ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਓਪਨ ਬੈਂਚ ਪ੍ਰੈਸ ਚੈਂਪੀਅਨਸ਼ਿਪ 19 ਅਪ੍ਰੈਲ ਨੂੰ ਹੋਵੇਗੀ — ਅਜੈ ਗੋਗਨਾ

0
18

ਰਈਆ ,(ਕਮਲਜੀਤ ਸੋਨੂੰ)
ਗੋਗਨਾ ਕਲਾਸਿਕ ਆਲ ਇੰਡੀਆ ਓਪਨ ਬੈਚ ਪ੍ਰੈਸ ਚੈਂਪੀਅਨਸ਼ਿਪ ਜਿਸਦਾ ਹਰ ਇੱਕ ਖਿਡਾਰੀ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਖਿਡਾਰੀ ਵੱਧ ਚੜ ਕੇ ਹਿੱਸਾ ਲੈਂਦੇ ਹਨ ਹੁਣ ਇੰਤਜ਼ਾਰ ਦੀਆਂ ਘੜੀਆਂ ਜਲਦ ਖਤਮ ਹੋਣ ਜਾ ਰਹੀਆ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਮਨ ਵੈਲਥ ਗੋਲਡ ਮੈਡਲਿਸਟ ਅਤੇ ਇੰਡੀਆ ਟੀਮ ਕੋਚ ਅਜੈ ਗੋਗਨਾ ਭੁਲੱਥ ਵੱਲੋਂ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਓਪਨ ਬੈਂਚ ਪ੍ਰੈਸ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਇਹ ਚੈਂਪੀਅਨਸ਼ਿਪ 19 ਅਪ੍ਰੈਲ 2026 ਨੂੰ ਮਹਾਰਾਜਾ ਗਰੈਂਡ ਕਰਤਾਰਪੁਰ ਰੋਡ ਭੁੱਲਥ ਵਿਖੇ ਕਰਵਾਈ ਜਾ ਰਹੀ ਹੈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਵੱਡੀ ਪੱਧਰ ਤੇ ਖਿਡਾਰੀ ਪਹੁੰਚ ਕੇ ਮੁਕਾਬਲੇ ਦਾ ਹਿੱਸਾ ਬਣਨਗੇ ਅਤੇ ਇਸ ਚੈਂਪੀਅਨਸ਼ਿਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਮੁੱਖ ਮਹਿਮਾਨ ਸੀਨੀਅਰ ਪੱਤਰਕਾਰ ਰਾਜ ਗੋਗਨਾ (ਯੂਐਸਏ) ਵੱਲੋਂ ਜੇਤੂ ਖਿਡਾਰੀਆਂ ਨੂੰ ਨਗਦ ਵੱਡੇ-ਵੱਡੇ ਇਨਾਮਾਂ ਅਤੇ ਵੱਡੀਆਂ-ਵੱਡੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪਹੁੰਚ ਰਹੇ ਖਿਡਾਰੀਆਂ ਦਾ ਖਾਣ ਪੀਣ ਦਾ ਖਾਸ ਪ੍ਰਬੰਧ ਵੱਡੇ ਪੱਧਰ ਤੇ ਕੀਤਾ ਜਾਵੇਗਾ। ਅਜੈ ਗੋਗਨਾ ਨੇ ਇਸ ਮੌਕੇ ਤੇ ਹੋ ਰਹੇ ਮੁਕਾਬਲਿਆਂ ਚ’ ਹਿੱਸਾ ਲੈਣ ਲਈ ਪਾਵਰਲਿਫਟਰਾ ਨੂੰ ਖੁੱਲਾ ਸੱਦਾ ਦਿੱਤਾ ਹੈ।

LEAVE A REPLY

Please enter your comment!
Please enter your name here