ਅਸ਼ਵਨੀ ਸ਼ਰਮਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਨ ਤੇ ਲੱਡੂ ਵੰਡ ਕੇ ਮਨਾਈ ਖ਼ੁਸ਼ੀ
ਬਰਨਾਲਾ, 8 ਜੁਲਾਈ 2025
ਅਸ਼ਵਨੀ ਸ਼ਰਮਾ ਜੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਰਾਜਿੰਦਰ ਉੱਪਲ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਹੰਡਿਆਇਆ ਬਾਜ਼ਾਰ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਅਤੇ ਰਾਜਿੰਦਰ ਉੱਪਲ ਨੇ ਕਿਹਾ ਕਿ ਭਾਜਪਾ ਨਵੇਂ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਮਜ਼ਬੂਤ ਹੋਵੇਗੀ ਅਤੇ ਆਉਂਦੀਆਂ ਅਸੈਂਬਲੀ ਚੋਣਾਂ ਚ ਭਾਜਪਾ ਜਿੱਤ ਹਾਸਿਲ ਕਰੇਗੀ। ਉਨ੍ਹਾਂ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਲੀਡਰ ਪ੍ਰੇਮ ਪ੍ਰੀਤਮ ਜਿੰਦਲ, ਸੋਮਨਾਥ ਸਹੌਰੀਆ , ਕੁਲਦੀਪ ਸਹੌਰੀਆ, ਪ੍ਰੇਮ ਸੇਠਾ , ਉਪਿੰਦਰ ਸਰਪੰਚ , ਐਕਸ ਸਰਵਿਸਮੈਨ ਸੈਲ ਗੁਰਮੀਤ ਸਿੰਘ ਸਿੱਧੂ , ਮੰਡਲ ਪ੍ਰਧਾਨ ਈਸਟ ਮਨੀਸ਼ ਕੁਮਾਰ, ਡਾਕਟਰ ਪੰਪੋਸ਼ ਕੌਲ , ਨੰਦ ਲਾਲ , ਸ਼ਮਸ਼ੇਰ ਭੰਡਾਰੀ , ਸਤੀਸ਼ ਕੁਮਾਰ ਮੋਚਾ , ਬੇਅੰਤ ਸਿੰਘ ਐਸ ਸੀ ਮੋਰਚਾ, ਰੋਹਿਤ ਕੁਮਾਰ, ਸੁਖਵਿੰਦਰ ਸਿੰਘ ਕਾਲੀ, ਡਾਕਟਰ ਗਗਨਦੀਪ ਸ਼ਰਮਾ, ਜਗਦੀਪ ਸਿੰਘ ਜੱਗਾ, ਜੀਵਨ ਧੋਲਾ , ਹਨੀ ਸ਼ਰਮਾ ਆਦਿ ਵਰਕਰ ਸਾਹਿਬਾਨ ਹਾਜ਼ਰ ਰਹੇ।