ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਕਣਕ ਦੀ ਖ਼ਰੀਦ ਦੇ ਪੈਮਾਨਿਆਂ ’ਚ ਢਿੱਲ ਦਿੱਤੀ ਜਾਵੇ।ਫੁਰਮਾਨ ਸਿੰਘ ਸੰਧੂ, ਸੂਬੇਦਾਰ ਭੁਲੇਰੀਆ ਬੀ ਕੇ ਯੂ ਪੰਜਾਬ

0
16

12 ਅਪ੍ਰੈਲ ,2026 (ਮਮਦੋਟ /ਫਿਰੋਜ਼ਪੁਰ )

ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੱਕ ਪ੍ਰੈਸ ਨੋਟਜਾਰੀ ਕੀਤਾ ਹੈ  |ਕਿ ਕੇਂਦਰ ਸਰਕਾਰ ਨੇ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਏ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਚਾਲੂ ਸੀਜ਼ਨ 2026-27 ਦੌਰਾਨ ਗੁਆਂਢੀ ਸੂਬੇ ਰਾਜਸਥਾਨ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਦਿੱਤੀ ਹੈ| ਪਰ ਪੰਜਾਬ ਲਈ ਖ਼ਰੀਦ ਮਾਪਦੰਡਾਂ ’ਚ ਢਿੱਲ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਮੁੱਢਲੇ ਅਨੁਮਾਨਾਂ ਅਨੁਸਾਰ ਪੰਜਾਬ ’ਚ ਹੁਣ ਤੱਕ 1.30 ਲੱਖ ਏਕੜ ਕਣਕ ਦਾ ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨ ਹੋਇਆ ਹੈ। ਪਤਾ ਲੱਗਾ ਹੈ ਕਿ ਕੇਂਦਰੀ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ 9 ਅਪਰੈਲ ਨੂੰ ਪੱਤਰ ਜਾਰੀ ਕਰ ਕੇ ਭਾਜਪਾ ਸ਼ਾਸਿਤ ਰਾਜਸਥਾਨ ਵਿੱਚ ਕਣਕ ਖ਼ਰੀਦਣ ਲਈ ਪੈਮਾਨਿਆਂ ਵਿੱਚ ਢਿੱਲ ਦਿੱਤੀ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜਸਥਾਨ ’ਚ ਸਾਰੇ ਜ਼ਿਲ੍ਹਿਆਂ ’ਚ ਖ਼ਰਾਬ ਮੌਸਮ ਕਾਰਨ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ |ਜਿਸ ਦੇ ਮੱਦੇਨਜ਼ਰ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਦਾ ਫ਼ੈਸਲਾ ਲਿਆ ਗਿਆ ਹੈ| ਤਾਂ ਕਿ ਕਿਸਾਨਾਂ ਦੀ ਫ਼ਸਲ ਨੂੰ ਘੱਟ ਕੀਮਤ ’ਤੇ ਵਿਕਣ ਤੋਂ ਰੋਕਿਆ ਜਾ ਸਕੇ। ਕੇਂਦਰ ਸਰਕਾਰ ਦੀ ਦਲੀਲ ਹੈ ਕਿ ਰਾਜਸਥਾਨ ’ਚ ਕਣਕ ਦੀ ਫ਼ਸਲ ਜਲਦੀ ਪੱਕ ਜਾਂਦੀ ਹੈ| ਕੇਂਦਰੀ ਟੀਮਾਂ ਰਾਜਸਥਾਨ ਦਾ ਦੌਰਾ ਕਰ ਕੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਚੁੱਕੀਆਂ ਹਨ||ਬੇਸ਼ਕ  ਪੰਜਾਬ ’ਚ ਕਣਕ ਗੁਆਂਢੀ ਸੂਬੇ ਮੁਕਾਬਲੇ ਲੇਟ ਆਉਂਦੀ ਹੈ।  ਮਾਰਚ ਦੇ ਅਖ਼ੀਰਲੇ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ | ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਕਣਕ ਦੀ ਖ਼ਰੀਦ ਦੇ ਪੈਮਾਨਿਆਂ ’ਚ ਢਿੱਲ ਦਿੱਤੀ ਜਾਵੇ।ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰੀ ਘੱਟ ਤੋਂ ਘੱਟ ਹੋਵੇ |ਮੀਟਿੰਗ ਵਿੱਚ ਪੂਰੇ ਪੰਜਾਬ ਭਰ ਤੋਂ ਦਰਜ਼ਾ ਬ ਦਰਜ਼ਾ ਅਹੁਦੇਦਾਰ ਪਹੁੰਚੇ ਹੋਏ ਸਨ |ਸਾਰੇ ਹੀ ਜਿਲ੍ਹਾ ਪ੍ਰਧਾਨ ,ਤਹਿਸੀਲ ਪ੍ਰਧਾਨ ,ਬਲਾਕ ਪ੍ਰਧਾਨ ,ਇਕਾਈਆਂ ਦੇ ਪ੍ਰਧਾਨ ਤੇ ਸਮੂਹ ਮੈਂਬਰ ਤੇ ਹੋਰ ਬਹੁਤ ਸਾਰੇ ਕਿਸਾਨ ਹਾਜ਼ਿਰ ਸਨ |ਇਸ ਪ੍ਰੋਗਰਾਮ ਵਿੱਚ ਜੱਥੇਬੰਦੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਅਤੇ ਪ੍ਰਗਟ ਸਿੰਘ ਤਲਵੰਡੀ ਜਨਰਲ ਸਕੱਤਰ ਬੀਕੇਯੂ ਰਾਜੇਵਾਲ, ਸੁਖਦੇਵ ਸਿੰਘ ਅਰਾਈਆਂ ਵਾਲਾ ਸੂਬਾ ਪ੍ਰਧਾਨ ਸੰਘਰਸ਼ ਕਮੇਟੀ, ਸ਼੍ਰੀ ਵਿਜੇ ਠੁਕਰਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ ਹਲਕਾ ਇੰਚਾਰਜ ਵਾਰਸ ਪੰਜਾਬ ਦੇ ਜਥੇਬੰਦੀ, ਪਤਵੰਤੇ ਸੱਜਣ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸ ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ,ਬਾਪੂ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ, ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ, ਗੁਰਚਰਨ ਸਿੰਘ ਪੀਰ ਮੁਹੰਮਦ ਕੋਰ ਕਮੇਟੀ ਮੈਂਬਰ ਪੰਜਾਬ, ਬਲਦੇਵ ਸਿੰਘ ਵਾਈਆ ਕੋਰ ਕਮੇਟੀ ਮੈਂਬਰ ਪੰਜਾਬ, ਗੁਰਵਿੰਦਰ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਜੋਗਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਲਖਵਿੰਦਰ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ,ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼,ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਪ੍ਰੈਸ ਸਕੱਤਰ ,ਸੁਬੇਗ ਸਿੰਘ ਪ੍ਰੈਸ ਸਕੱਤਰ, ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ,ਹਰਬੰਸ ਸਿੰਘ ਬ੍ਰਹਮ ਕੇ ਜ਼ਿਲ੍ਹਾ ਪ੍ਰਧਾਨ ਮੋਗਾ,ਨਿਸ਼ਾਨ ਸਿੰਘ ਬਲਾਕ ਪ੍ਰਧਾਨ ਮੱਖੂ, ਗੁਰਵਿੰਦਰ ਸਿੰਘ ਮੋਹਕਮ ਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਜੋਗਾ ਸਿੰਘ ਪੀਰ ਮੁਹੰਮਦ, ਬਲਦੇਵ ਸਿੰਘ ਫੋਜੀ, ਗੁਰਦੀਪ ਸਿੰਘ ਪ੍ਰਚਾਰਕ ਸਕੱਤਰ ਜਲੰਧਰ, ਸੂਰਤ ਸਿੰਘ ਤਲਵੰਡੀ,ਨਿਰਵੈਰ ਸਿੰਘ ਲੱਖੋ ਕੇ ਬਹਿਰਾਮ ਬਲਾਕ ਪ੍ਰਧਾਨ, ਰਛਪਾਲ ਸਿੰਘ ਰਹੀਮੇਂ ਕੇ ਸੂਬਾ ਆਗੂ, ਦਵਿੰਦਰ ਸਿੰਘ ਸਰਾਂ ਕੋਰ ਕਮੇਟੀ ਮੈਂਬਰ ਪੰਜਾਬ, ਸੂਰਤ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਗੁਰਦੀਪ ਸਿੰਘ ਪੱਛਮੀ ਪ੍ਰਧਾਨ ਫਿਰੋਜ਼ਪੁਰ,ਪੱਛਮੀ , ਧਰਮ ਸਿੰਘ ਸਭਰਾ ਮੀਤ ਪ੍ਰਧਾਨ, ਅਜੀਤ ਸਿੰਘ ਸਰਪੰਚ ਪੀਰ ਮੁਹੰਮਦ , ਗੁਰਮੀਤ ਸਿੰਘ ਨਿਜ਼ਾਮੁਦੀਨ, ਦਿਲਬਾਗ ਸਿੰਘ ਵਰਪਾਲ, ਮੰਗਤ ਸ਼ਰਮਾ, ਨਸੀਬ ਸਿੰਘ ਗੱਟਾ ਬਲਾਕ ਖਜ਼ਾਨਚੀ ਮੱਖੂ, ਗੁਰਪ੍ਰੀਤ ਸਿੰਘ ਪੀਰ ਮੁਹੰਮਦ, ਕੇਵਲ ਸਿੰਘ ਦੌਲਤਪੁਰਾ, ਜੱਥੇਦਾਰ ਦਿਲਬਾਗ ਸਿੰਘ ਵਰਪਾਲ, ਬਖਸ਼ੀਸ਼ ਸਿੰਘ ਰਾਮਗੜ੍ਹ ਹੈਂਡ ਕੈਸ਼ੀਅਰ ਪੰਜਾਬ, ਹਰਦਿਆਲ ਸਿੰਘ ਸ਼ਾਹ ਵਾਲਾ,ਕਾਬਲ ਸਿੰਘ, ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ ਧਰਮਕੋਟ, ਲਖਬੀਰ ਸਿੰਘ ਨਿੱਝਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ,ਹਰਮਿੰਦਰ ਸਿੰਘ ਬਲਾਕ ਪ੍ਰਧਾਨ ਨੌਸ਼ਿਹਰਾ ਪੰਨੂਆਂ, ਰਣਜੀਤ ਸਿੰਘ ਬੰਡਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਹਰਮੀਤ ਸਿੰਘ ਜ਼ੀਰਾ,ਗੁਰਦੀਪ ਸਿੰਘ ਸੁੱਖੇ ਵਾਲਾ, ਗੁਰਚਰਨ ਸਿੰਘ ਸੁੱਖੇ ਵਾਲਾ, ਰਾਮ ਸਿੰਘ ਜਾਨੀਆਂ, ਨਰਿੰਦਰ ਸਿੰਘ ਬਾਜਵਾ ਸੂਬਾ ਮੀਤ ਪ੍ਰਧਾਨ,ਤੇਜਿੰਦਰਪਾਲ ਸਿੰਘ ਸੋਢੀ ਸਰਪੰਚ, ਹਰਜੀਤ ਸਿੰਘ ਗਰੇਵਾਲ ਸੂਬਾ ਮੀਤ ਪ੍ਰਧਾਨ, ਪ੍ਰੋਫੈਸਰ ਅਮਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਨਿਰਮਲ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਗੁਰਭੇਜ ਸਿੰਘ ਸੰਧੂ, ਬਲਦੇਵ ਸਿੰਘ ਲਹ੍ਹਕੇ, ਸੁਰਜੀਤ ਸਿੰਘ ਖਾਲਸਾ, ਸਾਰਜ ਸਿੰਘ ਖਾਲਸਾ, ਇੰਦਰਜੀਤ ਸਿੰਘ ਕੋਟ ਸਦਰ ਖਾ,ਅਰਜਨ ਸਿੰਘ ਸਿੱਧੂ,ਸੁਰਜੀਤ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਚਾਰਕ ਸਕੱਤਰ ਮੋਗਾ,ਜਸਵੰਤ ਸਿੰਘ ਗੱਟਾ ਬਾਦਸ਼ਾਹ ,ਸੁਖਦੇਵ ਸਿੰਘ ਸੋਢੀ ਸਰਪੰਚ ਲਖਮੀਰ ਕੇ ਜਿਲ੍ਹਾ ਪ੍ਰਚਾਰਕ ਫਿਰੋਜ਼ਪੁਰ ਆਦਿ ਸੰਗਤਾਂ ਹਾਜ਼ਰ ਸਨ

LEAVE A REPLY

Please enter your comment!
Please enter your name here