SBI Online Fraud Warning: SBI ਨੇ ਮੋਬਾਈਲ ਬੈਂਕਿੰਗ ‘ਚ ਧੋਖਾਧੜੀ ਲਈ ਕੀਤਾ ਸਾਵਧਾਨ, ਯੂਜ਼ਰਸ ਨੂੰ ਦਿੱਤੀ ਖਾਸ ਸਲਾਹ

0
28

ਨਵੀਂ ਦਿੱਲੀ: ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਬੈਂਕਿੰਗ ‘ਚ ਧੋਖਾਧੜੀ ਦੇ ਮਾਮਲਿਆਂ ‘ਚ ਕਾਫੀ ਵਾਧਾ ਹੋਇਆ ਹੈ। ਇਸ ਕਰਕੇ ਬੈਂਕ ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਹਿੰਦੇ ਰਹਿੰਦੇ ਹਨ। ਇਸ ਕਵਾਇਦ ‘ਚ ਇੱਕ ਵਾਰ ਫੇਰ ਦੇਸ਼ ਦੇ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਸੁਰੱਖਿਅਤ ਆਨਲਾਈਨ ਬੈਂਕਿੰਗ ਦੇ ਕੁਝ ਟਿਪਸ ਦੱਸੇ ਹਨ।
ਇਨ੍ਹਾਂ ਟਿਪਸ ਬਾਰੇ ਭਾਰਤੀ ਸਟੇਟ ਬੈਂਕ ਨੇ ਵੀਡੀਓ ਟਵੀਟ ਕਰਕੇ ਲੋਕਾਂ ਨੂੰ ਦੱਸਿਆ। ਇਸ ਦੇ ਨਾਲ ਹੀ ਐਸਬੀਆਈ ਨੇ ਲਿਖਿਆ, “ਮੋਬਾਈਲ ਹੈਕਰ ਦਾ ਸ਼ਿਕਾਰ ਨਾ ਬਣੋ ਤੇ ਆਪਣੀ ਡਿਵਾਈਸ ਨੂੰ ਸੁਰੱਖਿਅਤ ਰੱਖਣ ਲਈ ਕੁਝ ਸਮਾਰਟ ਤਰੀਕੇ ਸਿੱਖੋ। ਆਓ ਹੈਕਰਾਂ ਲਈ ਮੁਸੀਬਤ ਬਣਾਈਏ।”

LEAVE A REPLY

Please enter your comment!
Please enter your name here