ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਦਾ ਅੰਮ੍ਰਿਤਸਰ ‘ਚ ਸਨਮਾਨ

0
11
ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਦਾ ਅੰਮ੍ਰਿਤਸਰ ‘ਚ ਸਨਮਾਨ
ਅੰਮ੍ਰਿਤਸਰ , 27 ਮਾਰਚ 2026
ਪ੍ਰਸਿੱਧ ਸਟੇਜ ਐਂਕਰ ਸੁਬਾਸ਼ ਰਾਹੀ ਨੂੰ ਮੁਹੰਮਦ ਅਜ਼ੀਜ ਵੈਲਫ਼ੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਇੱਕ ਰੰਗਾਰੰਗ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੋਚੀ ਅਤੇ ਪ੍ਰਧਾਨ ਰਾਜ ਕੁਮਾਰ ਵਰਮਾ ਵੀ ਮੌਜੂਦ ਰਹੇ।
ਇਸ ਸੰਗੀਤਮਈ ਸ਼ਾਮ ਵਿੱਚ ਸੁਬਾਸ਼ ਰਾਹੀ ਨੇ ਆਪਣੀ ਦਮਦਾਰ ਐਂਕਰਿੰਗ ਅਤੇ ਮਿੱਠੀ ਅਵਾਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਮਾਗਮ ਦਾ ਕੇਂਦਰ ਬਣੇ ਰਹੇ। ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਪ੍ਰਸਿੱਧ ਗਾਇਕਾਵਾਂ ਅਤੇ ਕਲਾਕਾਰਾਂ ਨਾਲ ਸਟੇਜ ਸਾਂਝੀ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ।
ਅੰਮ੍ਰਿਤਸਰ ਗੁਰੂ ਨਗਰੀ ਤੋਂ ਆਪਣੀ ਕਲਾ ਦਾ ਸਫਰ ਸ਼ੁਰੂ ਕਰਦੇ ਹੋਏ, ਹੁਣ ਉਹ ਰਾਜਧਾਨੀ ਦਿੱਲੀ ਵੱਲ ਰੁਖ ਕਰ ਚੁੱਕੇ ਹਨ, ਜਿੱਥੇ ਉਹ ਦਿੱਲੀ ਵਾਲਿਆਂ ਦੇ ਦਿਲ ਵੀ ਜਿੱਤ ਰਹੇ ਹਨ ਸੁਬਾਸ਼ ਰਾਹੀ ਦੀ ਅਗਲੀ ਮੰਜ਼ਿਲ ਮੁੰਬਈ ਹੈ, ਜਿੱਥੇ ਉਹ ਵੱਡੇ ਕਲਾਕਾਰਾਂ ਨਾਲ ਸਟੇਜ ਸਾਂਝੀ ਕਰਨ ਦੀ ਖ਼ਾਹਿਸ਼ ਰੱਖਦੇ ਹਨ। ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਜਲਦੀ ਹੀ ਹੋਰ ਵੱਡੀਆਂ ਉੱਚਾਈਆਂ ਨੂੰ ਛੂਹਣਗੇ।

LEAVE A REPLY

Please enter your comment!
Please enter your name here