ਵਿਰਾਟ ਅਨੁਸ਼ਕਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਨਾਂਅ ਰੱਖਿਆ ਵਾਮਿਕਾ

0
17
ਬੇਟੀ ਦੇ ਜਨਮ ਤੋਂ ਬਾਅਦ ਦੀ ਦੋਵਾਂ ਨੇ ਸਾਰੇ ਫੋਟੋਗ੍ਰਾਫਰਸ ਨੂੰ ਫੋਟੋ ਨਾ ਲੈਣ ਦੀ ਅਪੀਲ ਕੀਤੀ ਸੀ ਤੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ‘ਉਮੀਦ ਹੈ ਕਿ ਤੁਸੀਂ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰੋਗੇ।’

ਸਾਂਝੀ ਸੋਚ ਬਿਊਰੋ :First Photo: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਤੇ ਵਿਰਾਟ ਕੋਹਲੀ ਦੀ ਬੇਟੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਤਸਵੀਰ ‘ਚ ਵਿਰਾਟ ਤੇ ਅਨੁਸ਼ਕਾ ਆਪਣੀ ਬੇਟੀ ਨੂੰ ਨਿਹਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ।

11 ਜਨਵਰੀ ਨੂੰ ਪਾਪਾ ਬਣਨ ਦੀ ਖੁਸ਼ਖਬਰੀ ਦਿੰਦਿਆਂ ਵਿਰਾਟ ਕੋਹਲੀ ਨੇ ਲਿਖਿਆ, ‘ਸਾਨੂੰ ਦੋਵਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਾਡੀ ਬੇਟੀ ਹੋਈ ਹੈ। ਅਸੀਂ ਤੁਹਾਡੇ ਪਿਆਰ ਤੇ ਸ਼ੁੱਭਕਾਮਨਾਵਾਂ ਲਈ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਅਨੁਸ਼ਕਾ ਤੇ ਬੇਟੀ, ਦੋਵੇਂ ਬਿਲਕੁਲ ਠੀਕ ਹਨ।’

ਬੇਟੀ ਦੇ ਜਨਮ ਤੋਂ ਬਾਅਦ ਦੀ ਦੋਵਾਂ ਨੇ ਸਾਰੇ ਫੋਟੋਗ੍ਰਾਫਰਸ ਨੂੰ ਫੋਟੋ ਨਾ ਲੈਣ ਦੀ ਅਪੀਲ ਕੀਤੀ ਸੀ ਤੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ‘ਉਮੀਦ ਹੈ ਕਿ ਤੁਸੀਂ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰੋਗੇ।’

LEAVE A REPLY

Please enter your comment!
Please enter your name here