ਘੱਟ ਗਿਣਤੀਆਂ ਦੀ ਰੱਖਿਆ ਲਈ ਕਾਂਗਰਸ ਪਾਰਟੀ ਸਕਾਰਥਕ ਕਦਮ ਚੁੱਕ ਰਹੀ ਹੈ – ਪ੍ਰੋ. ਇਮਾਨੁਏਲ ਨਾਹਰ, ਡਾ.ਸੁਭਾਸ਼ ਥੋਬਾ
ਪੱਟੀ ਘਰਿਆਲਾਂ
ਦਰਸ਼ਨ ਸਿੰਘ ਸੰਧੂ
ਭਾਰਤ ਵਿੱਚ ਵੱਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਕਾਂਗਰਸ ਪਾਰਟੀ ਸਦਾ ਤੋਂ ਹਾਮੀ ਰਹੀ ਹੈ। ਆਪਣੇ ਰਾਜ ਅੰਦਰ ਘੱਟ ਗਿਣਤੀਆਂ ਦੇ ਹੱਕ-ਹਕੂਕ ਮਹਫੂਜ਼ ਰਹਿਣ, ਇਸ ਲਈ ਕਾਂਗਰਸ ਪਾਰਟੀ ਦਿਨ-ਰਾਤ ਮਿਹਨਤ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਇਹ ਸ਼ਬਦ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮਾਨੁਏਲ ਨਾਹਰ ਨੇ ਉਸ ਸਮੇਂ ਕਹੇ, ਜਦੋਂ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਸ੍ਰੀ ਸੁਭਾਸ਼ ਥੋਬਾ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਤਰਨ ਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਈਸਾਈ ਭਾਈਚਾਰੇ ਦੇ ਡੈਲੀਗੇਸ਼ਨ ਨੇ ਆਪਣੀਆਂ ਮੁੱਢਲੀਆਂ, ਭਖਦੀਆਂ ਅਤੇ ਭਵਿੱਖੀ ਮੰਗਾਂ ਨੂੰ ਲੈ ਕੇ ਮਿਲਿਆ।
ਸ੍ਰੀ ਸੁਭਾਸ਼ ਥੋਬਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਵੱਸਦਾ ਈਸਾਈ ਭਾਈਚਾਰਾ, ਜੋ ਵੱਡੇ ਪੱਧਰ ‘ਤੇ ਦਲਿਤ, ਬੇਜ਼ਮੀਨਾ ਅਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਹੈ, ਸਦਾ ਤੋਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਆ ਰਿਹਾ ਹੈ ਅਤੇ ਅੱਗੇ ਵੀ ਚਲਦਾ ਰਹੇਗਾ। ਉਨ੍ਹਾਂ ਨੇ ਮਨਰੇਗਾ ਵਰਗੀਆਂ ਗਰੀਬ-ਹਿੱਤ ਸਕੀਮਾਂ ਵਿੱਚ ਲੁਕਵੇਂ ਢੰਗ ਨਾਲ ਕੀਤੀਆਂ ਤਬਦੀਲੀਆਂ ਨੂੰ ਮੰਦਭਾਗਾ ਕਰਾਰ ਦਿੱਤਾ।
ਪ੍ਰੋ. ਇਮਾਨੁਏਲ ਨਾਹਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜ਼ਿਲ੍ਹੇ ਵਿੱਚ ਇਸ ਮਾਮਲੇ ‘ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।ਇਸ ਮੌਕੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਸ੍ਰੀ ਜਸਬੀਰ ਸੰਧੂ, ਸਕੱਤਰ ਸ੍ਰੀ ਯਾਦਵਿੰਦਰ ਲਾਡੀ, ਕੋਆਰਡੀਨੇਟਰ ਸ੍ਰੀ ਰਾਜ ਰੂਫਨ, ਪੰਜਾਬ ਉਪ ਪ੍ਰਧਾਨ ਸ੍ਰੀ ਇਲਿਆਸ ਮਸੀਹ ਸਿੱਧੂ, ਉਪ ਪ੍ਰਧਾਨ ਸ੍ਰੀ ਈਸਾ ਦਾਸ ਟੋਨੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਵਾਰਸ ਮਸੀਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਾਮ, ਪਾਸਟਰ ਸ੍ਰੀ ਟਾਈਟਸ ਅਤੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਅਹੁਦੇਦਾਰ, ਸਮਾਜ ਸੇਵੀ ਅਤੇ ਰਾਜਨੀਤਿਕ ਆਗੂ ਹਾਜ਼ਰ ਸਨ।







