ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਮਾਨਸਾ ‘ਚ ਭਰਵਾਂ ਸਵਾਗਤ

0
15
ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਮਾਨਸਾ ‘ਚ ਭਰਵਾਂ ਸਵਾਗਤ

ਖੇਡਾਂ ਵਤਨ ਪੰਜਾਬ ਦੀਆਂ ‘ਚ ਭਾਗ ਲੈ ਕੇ ਖਿਡਾਰੀ ਵਿਸ਼ਵ ਪੱਧਰ ‘ਤੇ ਖੱਟ ਰਹੇ ਨੇ ਨਾਮਣਾ-ਡਿਪਟੀ ਕਮਿਸ਼ਨਰ

ਹਰ ਉਮਰ ਵਰਗ ਦੇ ਖਿਡਾਰੀਆਂ ਲਈ ਸ਼ਾਨਦਾਰ ਪਲੇਟਫਾਰਮ ਹੈ ”ਖੇਡਾਂ ਵਤਨ ਪੰਜਾਬ ਦੀਆਂ”-ਕੁਲਵੰਤ ਸਿੰਘ

29 ਅਗਸਤ ਨੂੰ ਹੁਸ਼ਿਆਰਪੁਰ ਵਿੱਚ ਹੋਵੇਗਾ ਉਦਘਾਟਨੀ ਸਮਾਰੋਹ-ਡਿਪਟੀ ਕਮਿਸ਼ਨਰ

ਮਾਨਸਾ, 20 ਅਗਸਤ 2025

ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ
ਵਾਲੀ ਪੰਜਾਬ ਸਰਕਾਰ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਕਰਵਾਈਆਂ

ਜਾ ਰਹੀਆਂ “ਖੇਡਾਂ ਵਤਨ ਪੰਜਾਬ
ਦੀਆਂ-2025” ਦੀ ਮਸ਼ਾਲ ਦਾ ਅੱਜ
ਮਾਨਸਾ ਵਿਖੇ ਡਿਪਟੀ ਕਮਿਸ਼ਨਰ
ਕੁਲਵੰਤ ਸਿੰਘ ਆਈ.ਏ.ਐਸ. ਅਤੇ
ਐਸ.ਐਸ.ਪੀ. ਡਾ. ਭਾਗੀਰਥ ਸਿੰਘ
ਮੀਨਾ ਤੇ ਹੋਰ ਸਖਸ਼ੀਅਤਾਂ ਵੱਲੋਂ
ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ, ਭੈਣੀ ਬਾਘਾ
ਵਿਖੇ ਕਰਵਾਏ ਸਮਾਗਮ ਦੌਰਾਨ
ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ
ਨੇ ਕਿਹਾ ਕਿ ਖੇਡਾਂ ਵਤਨ ਪੰਜਾਬ
ਦੀਆਂ ਸਾਡੇ ਹਰ ਉਮਰ ਵਰਗ ਦੇ
ਖਿਡਾਰੀਆਂ ਲਈ ਸ਼ਾਨਦਾਰ
ਪਲੇਟਫਾਰਮ ਹੈ। ਇੰਨ੍ਹਾਂ ਖੇਡਾਂ
ਵਿਚ ਭਾਗ ਲੈ ਕੇ ਖਿਡਾਰੀ ਕੌਮੀ
ਅਤੇ ਕੌਮਾਂਤਰੀ ਪੱਧਰ ਤੱਕ
ਨਾਮਣਾ ਖੱਟ ਰਹੇ ਹਨ ਅਤੇ ਦੇਸ਼ ਦਾ
ਨਾਮ ਰੌਸ਼ਨ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ
ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ
ਦਾ ਸੁਨੇਹਾ ਦਿੰਦੀ ਇਹ ਮਸ਼ਾਲ
ਸੰਗਰੂਰ ਤੋਂ ਚੱਲੀ ਹੈ ਅਤੇ ਹੋਰ
ਵੱਖ ਵੱਖ ਜ਼ਿਲ੍ਹਿਆਂ ਵਿਚੋਂ ਦੀ
ਹੁੰਦੀ ਹੋਈ ਹੁਸ਼ਿਆਰਪੁਰ
ਪੁੱਜੇਗੀ ਜਿੱਥੇ ਇਨ੍ਹਾਂ ਖੇਡਾਂ
ਦਾ ਉਦਘਾਟਨੀ ਸਮਾਰੋਹ 29 ਅਗਸਤ 2025
ਨੂੰ ਹੋਵੇਗਾ। ਇਹ ਖੇਡਾਂ 3 ਸਤੰਬਰ
ਤੋਂ 23 ਨਵੰਬਰ 2025 ਤੱਕ ਸੂਬੇ ਦੇ
ਵੱਖ ਵੱਖ ਪਿੰਡਾਂ, ਕਸਬਿਆਂ ਤੇ
ਸ਼ਹਿਰਾਂ ਦੇ ਖੇਡ ਸਟੇਡੀਅਮਾਂ
ਵਿੱਚ ਹੋਣਗੀਆਂ। ਉਨ੍ਹਾਂ ਦੱਸਿਆ
ਕਿ ਜੇਤੂਆਂ ਨੂੰ 09 ਕਰੋੜ ਰੁਪਏ
ਤੋਂ ਵੱਧ ਰਾਸ਼ੀ ਦੇ ਨਕਦ ਇਨਾਮ
ਵੰਡੇ ਜਾਣਗੇ।

ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਸੂਬੇ ਭਰ ਦੇ
ਖਿਡਾਰੀਆਂ ਨੂੰ ਖੇਡਾਂ ਵਤਨ
ਪੰਜਾਬ ਦੀਆਂ ਤਹਿਤ ਬਹੁਤ ਵੱਡੇ
ਮੌਕੇ ਪ੍ਰਦਾਨ ਕੀਤੇ ਗਏ ਹਨ ਅਤੇ
ਬਹੁਤ ਸਾਰੀਆਂ ਨਵੀਆਂ ਖੇਡਾਂ
ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ
ਤਾਂ ਜੋ ਕੋਈ ਵੀ ਖਿਡਾਰੀ ਖੇਡ੍ਹਣ
ਅਤੇ ਆਪਣਾ ਹੁਨਰ ਵਿਖਾਉਣ ਤੋਂ
ਵਾਂਝਾ ਨਾ ਰਹੇ। ਉਨ੍ਹਾਂ ਕਿਹਾ
ਕਿ ਸਾਰੇ ਹੀ ਉਮਰ ਵਰਗ ਦੇ
ਖਿਡਾਰੀਆਂ ਨੂੰ ਪੰਜਾਬ ਸਰਕਾਰ
ਦੇ ਇਸ ਵਿਸ਼ੇਸ਼ ਉਪਰਾਲੇ ਖੇਡਾਂ
ਵਤਨ ਪੰਜਾਬ ਦੀਆਂ ਦਾ ਲਾਜ਼ਮੀ ਤੌਰ
‘ਤੇ ਹਿੱਸਾ ਬਣਨਾ ਚਾਹੀਦਾ ਹੈ ਤਾਂ
ਜੋ ਉਹ ਆਪਣਾ ਨਾਮ ਵਿਸ਼ਵ ਪੱਧਰ ਤੱਕ
ਲਿਜਾ ਸਕਣ ਅਤੇ ਆਪਣੇ ਦੇਸ਼ ਲਈ
ਮੈਡਲ ਜਿੱਤ ਸਕਣ।

ਇਸ ਦੌਰਾਨ ਸਕੂਲੀ
ਵਿਦਿਆਰਥੀਆਂ ਵੱਲੋਂ ਸ਼ਾਨਦਾਰ
ਪੇਸ਼ਕਾਰੀਆਂ ਵੀ ਦਿੱਤੀਆਂ
ਗਈਆਂ। ਇਸ ਮੌਕੇ ਜ਼ਿਲ੍ਹਾ ਖੇਡ
ਅਫ਼ਸਰ ਨਵਜੋਤ ਸਿੰਘ ਧਾਲੀਵਾਲ,
ਬੈਡਮਿੰਟਨ ਕੋਚ ਰਮਨਦੀਪ ਕੌਰ
ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ
ਸਨ।

LEAVE A REPLY

Please enter your comment!
Please enter your name here