ਪੰਜਾਬ ਇਨ ਫਰੇਮਜ਼” ਫੋਟੋ ਪ੍ਰਦਰਸ਼ਨੀ ਨੇ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਤੇ ਬਹੁਪੱਖੀ ਖੂਬਸੂਰਤੀ ਨੂੰ ਸਹੁਜਮਈ ਢੰਗ ਨਾਲ ਉਭਾਰਿਆ: ਅਮਨ ਅਰੋੜਾ
ਪੰਜਾਬ ਦੇ ਜੀਵੰਤ ਸੱਭਿਆਚਾਰ ਅਤੇ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦਿਆਂ 3-ਰੋਜ਼ਾ ਫੋਟੋ ਪ੍ਰਦਰਸ਼ਨੀ ਹੋਈ ਸਮਾਪਤ
ਚੰਡੀਗੜ੍ਹ, 21 ਅਗਸਤ 2025 :
ਪੰਜਾਬ ਦੇ ਕੈਬਨਿਟ ਮੰਤਰੀ ਅਤੇ
‘ਆਪ’ ਦੇ ਸੂਬਾ ਪ੍ਰਧਾਨ ਸ੍ਰੀ ਅਮਨ
ਅਰੋੜਾ ਨੇ ਅੱਜ ਇੱਥੇ ਪੰਜਾਬ ਕਲਾ
ਪ੍ਰੀਸ਼ਦ, ਕਲਾ ਭਵਨ ਵਿਖੇ ਕਰਵਾਈ
ਗਈ 3-ਰੋਜ਼ਾ ਫੋਟੋ ਪ੍ਰਦਰਸ਼ਨੀ
‘ਪੰਜਾਬ ਇਨ ਫਰੇਮਜ਼’ ਦੇ ਸਮਾਪਤੀ
ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਸਮਾਰੋਹ ਦੌਰਾਨ ਪੰਜਾਬ ਵਿੱਚ
ਹਰੀ ਕ੍ਰਾਂਤੀ ਲਿਆਉਣ ਪਿੱਛੇ
ਦੂਰਅੰਦੇਸ਼ ਸੋਚ ਰੱਖਣ ਵਾਲੇ
ਅਤੇ ਚੰਡੀਗੜ੍ਹ ਨੂੰ ਆਧੁਨਿਕਤਾ
ਤੇ ਕੁਦਰਤ ਦੇ ਸੁਮੇਲ ਵਾਲਾ
ਸ਼ਹਿਰ ਬਣਾਉਣ ਵਾਲੇ ਡਾ. ਐਮ.ਐਸ.
ਰੰਧਾਵਾ ਨੂੰ ਸ਼ਰਧਾਂਜਲੀ ਭੇਂਟ
ਕਰਦਿਆਂ ਸ੍ਰੀ ਅਮਨ ਅਰੋੜਾ ਨੇ
ਉਨ੍ਹਾਂ ਦੇ ਬੁੱਤ ਅੱਗੇ ਸਨਮਾਨ
ਵਜੋਂ ਦੀਪ ਜਗਾਇਆ।
ਇਸ ਪ੍ਰਦਰਸ਼ਨੀ ਦੌਰਾਨ ਦੁਰਲੱਭ
ਦ੍ਰਿਸ਼ਾਂ ਦਾ ਆਨੰਦ ਮਾਨਣ
ਉਪਰੰਤ ਸ੍ਰੀ ਅਮਨ ਅਰੋੜਾ ਨੇ
ਕਿਹਾ ਕਿ ਇਸ ਕਲਾਤਮਕ ਫੋਟੋ
ਪ੍ਰਦਰਸ਼ਨੀ ਨੇ ਰਾਜ ਸੂਚਨਾ
ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ
ਵੱਲੋਂ ਕੈਮਰੇ ਵਿੱਚ ਕੈਦ ਕੀਤੇ
ਸਦੀਆਂ ਪੁਰਾਣੇ ਸਮਾਰਕਾਂ,
ਇਤਿਹਾਸਕ ਅਸਥਾਨਾਂ ਅਤੇ ਸ਼ਾਂਤੀ
ਭਰੇ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ
ਕਰਕੇ ਪੰਜਾਬ ਦੀ ਅਮੀਰ
ਸੱਭਿਆਚਾਰਕ ਵਿਰਾਸਤ ਅਤੇ
ਵਿਲੱਖਣ ਕੁਦਰਤੀ ਸੁੰਦਰਤਾ ਨੂੰ
ਜੀਵੰਤ ਕਰ ਦਿੱਤਾ ਹੈ। ਉਨ੍ਹਾਂ
ਦੀਆਂ ਮਨਮੋਹਕ ਤਸਵੀਰਾਂ ਨੇ
ਸੂਬੇ ਦੀ ਸੁੰਦਰਤਾ ਨੂੰ
ਦਰਸਾਉਂਦਿਆਂ ਇਸ ਦੀ ਅਮੀਰ
ਵਿਰਾਸਤ, ਇਤਿਹਾਸ ਅਤੇ ਸ਼ਾਨਦਾਰ
ਦ੍ਰਿਸ਼ਾਂ ਦੀ ਝਲਕ ਪੇਸ਼ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਇਸ
ਪ੍ਰਦਰਸ਼ਨੀ ਨੇ ਪੰਜਾਬ ਦੇ
ਜੀਵੰਤ ਸਾਰ ਅਤੇ ਸਦੀਵੀ ਵਿਰਾਸਤ
ਨੂੰ ਸੁੰਦਰਤਾ ਨਾਲ ਪੇਸ਼ ਕੀਤਾ
ਹੈ। ਉਨ੍ਹਾਂ ਨੇ ਕਿਸੇ ਖੇਤਰ ਦੀ
ਵਿਰਾਸਤ ਨੂੰ ਸੰਭਾਲਣ ਅਤੇ
ਉਤਸ਼ਾਹਿਤ ਕਰਨ ਲਈ ਫੋਟੋਗ੍ਰਾਫੀ
ਦੇ ਸ਼ਕਤੀਸ਼ਾਲੀ ਮਾਧਿਅਮ ਨੂੰ
ਉਜਾਗਰ ਕਰਦਿਆਂ ਹਾਜ਼ਰੀਨ ਨੂੰ
ਪੰਜਾਬ ਦੀ ਵਿਲੱਖਣ ਅਤੇ ਸਦੀਵੀ
ਸੁੰਦਰਤਾ ਦਾ ਚੇਤਾ ਕਰਾਇਆ।
ਵਿਸ਼ਵ ਫੋਟੋਗ੍ਰਾਫੀ ਦਿਵਸ 2025
ਨੂੰ ਸਮਰਪਿਤ ਅਤੇ ਪੰਜਾਬ ਕਲਾ
ਪ੍ਰੀਸ਼ਦ ਦੀ ਸਰਪ੍ਰਸਤੀ ਹੇਠ
ਕਰਵਾਈ ਗਈ ਇਸ ਪ੍ਰਦਰਸ਼ਨੀ ਦਾ
ਆਗਾਜ਼ ਮੰਗਲਵਾਰ ਨੂੰ ਹੋਇਆ ਸੀ।
ਇਸ ਪ੍ਰਦਰਸ਼ਨੀ ਨੇ ਕਲਾ
ਪ੍ਰੇਮੀਆਂ ਨੂੰ ਪੰਜਾਬ ਦੇ
ਵਿਭਿੰਨ ਦ੍ਰਿਸ਼ਾਂ ਰਾਹੀਂ ਇੱਕ
ਸ਼ਾਨਦਾਰ ਦ੍ਰਿਸ਼ਟੀਗਤ ਯਾਤਰਾ
ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ
ਕੀਤਾ ਜਿਸ ਵਿੱਚ ਸੂਬੇ ਦੀ ਅਮੀਰ
ਸੱਭਿਆਚਾਰਕ, ਇਤਿਹਾਸਕ,
ਖੇਤੀਬਾੜੀ ਅਤੇ ਧਾਰਮਿਕ ਵਿਰਾਸਤ
ਨੂੰ ਪੇਸ਼ ਕੀਤਾ ਗਿਆ।
ਇਸ ਸਮਾਪਤੀ ਸਮਾਰੋਹ ਵਿੱਚ
ਸੁਚੱਜਾ ਪ੍ਰਸ਼ਾਸਨ ਅਤੇ ਆਈ.ਟੀ.
ਵਿਭਾਗ ਦੇ ਵਧੀਕ ਮੁੱਖ ਸਕੱਤਰ
ਸ੍ਰੀ ਡੀ.ਕੇ. ਤਿਵਾੜੀ, ਪਸ਼ੂ
ਪਾਲਣ ਵਿਭਾਗ ਦੇ ਪ੍ਰਮੁੱਖ
ਸਕੱਤਰ ਸ੍ਰੀ ਰਾਹੁਲ ਭੰਡਾਰੀ,
ਫੂਡ ਪ੍ਰੋਸੈਸਿੰਗ ਦੇ ਪ੍ਰਮੁੱਖ
ਸਕੱਤਰ ਸ੍ਰੀਮਤੀ ਰਾਖੀ ਗੁਪਤਾ
ਭੰਡਾਰੀ, ਪੰਜਾਬ ਆਰਥਿਕ ਨੀਤੀ
ਅਤੇ ਯੋਜਨਾਬੰਦੀ ਬੋਰਡ ਦੇ ਉਪ
ਚੇਅਰਮੈਨ ਸ੍ਰੀ ਸੁਨੀਲ ਗੁਪਤਾ,
ਪੰਜਾਬ ਕਲਾ ਪ੍ਰੀਸ਼ਦ ਦੇ
ਚੇਅਰਮੈਨ ਸ੍ਰੀ ਸਵਰਨਜੀਤ ਸਵੀ,
ਸਿਵਲ ਮਿਲਟਰੀ ਮਾਮਲੇ ਪੱਛਮੀ
ਕਮਾਂਡ ਦੇ ਡਾਇਰੈਕਟਰ ਕਰਨਲ
ਜਸਦੀਪ ਸੰਧੂ, ਸਾਬਕਾ ਜੱਜ ਪੰਜਾਬ
ਅਤੇ ਹਰਿਆਣਾ ਹਾਈ ਕੋਰਟ ਜਸਟਿਸ
ਕੇ.ਐਸ. ਗਰੇਵਾਲ ਅਤੇ ਸਾਬਕਾ
ਗ੍ਰਹਿ ਸਕੱਤਰ ਡਾ. ਬੀ.ਸੀ. ਗੁਪਤਾ
ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ
ਨੇ ਸ਼ਿਰਕਤ ਕੀਤੀ।