ਐਸ. ਕੇ. ਬੈਡਮਿੰਟਨ ਕਲੱਬ ਨੇ ਕਰਵਾਇਆ ਜਿਲਾ ਪੱਧਰੀ ਬੈਡਮਿੰਟਨ ਟੂਰਨਾਮੈਂਟ

0
13
ਐਸ. ਕੇ. ਬੈਡਮਿੰਟਨ ਕਲੱਬ ਨੇ ਕਰਵਾਇਆ ਜਿਲਾ ਪੱਧਰੀ ਬੈਡਮਿੰਟਨ ਟੂਰਨਾਮੈਂਟ
ਸੀਨੀਅਰ ਵਰਗ ਡਬਲ ‘ਚ ਦੀਪਕ ਸਿੰਘ ਤੇ ਰੋਹਿਤ ਕੁਮਾਰ ਨੇ ਜਿੱਤਿਆ ਫਾਈਨਲ
ਜੰਡਿਆਲਾ ਗੁਰੂ, 22 ਦਸੰਬਰ 2025
ਐਸ. ਕੇ. ਬੈਡਮਿੰਟਨ ਕਲੱਬ, ਜੰਡਿਆਲਾ ਗੁਰੂ ਵਲੋਂ ਸਤਪਾਲ ਪੁਜਾਰਾ ਦੇ ਉਪਰਾਲੇ ਸਦਕਾ ਕਰਵਾਏ ਗਏ 15 ਰੋਜ਼ਾ ਜਿਲਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਦਾ ਫਾਈਨਲ ਅੱਜ ਜਾਹੋ ਜਲਾਲ ਨਾਲ ਸਮਾਪਤ ਹੋਇਆ। ਜਿਲਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਸੀਨੀਅਰ ਵਰਗ ਵਿੱਚ ਫਾਈਨਲ ਮੁਕਾਬਲਾ (ਡਬਲ) ਚਾਂਦਪ੍ਰੀਤ ਸਿੰਘ ਪ੍ਰੀਤ ਤੇ ਅਭਿਸ਼ੇਕ ਮਲਹੋਤਰਾ ਅਤੇ ਦੀਪਕ ਸਿੰਘ ਤੇ ਰੋਹਿਤ ਕੁਮਾਰ ਜੰਮੂ ਦੀਆਂ ਟੀਮਾਂ ਦਰਮਿਆਨ ਹੋਇਆ, ਜੋ ਦੀਪਕ ਸਿੰਘ ਤੇ ਰੋਹਿਤ ਕੁਮਾਰ ਜੰਮੂ ਦੀ ਟੀਮ ਨੇ 21-13, 21-14 ਅੰਕਾਂ ਦੇ ਫਰਕ ਨਾਲ ਜਿੱਤਿਆ ਜਦੋਂ ਕਿ ਜੂਨੀਅਰ ਵਰਗ (ਡਬਲ) ਵਿੱਚ ਇਆਨ ਮਲਹੋਤਰਾ ਤੇ ਹਰਮਨ ਪੁਜਾਰਾ ਅਤੇ ਰੋਨਿਤ ਪਾਸਾਹਨ ਤੇ ਸਰਵਨ ਪੁਜਾਰਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ 21-17 ਅੰਕਾਂ ਦੇ ਫਰਕ ਨਾਲ ਰੋਨਿਤ ਪਾਸਾਹਨ ਤੇ ਸਰਵਨ ਪੁਜਾਰਾ ਦੀ ਟੀਮ ਨਾਲ ਬਾਜ਼ੀ ਮਾਰੀ। ਅਖੀਰ ਵਿੱਚ ਸਿੰਗਲ ਦਾ ਪਹਿਲਾ ਫਾਈਨਲ ਮੁਕਾਬਲਾ ਇਆਨ ਮਲਹੋਤਰਾ ਅਤੇ ਰੋਨਿਤ ਪਾਸਾਹਨ ਵਿਚਕਾਰ ਹੋਇਆ, ਜੋ ਰੋਨਿਤ ਪਸਾਹਨ ਨੇ 15-12 ਅੰਕਾਂ ਦੇ ਫਰਕ ਨਾਲ ਜਿੱਤਿਆ। ਸਿੰਗਲ ਦਾ ਦੂਸਰਾ ਫਾਈਨਲ ਮੁਕਾਬਲਾ ਸਰਵਨ ਪੁਜਾਰਾ ਤੇ ਹਰਮਨ ਪੁਜਾਰਾ ਵਿਚਕਾਰ ਹੋਇਆ, ਜੋ ਹਰਮਨ ਪੁਜਾਰਾ ਨੇ 15-11 ਅੰਕਾਂ ਨਾਲ ਜਿੱਤਿਆ ਅਤੇ ਤੀਸਰਾ ਮੁਕਾਬਲਾ ਰੋਨਿਤ ਪਸਾਹਨ ਤੇ ਹਰਮਨ ਪੁਜਾਰਾ ਵਿਚਕਾਰ ਖੇਡਿਆ ਗਿਆ, ਜੋ ਰੋਨਿਤ ਨੇ ਜਿੱਤਿਆ।
ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮਹਿਮਾਨ ਪਹੁੰਚੇ ਜੰਡਿਆਲਾ ਗੁਰੂ ਸ਼ਹਿਰ ਦੇ ਨਾਮਵਰ ਸੀਨੀਅਰ ਖਿਡਾਰੀ ਬਲਦੇਵ ਰਾਜ, ਸੋਹਣਪਾਲ ਸਿੰਘ, ਜਬਰਜੀਤ ਸਿੰਘ ਲੱਕੀ, ਵਾਈਟ ਜੈਨ, ਮਾਸਟਰ ਧਰਮਿੰਦਰ ਸਿੰਘ, ਰੋਬਿਨ ਪਸਾਹਨ, ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਗੁਲਸ਼ਨ ਜੈਨ ਨੇ ਜੇਤੂ ਟੀਮਾਂ ਨੂੰ ਸਰਟੀਫਕੇਟ, ਟਰਾਫ਼ੀ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ। ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਤਪਾਲ ਪੁਜਾਰਾ ਵਲੋਂ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਤਪਾਲ ਪੁਜਾਰਾ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਅਜਿਹੇ ਟੂਰਨਾਮੈਂਟ ਜਾਰੀ ਰਹਿਣਗੇ।

LEAVE A REPLY

Please enter your comment!
Please enter your name here