ਜਾਣੋ ਕੌਣ ਹੈ ਰਿਹਾਨਾ ਜਿੰਨ੍ਹਾਂ ਕਿਸਾਨ ਅੰਦੋਲਨ ‘ਤੇ ਕੀਤਾ ਟਵੀਟ ਤਾਂ ਮੱਚ ਗਿਆ ਬਵਾਲ

0
25
ਰਿਹਾਨਾ ਅਦਾਕਾਰਾ ਵੀ ਹੈ। ਉਹ ਹਾਲੀਵੁੱਡ ਫ਼ਿਲਮ ਬੈਟਲਸ਼ਿਪ ਤੇ Ocean’s 8′ ਜਿਹੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

ਸਾਂਝੀ ਸੋਚ ਬਿਊਰੋ : ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ‘ਚ ਅੰਦੋਲਨ ਦੇ ਵਿਚ ਜਦੋਂ ਰਾਜਧਾਨੀ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਬੰਦ ਕਰਨ ਦਾ ਸਰਕਾਰ ਨੇ ਫੈਸਲਾ ਲਿਆ ਤਾਂ ਇਸ ‘ਤੇ ਸਵਾਲ ਉੱਠੇ। ਹੁਣ ਹਾਲੀਵੁੱਡ ਦੀ ਜਾਣੀ ਪਛਾਣੀ ਸਿੰਗਰ ਰਿਹਾਨਾ ਨੇ ਵੀ ਇਸ ‘ਤੇ ਸਵਾਲ ਚੁੱਕੇ।

ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਲਗਾਤਾਰ ਰਿਹਾਨਾ ਨੂੰ ਲੈਕੇ ਚਰਚਾ ਹੁੰਦੀ ਰਹੀ। ਰਿਹਾਨਾ ਲਗਾਤਾਰ ਟ੍ਰੇਡਿੰਗ ਟੌਪਿਕ ‘ਚ ਵੀ ਬਣੀ ਹੋਈ ਹੈ। ਸਵ੍ਰਾ ਭਾਸਕਰ ਤੇ ਕੰਗਣਾ ਰਣੌਤ ਸਮੇਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਕੰਗਣਾ ਨੇ ਤਾਂ ਗੁੱਸੇ ‘ਚ ਰਿਹਾਨਾ ਨੂੰ ਬੇਵਕੂਫ ਵੀ ਕਹਿ ਦਿੱਤਾ।

Who is Rihana?

ਰਿਹਾਨਾ ਹਾਲੀਵੁੱਡ ਦੀ ਪੌਪ ਸਿੰਗਰ ਹੈ ਤੇ ਅਦਾਕਾਰ ਹੈ। ਰਿਹਾਨਾ ਦੇ ਟਵਿਟਰ ‘ਤੇ 100 ਮਿਲੀਅਨ ਫੋਲੋਅਰਸ ਹਨ। ਟਵਿਟਰ ‘ਤੇ ਦੁਨੀਆਂ ‘ਚ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਲੋਕਾਂ ‘ਚ ਰਿਹਾਨਾ 100 ਮਿਲੀਅਨ ਫੋਲੋਅਰਸ ਦੇ ਨਾਲ ਚੌਥੇ ਨੰਬਰ ‘ਤੇ ਹੈ। ਉਨ੍ਹਾਂ ‘Don’t stop the music’, ‘Love the way you lie’, ‘Umbrella’ ਜਿਹੇ ਕਈ ਵੱਡੇ ਹਿੱਟ ਦਿੱਤੇ।

 

ਰਿਹਾਨਾ ਅਦਾਕਾਰਾ ਵੀ ਹੈ। ਉਹ ਹਾਲੀਵੁੱਡ ਫ਼ਿਲਮ ਬੈਟਲਸ਼ਿਪ ਤੇ Ocean’s 8′ ਜਿਹੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

32 ਸਾਲ ਦੀ ਰਿਹਾਨਾ ਦਾ ਆਪਣਾ ਫੈਸ਼ਨ ਬ੍ਰਾਂਡ ਵੀ ਹੈ ਜਿਸ ਦਾ ਨਾਂਅ Fenty ਹੈ। 2019 ‘ਚ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਧਨੀ ਮਿਊਜ਼ੀਸ਼ੀਅਨ ਦੱਸਿਆ ਸੀ। ਫੋਰਬਸ ਦੇ ਮੁਤਾਬਕ ਰਿਹਾਨਾ ਦੀ ਕੁੱਲ ਸੰਪੱਤੀ 600 ਮਿਲੀਅਨ ਡਾਲਰ 4400 ਕਰੋੜ ਰੁਪਏ ਹੈ।

 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਕੋਈ ਅਜਿਹਾ ਟਵੀਟ ਕੀਤਾ ਹੈ। ਰਿਹਾਨਾ ਅਜਿਹੇ ਮੁੱਦਿਆਂ ‘ਤੇ ਟਵੀਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਮਿਆਂਮਾਰ ‘ਚ ਫੌਜ ਦੇ ਕਬਜ਼ੇ ਨੂੰ ਲੈਕੇ ਵੀ ਟਵੀਟ ਕੀਤਾ ਸੀ।

LEAVE A REPLY

Please enter your comment!
Please enter your name here