਰਾਊਨਗਰਲਲਿਫਟਸ‘ ਦੇ ਨਾਂ ਨਾਲ ਮਸ਼ਹੂਰ ਨਵਪ੍ਰੀਤ ਬੰਗਾ ਵੀ ਦਿਖਾਈ ਦੇਵੇਗੀ।

ਇਸ ਗੀਤ ਦੇ ਨਾਂ ਨੇ ਹੀ ਤੁਹਾਨੂੰ ਜ਼ਰੂਰ ਆਪਣੀਆਂ ਪੁਰਾਣੀਆਂ ਯਾਦਾਂ ਵੱਲ ਧੱਕ ਦਿੱਤਾ ਹੋਣਾ ਹੈ। ਦਰਸ਼ਕਾਂ ਨੂੰ ਪੂਰੀ ਆਸ ਹੈ ਕਿ ਲਿਮਟਿਡ ਐਡੀਸ਼ਨ‘ ਨਾਂ ਦੀ ਐਲਬਮ ਨਾਲ ਉਨ੍ਹਾਂ ਨੂੰ ਉਨ੍ਹਾਂ ਦਾ ਪੁਰਾਣਾ ਗਿੱਪੀ ਗਰੇਵਾਲ ਵਾਪਸ ਮਿਲ ਜਾਵੇਗਾ। ਗੀਤ ‘2009 ਰੀਹੀਟਡ‘ ਨੇ ਇਹ ਸੰਕੇਤ ਦਿੱਤਾ ਸੀ ਕਿ ਇਸ ਐਲਬਮ ਰਾਹੀਂ ਦਰਸ਼ਕਾਂ ਨੂੰ ਪੁਰਾਣੀ ਗਿੱਪੀਧੜਕਣ ਮਹਿਸੂਸ ਹੋਵੇਗੀ। ਪਹਿਲੇ ਗਾਣੇ ਦਾ ਸਿਰਲੇਖ ਵੀ ਇਹੋ ਸੰਕੇਤ ਦਿੰਦਾ ਹੈ। ਹਥਿਆਰ‘ ਲਗਪਗ ਇੱਕ ਦਹਾਕੇ ਪਹਿਲਾਂ ਆਇਆ ਸੀ ਅਤੇ ਇਹ ਗਿੱਪੀ ਦਾ ਹੁਣ ਤੱਕ ਦੀ ਸਭ ਤੋਂ ਵੱਡਾ ਹਿੱਟ ਰਿਹਾ ਸੀ। ਪੰਜਾਬੀ ਸੰਗੀਤ ਦਾ ਸੁਨਹਿਰੀ ਯੁੱਗ‘, ਕੀ ਆਖਰਕਾਰ ਵਾਪਸ ਆ ਰਿਹਾ ਹੈ?

ਇਸ ਤੋਂ ਪਹਿਲਾਂਗਿੱਪੀ ਨੇ ਆਪਣੇ ਬੋਨਸ ਟ੍ਰੈਕ ਤੇ ਐਲਬਮ ਦੀ ਜਾਣਪਛਾਣ ਨੂੰ ਵੱਡਾ ਹੁੰਗਾਰਾ ਮਿਲਣ ’ਤੇ ਦਰਸ਼ਕਾਂ ਦਾ ਧੰਨਵਾਦ ਕਰਨ ਲਈ ਆਪਣੀ ਇੱਕ ਕਲਿੱਪ ਅਪਲੋਡ ਕੀਤੀ ਸੀ। ਉਨ੍ਹਾਂ ਤਦ ਇਹ ਵੀ ਦੱਸਿਆ ਸੀ ਕਿ ਪਹਿਲੇ ਟ੍ਰੈਕ ਤੋਂ ਬਾਅਦ ਐਲਬਮ ਦੀ ਪੂਰੀ ਟ੍ਰੈਕ ਲਿਸਟ ਦਾ ਐਲਾਨ ਕੀਤਾ ਜਾਵੇਗਾ। ਟ੍ਰੈਕਲਿਸਟ ਹਾਲੇ ਬਣ ਰਹੀ ਹੈ ਤੇ 17 ਅਗਸਤ ਤੋਂ ਬਾਅਦ ਜਨਤਕ ਕੀਤੀ ਜਾਏਗੀ।

LEAVE A REPLY

Please enter your comment!
Please enter your name here