ਤੱਬੂ ਨੇ ਕੀਤਾ ਸ਼ੂਟਿੰਗ ਤੋਂ ਇਨਕਾਰ, ਬੰਦ ਹੋਈ ‘Bhool Bhulaiyaa 2’ ਦੀ ਸ਼ੂਟਿੰਗ

0
19
‘Bhool Bhulaiyaa 2’ ਦੀ ਸ਼ੂਟਿੰਗ ‘ਚ ਇਕ ਵਾਰ ਫਿਰ ਤੋਂ ਬ੍ਰੇਕ ਲਗ ਗਈ ਹੈ। ਪਰ ਇਸ ਵਾਰ ਕੋਰੋਨਾ ਕਾਰਨ ਫ਼ਿਲਮ ਨੂੰ ਬੰਦ ਨਹੀਂ ਕੀਤਾ ਗਿਆ ਬਲਕਿ ਫ਼ਿਲਮ ਦੇ ਇਕ ਅਹਿਮ ਕਿਰਦਾਰ ਨੇ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖਬਰਾਂ ਮੁਤਾਬਕ ਅਦਾਕਾਰਾ ਤੱਬੂ ਨੇ ਕੋਰੋਨਾ ਮਹਾਮਾਰੀ ਤੱਕ ਸ਼ੂਟ ਨਾ ਕਰਨ ਦਾ ਫੈਸਲਾ ਕੀਤਾ ਹੈ।
ਸਾਂਝੀ ਸੋਚ ਬਿਊਰੋ : Bhool Bhulaiyaa 2′ ਦੀ ਸ਼ੂਟਿੰਗ ‘ਚ ਇਕ ਵਾਰ ਫਿਰ ਤੋਂ ਬ੍ਰੇਕ ਲਗ ਗਈ ਹੈ। ਪਰ ਇਸ ਵਾਰ ਕੋਰੋਨਾ ਕਾਰਨ ਫ਼ਿਲਮ ਨੂੰ ਬੰਦ ਨਹੀਂ ਕੀਤਾ ਗਿਆ ਬਲਕਿ ਫ਼ਿਲਮ ਦੇ ਇਕ ਅਹਿਮ ਕਿਰਦਾਰ ਨੇ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖਬਰਾਂ ਮੁਤਾਬਕ ਅਦਾਕਾਰਾ ਤੱਬੂ ਨੇ ਕੋਰੋਨਾ ਮਹਾਮਾਰੀ ਤੱਕ ਸ਼ੂਟ ਨਾ ਕਰਨ ਦਾ ਫੈਸਲਾ ਕੀਤਾ ਹੈ।

 

ਤੱਬੂ ਦਾ ਕਹਿਣਾ ਹੈ ਕਿ ਜਦ ਤੱਕ ਕੋਰੋਨਾਵਾਇਰਸ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਤੱਦ ਤੱਕ ਉਹ ਸੈੱਟ ‘ਤੇ ਨਹੀਂ ਜਾਵੇਗੀ। ਤੱਬੂ ਫ਼ਿਲਮ ‘Bhool Bhulaiyaa 2’ ‘ਚ ਅਹਿਮ ਕਿਰਦਾਰ ਨਿਭਾ ਰਹੀ ਹੈ। ਜਿਸ ਤੋਂ ਬਾਅਦ ਮੇਕਰਸ ਤੋਂ ਸ਼ੂਟਿੰਗ ਰੋਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

 

‘Bhool Bhulaiyaa 2’ ਦੀ ਸ਼ੂਟਿੰਗ 2020 ਦੇ ਮਾਰਚ ਮਹੀਨੇ ਤੋਂ ਹੀ ਬੰਦ ਹੈ। ਇਸ ਵਿਚਾਲੇ ਮੇਕਰਸ ਨੂੰ ਇਹ ਉਮੀਦ ਸੀ ਕੀ ਉਹ ਆਉਣ ਵਾਲੇ ਦਿਨਾਂ ਤੱਕ ਰਹਿੰਦੀ ਸ਼ੂਟਿੰਗ ਨੂੰ ਪੂਰਾ ਕਰ ਦੇਣਗੇ। ਪਰ ਤੱਬੂ ਦੇ ਫੈਸਲੇ ਨੇ ਇਕ ਵਾਰ ਫਿਰ ਤੋਂ ‘Bhool Bhulaiyaa 2’ ਦੀ ਸ਼ੂਟਿੰਗ ‘ਚ ਬ੍ਰੇਕ ਲਗਾ ਦਿੱਤੀ ਹੈ।ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਫ਼ਿਲਮ ਸਾਲ 2007 ‘ਚ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ Bhool Bhulaiyaa ਦਾ ਸੀਕਵਲ ਹੈ। ਭੂਲ ਭੂਲੇਯਾ 2 ‘ਚ ਤੱਬੂ ਤੇ ਕਾਰਤਿਕ ਆਰੀਅਨ ਦੇ ਨਾਲ ਕਿਆਰਾ ਅਡਵਾਨੀ ਵੀ ਨਜ਼ਰ ਆਵੇਗੀ।

LEAVE A REPLY

Please enter your comment!
Please enter your name here