ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

0
13
 ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

ਕਰਮਨ ਸਿਟੀ ਕੌਂਸਲ ਨੇ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਵਜੋਂ ਐਲਾਨਿਆ

ਫਰਿਜ਼ਨੋ, ਕੈਲੇਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਸਿਟੀ ਹਾਲ ਵਿੱਚ ਕੌਂਸਲ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਹੋਈ।  ਜਿਸ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਸਮੂੰਹ ਭਾਈਚਾਰੇ ਦੇ ਸਹਿਯੋਗ ਨਾਲ ਸਿਟੀ ਕੌਸ਼ਲ ਕਰਮਨ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਮੰਨਦੇ ਹੋਏ “ਸਿੱਖ ਹੈਰੀਟੇਜ਼ ਮਹੀਨਾ” ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ।  ਇਸ ਸਨਮਾਨ ਨੂੰ ਸਿਟੀ ਕੌਂਸਲ ਤੋਂ ਗੁਲਬਿੰਦਰ ਗੈਰੀ ਢੇਸੀ, ਸਤਬੀਰ ਹੀਰ, ਮੇਜਰ ਸਿੰਘ, ਹਰਮੀਨ ਕੌਰ ਗਰੇਵਾਲ ਅਤੇ ਨਿਰਮਲ ਸਿੱਧੂ ਆਦਿਕ ਨੇ ਪ੍ਰਾਪਤ ਕੀਤਾ। ਜਿਸ ਸੰਬੰਧੀ ਸਮੁੱਚੇ ਸਥਾਨਕ ਸਿੱਖ ਭਾਈਚਾਰੇ ਵੱਲੋਂ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here