ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਦਾ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ

0
11
ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਦਾ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ

 

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਮਾਨਸਾ

·        ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਦਾ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ

·        72 ਬਿਸਤਰਿਆਂ ਵਾਲਾ ਬਿਰਧ ਆਸ਼ਰਮ ਜਲਦ ਕੀਤਾ ਜਾਵੇਗਾ ਲੋੜਵੰਦ ਬਿਰਧਾਂ ਦੇ ਸਪੁਰਦ

·       ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਮਾਨਸਾ, 08 ਸਤੰਬਰ :

       ਮਾਨਸਾ ਦੀਆਂ ਰਮਦਿੱਤਾ ਕੈਂਚੀਆਂ ਨੇੜੇ ਬਣ ਰਹੇ 72 ਬਿਸਤਰਿਆਂ ਵਾਲੇ ਬਿਰਧ ਆਸ਼ਰਮ ਦਾ ਬਕਾਇਆ ਕੰਮ ਇੱਕ ਹਫ਼ਤੇ ਦੇ ਅੰਦਰਅੰਦਰ ਪੂਰਾ ਕਰਕੇ ਰਿਪੋਰਟ ਦਿੱਤੀ ਜਾਵੇ ਇਹ ਹਦਾਇਤਾਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ..ਐਸਨੇ ਬਿਰਧ ਆਸ਼ਰਮ ਨੂੰ ਬਣਾਉਣ ਵਾਲੇ ਸਬੰਧਤ ਵਿਭਾਗਾਂ ਨੂੰ ਦਿੱਤੀਆਂ ਉਹ ਅੱਜ ਆਸ਼ਰਮ ਦੇ ਚੱਲ ਰਹੇ ਕੰਮਾਂ ਸਬੰਧੀ ਵੱਖਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ

       ਡਿਪਟੀ ਕਮਿਸ਼ਨਰ ਨੇ ਬੀ.ਐਂਡ.ਆਰਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਬਿਲਡਿੰਗ ਜਾਂ ਚਾਰਦੀਵਾਰੀ ਨਾਲ ਸਬੰਧਤ ਜੋ ਵੀ ਕੰਮ ਬਕਾਇਆ ਰਹਿੰਦਾ ਹੈਉਸਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਇਸਦੇ ਵਰਤੋਂ ਸਰਟੀਫਿਕੇਟ ਜਲਦ ਜਮ੍ਹਾਂ ਕਰਵਾਏ ਜਾਣ ਇਸ ਤੋਂ ਇਲਾਵਾ ਸਾਈਨ ਬੋਰਡ ਅਤੇ ਸਾਫ਼ਸਫ਼ਾਈ ਦਾ ਕੰਮ ਵੀ ਸਮਾਂ ਰਹਿੰਦਿਆਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ

       ਉਨ੍ਹਾਂ ਇਲੈਕਟਰੀਕਲ ਵਿਭਾਗ ਨੂੰ ਹਦਾਇਤ ਕੀਤੀ ਕਿ ਬਿਰਧ ਆਸ਼ਰਮ ਵਿੱਚ ਸੀ.ਸੀ.ਟੀ.ਵੀ., ਲਾਈਟਾਂਪੱਖੇਲਿਫ਼ਟ ਤੋਂ ਇਲਾਵਾ ਹੋਰ ਕੰਮ ਮੁਕੰਮਲ ਕਰਨ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਪਬਲਿਕ ਹੈਲਥ ਵਿਭਾਗ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਸਾਫ਼ ਪਾਣੀਬਾਥਰੂਮ ਦੀਆਂ ਟਾਇਲਾਂ ਅਤੇ ਪਾਣੀ ਦੇ ਕੁਨੈਕਸ਼ਨ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣਤਾਂ ਜੋ ਆਉਂਦੇ ਦਿਨਾਂ ਅੰਦਰ ਇਸ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ ਜਾ ਸਕੇ

       ਉਨ੍ਹਾਂ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ ਅਤੇ ਸਟਾਫ਼ ਦੀ ਵੀ ਜਲਦ ਤਾਇਨਾਤੀ ਲਈ ਉਪਰਾਲੇ ਕੀਤੇ ਜਾਣ

       ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਹਰ੍ਰਪੀਤ ਸਾਗਰਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਕੇਵਲ ਗਰਗਐਕਸੀਅਨ ਇਲੈਕਟ੍ਰੀਕਲ ਸੁਖਜਿੰਦਰ ਸਿੰਘਐਸ.ਡੀ.ਕਰਮਜੀਤ ਸਿੰਘਐਸ.ਡੀ.ਕੁਨਾਲ ਸਪੋਲੀਆਐਸ.ਡੀ.ਰਮੇਸ਼ ਗੋਇਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ

LEAVE A REPLY

Please enter your comment!
Please enter your name here