ਜੰਡਿਆਲਾ ਗੁਰੂ , 29 ਮਾਰਚ ()-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਪਿੰਡ ਵਿਖੇ ਮੈਗਾ ਪੀ. ਟੀ. ਐਮ. ਐਫ.ਐਨ.ਐਲ. ਮੇਲਾ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਗਰੈਜੂਏਸ਼ਨ ਸੇਰੇਮਨੀ ਸਕੂਲ ਮੁੱਖੀ ਮੈਡਮ ਸੁਖਮੀਨ ਕੌਰ ਦੇ ਪ੍ਰਬੰਧਾਂ ਹੇਠ ਕਰਵਾਈ ਗਈ, ਜਿਸ ਵਿਚ ਸਿਮਰਜੀਤ ਕੌਰ ਅਤੇ ਮੇਘਾ ਮਲਹੋਤਰਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਕੂਲ ਮੁਖੀ ਮੈਡਮ ਸੁਖਮੀਨ ਕੌਰ ਨੇ ਸਾਲਾਨਾ ਰਿਪੋਰਟ ਪੜਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਬੱਚਿਆ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਗਿੱਧਾ, ਭੰਗੜਾ, ਸੋਲੋ ਡਾਂਸ ਆਦਿ ਪੇਸ਼ ਕਰਕੇ ਮਨ ਮੋਹਿਆ। ਸਕੂਲ ਮੁਖੀ ਮੈਡਮ ਸੁਖਮੀਨ ਕੌਰ ਤੇ ਅਸ਼ੋਸ਼ੀਏਟ ਟੀਚਰ ਗੁਰਪ੍ਰੀਤ ਕੌਰ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਪ੍ਰਭਜੋਤ ਕੌਰ, ਕੁਲਵੰਤ ਕੌਰ, ਹਰਜੀਤ ਕੌਰ, ਰਾਜ ਕੌਰ, ਐਸ.ਐਮ.ਸੀ. ਮੈਂਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।
ਫੋਟੋ ਕੈਪਸ਼ਨ: ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਪਿੰਡ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਸਕੂਲ ਮੁੱਖੀ ਸੁਖਮੀਨ ਕੌਰ ਤੇ ਗੁਰਪ੍ਰੀਤ ਕੌਰ।







