ਆਮ ਆਦਮੀ ਪਾਰਟੀ – ਅੰਮ੍ਰਿਤਸਰ ਜ਼ਿਲਾ ਐਸਸੀ ਵਿੰਗ
ਅੰਮ੍ਰਿਤਸਰ ਜ਼ਿਲਾ ਐਸਸੀ ਵਿੰਗ ਦੇ ਪ੍ਰਧਾਨ ਡਾ. ਇੰਦਰ ਪਾਲ ਅਤੇ ਜ਼ਿਲਾ ਮੀਡੀਆ ਸਕੱਤਰ ਰੌਸ਼ਨ ਸਿੰਘ ਸੰਧੂ ਨੇ ਹਰਿਆਣਾ ਦੇ ਦਲਿਤ IPS ਅਧਿਕਾਰੀ ਪੂਰਨ ਕੁਮਾਰ ਵੱਲੋਂ ਜਾਤੀਗਤ ਭੇਦਭਾਵ ਤੋਂ ਤੰਗ ਆ ਕੇ ਕੀਤੀ ਗਈ ਆਤਮਹੱਤਿਆ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਪ੍ਰਸ਼ਾਸਨਿਕ ਤੰਤਰ ‘ਤੇ ਇਕ ਕਾਲਾ ਦਾਗ ਕਰਾਰ ਦਿੱਤਾ ਹੈ।
ਦੋਵਾਂ ਆਗੂਆਂ ਨੇ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਮੰਗ ਕੀਤੀ ਹੈ ਕਿ ਹਰਿਆਣਾ ਦੇ DGP ਸਮੇਤ ਪੁਲਿਸ ਅਤੇ ਪ੍ਰਸ਼ਾਸਨ ਦੇ ਉਹ ਸਾਰੇ ਅਫ਼ਸਰ ਜਿਨ੍ਹਾਂ ਦੇ ਨਾਮ ਸੁਸਾਈਡ ਨੋਟ ਵਿੱਚ ਦਰਜ ਹਨ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ ਅਤੇ ਨਾਹੀਂ ਇੰਨਾ ਦੀ ਭਵਿੱਖ ਵਿੱਚ ਕੋਈ ਅਪੀਲ ਸੁਣੀ ਜਾਵੇ।
ਡਾ. ਇੰਦਰ ਪਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਦਲਿਤਾਂ ਖਿਲਾਫ ਅਤਿਆਚਾਰਾਂ ਵਿੱਚ ਬੇਹਦ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ NCRB ਦੀ ਹਾਲ ਹੀ ਜਾਰੀ ਕੀਤੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦਲਿਤਾਂ ਖਿਲਾਫ ਅਤਿਆਚਾਰ ਦੇ ਮਾਮਲਿਆਂ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੈ, ਜੋ ਕਿ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਉੱਚ ਅਹੁਦਿਆਂ ‘ਤੇ ਬੈਠੇ ਦਲਿਤ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਭੇਦਭਾਵ ਹੁੰਦਾ ਰਹੇਗਾ ਤਾਂ ਆਮ ਦਲਿਤ ਵਰਗ ਦੇ ਲੋਕਾਂ ਲਈ ਨਿਆਂ ਦੀ ਉਮੀਦ ਕਰਨੀ ਬੇਅਰਥ ਹੋ ਜਾਵੇਗੀ। ਇਸ ਲਈ ਇਸ ਮਾਮਲੇ ਵਿੱਚ ਤੁਰੰਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕਰਨੀ ਲਾਜ਼ਮੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਨਾਲ ਇਸ ਤਰ੍ਹਾਂ ਦਾ ਜਾਤੀਗਤ ਭੇਦਭਾਵ ਨਾ ਹੋਵੇ।