ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵਲੋ ਸ਼੍ਰੀ ਰਾਮਵਾੜ੍ਹਾ ਮੰਦਿਰ ਰਈਆ  ਵਿੱਚ ਮਹਾਸ਼ਿਵਰਾਤਰੀ ਪਰਵ ਦੇ ਮੌਕੇ ਤੇ ਭਗਵਾਨ ਸ਼ਿਵ ਮਹਿਮਾ ਦਾ ਆਯੋਜਨ ਕੀਤਾ ਗਿਆ।

0
13

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵਲੋ ਸ਼੍ਰੀ ਰਾਮਵਾੜ੍ਹਾ ਮੰਦਿਰ ਰਈਆ  ਵਿੱਚ ਮਹਾਸ਼ਿਵਰਾਤਰੀ ਪਰਵ ਦੇ ਮੌਕੇ ਤੇ ਭਗਵਾਨ ਸ਼ਿਵ ਮਹਿਮਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸੁ ਸ਼੍ਰੀ  ਜੋਤਸਨਾ  ਭਾਰਤੀ ਜੀ ਨੇ ਭਗਵਾਨ ਸ਼ਿਵ ਦੇ ਅਦਭੁੱਤ ਸ਼ਿੰਗਾਰ ਦਾ ਵਰਣਨ ਕੀਤਾ।ਉਹਨਾਂ ਨੇ ਕਿਹਾ ਕਿ ਭਗਵਾਨ ਸ਼ਿਵ ਦਾ ਇਹ ਅਦਭੁੱਤ ਸ਼ਿੰਗਾਰ ਰਹੱਸ ਭਰਪੂਰ ਹੈ। ਓਹਨਾਂ ਦੇ ਸ਼ਿੰਗਾਰ ਦਾ ਇੱਕ ਇੱਕ ਪੱਖ ਸਿੱਖਿਆ ਦਿੰਦਾ ਹੈ ਸ਼ਵਤਵ ਤੋਂ ਸ਼ਿਵੱਤਵ ਦੇ ਵੱਲ ਵਧਣ ਦਾ।ਭਗਵਾਨ ਸ਼ਿਵ ਦੀਆਂ ਬਿਖਰੀਆਂ ਜਟਾਵਾਂ ਸਾਡੇ ਬਿਖਰੇ ਹੋਏ ਮਨ ਦਾ ਪ੍ਰਤੀਕ ਹੈ।ਜਿਸ ਪ੍ਰਕਾਰ ਭਗਵਾਨ ਸ਼ਿਵ ਨੇ ਜਟਾਵਾਂ ਨੂੰ ਸਮੇਟ ਕੇ ਓਹਨਾਂ ਦਾ ਮੁਕਟ ਬਣਾਇਆ ਓਸੇ ਤਰਾਂ ਜ਼ਰੂਰੀ ਹੈ ਅਸੀਂ ਆਪਣੇ ਮਨ ਨੂੰ ਸੰਸਾਰ ਦੇ ਵਿਕਾਰਾਂ ਤੋਂ ਹਟਾ ਕੇ ਪ੍ਰਭੂ ਵਿੱਚ ਲਗਾਈਏ।ਮਨੁੱਖ ਅੰਦਰ ਜੋ ਵਿਕਾਰ ਹਨ ਉਸਦਾ ਕਾਰਨ ਵੀ ਮਨ ਹੈ। ਜਦੋਂ ਤੱਕ ਇਨਸਾਨ ਦਾ ਮਨ ਵਿਕਸਿਤ ਨਹੀਂ ਹੁੰਦਾ, ਉਦੋਂ ਤਕ ਓਹ ਕਿਸੇ ਹੱਲ ਤਕ ਨਹੀਂ ਪਹੁੰਚ ਸਕਦਾ।ਅਗਰ ਸਮਾਜ ਵਿੱਚ ਪਰਿਵਰਤਨ ਲੈ ਕੇ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਵਿਅਕਤੀ ਦੀ ਚੇਤਨਾ ਅਤੇ ਅੰਤਰ ਮਨ ਵਿਚ ਪਰਿਵਰਤਨ ਬਹੁਤ ਜ਼ਰੂਰੀ ਹੈ।ਅਧਿਆਤਮ ਦੁਆਰਾ ਉਸਨੂੰ ਜਾਗ੍ਰਿਤ ਕਰਨਾ ਪਵੇਗਾ।ਜਿਸ ਪ੍ਰਕਾਰ ਇੱਕ ਟਾਹਣੀ ਕੱਟਣ ਦੇ ਨਾਲ ਦਰੱਖਤ ਨਹੀਂ ਮਰਦਾ ਟਾਹਣੀ ਦੋਬਾਰਾ ਉੱਗ ਜਾਂਦੀ ਹੈ।ਦਰੱਖਤ ਦਾ ਪ੍ਰਾਣ ਜੜ੍ਹ ਹੈ।ਜੜ੍ਹ ਨੂੰ ਖਤਮ ਕਰਨ ਨਾਲ ਦਰੱਖਤ ਨਸ਼ਟ ਹੋ ਸਕਦਾ ਹੈ।ਇਸੇ ਤਰ੍ਹਾਂ ਸਮਾਜ ਵਿੱਚ ਪੈਦਾ ਹੋ ਰਹੀ ਹੈ ਕੁਰੀਤੀ,ਬੁਰਾਈ, ਹਿੰਸਾ ਦਾ ਜੜ੍ਹ ਮਨ ਹੈ।ਇਸ ਮਨ ਰੂਪੀ ਜੜ੍ਹ ਨੂੰ ਪਰਿਵਰਤਨ ਕਰਨ ਦੇ ਨਾਲ ਹੀ ਸਮਾਜ ਵਿੱਚ ਪਰਿਵਰਤਨ ਸੰਭਵ ਹੈ ਅਤੇ ਇਹ ਪਰਿਵਰਤਨ ਕੇਵਲ ਬ੍ਰਹਮ ਗਿਆਨ ਦੁਆਰਾ ਹੀ ਆ ਸਕਦਾ ਹੈ।ਭਗਵਾਨ ਸ਼ਿਵ ਦੇ ਤਨ ਤੇ ਲੱਗੀ ਹੋਈ ਭਸਮ ਮਾਨਵ ਤਨ ਦੀ ਨਸ਼ਵਰਤਾ ਦੇ ਵੱਲ ਇਸ਼ਾਰਾ ਕਰਦੀ ਹੈ।ਗਲੇ ਵਿਚ ਧਾਰਣ ਕੀਤਾ ਹੋਇਆ ਸੱਪ ਕਾਲ ਦਾ ਪ੍ਰਤੀਕ ਹੈ।ਸਾਧਵੀ ਜੀ ਨੇ ਦੱਸਿਆ ਕਿ ਭਗਵਾਨ ਸ਼ਿਵ ਤ੍ਰਿਨੇਤਰਧਰੀ ਵੀ ਕਹਿਲਾਉਂਦੇ ਹਨ ਓਹਨਾਂ ਦੇ ਸਵਰੂਪ ਦਾ ਇਹ ਪੱਖ ਇੱਕ ਗੂੜ੍ਹ ਸੰਦੇਸ਼ ਦਿੰਦਾ ਹੈ ਕਿ ਮਨੁੱਖ ਤ੍ਰਿਨੇਤਰਧਾਰੀ ਹੈ।ਇਨਸਾਨ ਦੇ ਮੱਥੇ ਵਿਚਕਾਰ ਇਹ ਤੀਸਰੀ ਅੱਖ ਹੈ ਜੋ ਕਿ ਬੰਦ ਪਈ ਹੈ ਪ੍ਰੰਤੂ ਜਿਸ ਸਮੇਂ ਪੂਰਨ ਸੰਤ ਮਸਤਕ ਤੇ ਆਪਣਾ ਕਰ ਕਮਲ ਰੱਖਦਾ ਹੈ ਤਾਂ ਉਹ ਨੇਤ੍ਰ ਖੁਲ ਜਾਂਦਾ ਹੈ ਇਨਸਾਨ ਆਪਣੇ ਅੰਦਰ ਸ਼ਿਵ ਦੇ ਜਯੋਤੀ ਸਰੂਪ ਦਾ ਸਾਕਸ਼ਾਤ ਕਰ ਲੈਂਦਾ ਹੈੇ

ਅੱਗੇ ਸਾਧਵੀ ਜੀ ਨੇ ਕਿਹਾ ਕਿ ਅੱਜ ਮਨੁੱਖ ਭਗਵਾਨ ਸ਼ਿਵ ਦੀਆਂ ਲੀਲਾਵਾਂ ਤੋਂ ਕੁਝ ਸਿੱਖਣ ਦੀ ਬਜਾਏ ਓਹਨਾਂ ਵਾਂਗ ਕਰਦਾ ਹੈ ਜਿਵੇਂ ਸ਼ਿਵਰਾਤਰੀ ਤੇ ਦੇਖਦੇ ਹਾਂ ਕਿ ਲੋਕ ਧੂਮ ਧਾਮ,ਸ਼ੋਰ ਸ਼ਰਾਬੇ ਨਾਲ ਯਾਤਰਾ ਕੱਢਦੇ ਹਨ।ਸ਼ਰਾਬ, ਭੰਗ ਆਦਿ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਦੇ ਹਨ।ਭਗਵਾਨ ਸ਼ਿਵ ਤਾਂ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰਦੇ ਸੀ।ਇਹ ਸੰਸਾਰ ਦਾ ਨਸ਼ਾ ਸਦਾ ਜੀਵਨ ਦਾ ਨਾਸ਼ ਕਰਦਾ ਹੈ।ਅਗਰ ਸਮਾਜ ਵਿੱਚ ਦੇਖੀਏ ਤਾਂ ਨਸ਼ੇ ਨੇ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ।ਜਿਸਦੇ ਕਾਰਨ ਚਾਰੋਂ ਤਰਫ ਅਨੈਤਿਕਤਾ,ਕਤਲ,ਚੋਰੀ,ਆਦਿ ਬੁਰਾਈਆਂ ਫੈਲ ਰਹੀਆਂ ਹਨ।ਅੱਜ ਦੇਸ਼ ਦੀ ਰੀੜ੍ਹ ਕਹੇ ਜਾਣ ਵਾਲੇ ਯੁਵਾ ਵਰਗ ਨੂੰ ਨਸ਼ੇ ਨੇ ਤਬਾਹ ਕਰ ਦਿੱਤਾ ਹੈ।ਯੁਵਾ ਦੇ ਅੰਦਰ ਵਧ ਰਹੀ ਨਸ਼ੇ ਦੀ ਇਸ ਆਦਤ ਦਾ ਤਿਆਗ ਕਰਨਾ ਚਾਹੀਦਾ ਹੈ।ਇਸਦੇ ਲਈ ਅੱਜ ਦੇ ਨੌਜਵਾਨਾਂ ਨੂੰ ਅਧਿਆਤਮਿਕ ਪ੍ਰੇਰਨਾ ਦੇ ਮਾਧਿਅਮ ਨਾਲ ਜਾਗ੍ਰਿਤ ਕਰਨ ਦੀ ਜਰੂਰਤ ਹੈ।ਕਥਾ ਵਿੱਚ ਸਾਧਵੀ  ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।ਕਥਾ ਸਮਾਗਮ ਦੇ ਦੌਰਾਨ ਭਾਵ ਵਿਭੋਰ ਸ਼ਰਧਾਲੂਆਂ ਦਾ ਸੈਲਾਬ ਕਥਾ ਨੂੰ ਸੁਣਨ ਲਈ ਉਮੜ ਪਿਆ। ਪ੍ਰੋਗਰਾਮ ਦੀ ਸਮਾਪਤੀ ਵਿਧੀਵਤ ਪ੍ਰਭੂ ਦੀ ਆਰਤੀ ਦੇ ਨਾਲ ਹੋਈ।

LEAVE A REPLY

Please enter your comment!
Please enter your name here