ਡੀ.ਏ.ਵੀ ਕਾਲਜ ਜਲੰਧਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ।

0
20

ਡੀ.ਏ.ਵੀ ਕਾਲਜ ਜਲੰਧਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ।

ਡੀਏਵੀ ਕਾਲਜ ਜਲੰਧਰ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਐੱਨ ਐੱਸ ਐੱਸ ਯੂਨਿਟ, ਰੈੱਡ ਰਿਬਨ ਕਲੱਬ ਅਤੇ ਐੱਨਸੀਸੀ ਵਿੰਗਜ਼  ਵੱਲੋਂ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ।

ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ.
ਰਾਜੇਸ਼ ਕੁਮਾਰ ਜੀ ਮੁੱਖ ਮਹਿਮਾਨ
ਵਜੋਂ ਸ਼ਾਮਿਲ ਹੋਏ। ਇਸ ਮੌਕੇ
ਐੱਨ.ਸੀ.ਸੀ ਵਿੰਗਜ਼ ਅਤੇ ਐੱਨ ਐੱਸ
ਐੱਸ ਵਲੰਟੀਅਰਜ਼ ਵੱਲੋਂ  ਕਾਲਜ
ਪ੍ਰਿੰਸੀਪਲ, ਅਧਿਆਪਕ
ਸਾਹਿਬਾਨਾਂ ਅਤੇ ਪ੍ਰੋਗਰਾਮ
ਅਫ਼ਸਰਾਂ ਦੀ ਹਾਜ਼ਰੀ ‘ਚ ਮਾਰਚ ਪਾਸ
ਕੀਤਾ ਗਿਆ। ਜਿੱਥੇ ਕਾਲਜ
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ
ਜੀ ਨੇ ਝੰਡਾ ਲਹਿਰਾਉਣ ਦੀ ਰਸਮ
ਅਦਾ ਕੀਤੀ ਉੱਥੇ ਉਹਨਾਂ ਨੇ ਇਸ
ਮੌਕੇ ਆਜ਼ਾਦੀ ਦਿਵਸ ਨਾਲ
ਸੰਬੰਧਿਤ ਬਹੁਤ ਹੀ ਮਹੱਤਵਪੂਰਨ
ਗੱਲਬਾਤ ਸਾਂਝੀ ਕੀਤੀ। ਉਹਨਾਂ
ਨੇ ਨੌਜਵਾਨ ਪੀੜ੍ਹੀ ਨੂੰ ਦੇਸ਼
ਦੀ ਸਭ ਤੋਂ ਵੱਡੀ ਤਾਕਤ ਦੱਸਿਆ।
ਇਸ ਮੌਕੇ ਕਾਲਜ ਵਾਈਸ
ਪ੍ਰਿੰਸੀਪਲ ਮੈਡਮ ਸੋਨਿਕਾ
ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ
ਕਪੂਰ ਅਤੇ ਕਾਲਜ ਦੇ ਹੋਰ ਅਧਿਆਪਕ
ਸਾਹਿਬਾਨ ਵਿਸ਼ੇਸ਼ ਤੌਰ ‘ਤੇ
ਹਾਜ਼ਰ ਹੋਏ। ਐੱਨ ਐੱਸ ਐੱਸ
ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ
ਇੰਚਾਰਜ ਡਾ. ਸਾਹਿਬ ਸਿੰਘ ਨੇ
ਵਲੰਟੀਅਰਜ਼ ਅਤੇ ਕੈਡੇਟਸ ਦੁਆਰਾ
ਇਸ ਖ਼ਾਸ ਦਿਵਸ ਨੂੰ  ਕਾਮਯਾਬ
ਬਣਾਉਣ ਲਈ ਜਿੱਥੇ ਉਹਨਾਂ ਦੀ
ਸ਼ਲਾਘਾ ਕੀਤੀ ਉੱਥੇ ਵਿਕਸਿਤ
ਭਾਰਤ ਯੁਵਾ ਕਨੈਕਟ ਪ੍ਰੋਗਰਾਮ
ਤਹਿਤ ਪਿਛਲੇ ਦਿਨਾਂ ਤੋਂ
ਕੀਤੀਆਂ ਜਾ ਰਹੀਆਂ ਲਗਾਤਾਰ
ਗਤੀਵਿਧੀਆਂ ਨੂੰ ਡੀਏਵੀ ਕਾਲਜ
ਜਲੰਧਰ ਦੇ ਐੱਨ ਐੱਸ ਐੱਸ ਯੂਨਿਟ
ਦੀ ਵੱਡੀ ਪ੍ਰਾਪਤੀ ਦੱਸਿਆ। ਇਸ
ਪ੍ਰੋਗਰਾਮ ਦੌਰਾਨ ਨੇਵਲ ਵਿੰਗ
ਦੇ ਏਐੱਨਓ ਪ੍ਰੋ. ਮਨੋਜ ਕੁਮਾਰ,
ਆਰਮੀ ਵਿੰਗ ਦੇ ਸੀਟੀਓ ਡਾ. ਸੁਨੀਲ
ਠਾਕੁਰ, ਏਅਰ ਵਿੰਗ ਦੇ ਸੀਟੀਓ
ਪ੍ਰੋ. ਰਾਹੁਲ ਸੇਖੜੀ, ਪ੍ਰੋਗਰਾਮ
ਅਫ਼ਸਰ ਪ੍ਰੋ. ਗਗਨ ਮਦਾਨ ਹੁਰਾਂ ਦਾ
ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ
ਮੌਕੇ ਹਾਜ਼ਰ ਵਲੰਟੀਅਰਜ਼ ਅਤੇ
ਕੈਡੇਟਸ ਨੇ ਆਪਣੇ ਦੇਸ਼ ਪ੍ਰਤੀ
ਬਣਦੀਆਂ ਜ਼ਿੰਮੇਵਾਰੀਆਂ ਨੂੰ
ਨਿਭਾਉਣ ਦੀ ਸਹੁੰ ਵੀ ਚੁੱਕੀ।

LEAVE A REPLY

Please enter your comment!
Please enter your name here