**ਬਿਆਸ ਅਤੇ ਪੈਸਫਿਕ ਹਾਊਸ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਦੇ ਬਣੇ ਸਰਵੋਤਮ ਹਾਊਸ 2025ਇੰਜੀਨੀਅਰ ਇਨ ਚੀਫ ਭੰਗੂ ਵੱਲੋਂ ਪ੍ਰਦਾਨ ਕੀਤੀਆਂ ਓਵਰਆਲ ਟਰਾਫੀਆਂ ।
ਪਿਛਲੇ ਦਿਨੀਂ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਸਾਲਾਂ ਗੁਰਤਾ ਗੱਦੀ ਦਿਵਸ ,ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਲਾਨਾ ਖੇਡ ਸਮਾਗਮ ਕਰਵਾਏ ਗਏ।
ਅੱਜ ਇਸ ਸਮਾਗਮ ਵਿੱਚ ਖੇਡ ਸਮਾਰੋਹ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਇਨਾਮ ਵੰਡ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ: ਜਤਿੰਦਰ ਸਿੰਘ ਭੰਗੂ ਇੰਜੀਨੀਅਰ ਇਨ ਚੀਫ ਪੰਜਾਬ ਰਾਜ ਮੰਡੀ ਬੋਰਡ ਸਨ। ਇਸ ਸਮਾਗਮ ਦਾ ਆਗਾਜ਼ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਕਰਕੇ ਕੀਤਾ ਗਿਆ।
ਦਸਮੇਸ਼ ਹੈਰੀਟੇਜ ਦੇ ਵਿਦਿਆਰਥੀਆਂ ਵੱਲੋਂ ਸਾਹਿਬਜ਼ਾਦਿਆਂ ਦੇ ਜੀਵਨ, ਸ਼ਹੀਦੀ ਅਤੇ ਪੰਜਾਬ ਰਾਜ ਦੇ ਇਤਿਹਾਸ ਨਾਲ ਸੰਬੰਧਿਤ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਹਰਸ਼ਦੀਪ ਸਿੰਘ ਬੇ ਸ.ਜਤਿੰਦਰ ਸਿੰਘ ਭੰਗੂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਆਏ ਹੋਏ ਮੁੱਖ ਮਹਿਮਾਨ ਵੱਲੋ ਵੱਖ-ਵੱਖ ਪ੍ਰਤੀਯੋਗੀਤਾਵਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਦਸ਼ਮੇਸ਼ ਪਬਲਿਕ ਸਕੂਲ ਵਿੱਚ ਚੱਲ ਰਹੇ ਤਿੰਨ ਹਾਊਸ ਸਤਲੁਜ, ਰਾਵੀ, ਬਿਆਸ ਵਿਚਾਲੇ ਜੋ ਮੁਕਾਬਲੇ ਕਰਵਾਏ ਗਏ ਉਹਨਾਂ ਵਿੱਚ ਕ੍ਰਮਵਾਰ ਬਿਆਸ ਹਾਊਸ ਨੇ ਪਹਿਲਾ ਸਥਾਨ, ਰਾਵੀ ਹਾਊਸ ਨੇ ਦੂਸਰਾ ਸਥਾਨ ਸਤਲੁਜ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਦਸ਼ਮੇਸ਼ ਹੈਰੀਟੇਜ ਦੇ ਤਿੰਨੋਂ ਹਾਊਸ ਇੰਡੀਅਨ, ਐਟਲਾਂਟਿਕ , ਪੈਸੇਫਿਕ ਹਾਊਸਾਂ ਵਿਚਾਲੇ ਜੋ ਮੁਕਾਬਲੇ ਕਰਵਾਏ ਗਏ ।ਉਹਨਾਂ ਵਿੱਚ ਕ੍ਰਮਵਾਰ ਪਹਿਲਾ ਸਥਾਨ ਪੈਸਫਿਕ ਹਾਊਸ, ਦੂਸਰਾ ਸਥਾਨ ਐਟਲਾਟਿਕ ਹਾਊਸ ,ਤੀਸਰਾ ਸਥਾਨ ਇੰਡੀਅਨ ਹਾਊਸ ਨੇ ਪ੍ਰਾਪਤ ਕੀਤਾ ਅਤੇ ਜੇਤੂ ਹਾਊਸਾਂ ਨੇ ਸ. ਜਤਿੰਦਰ ਸਿੰਘ ਭੰਗੂ ਕੋਲੋਂ ਓਵਰ ਆਲ ਟਰਾਫੀਆਂ ਪ੍ਰਾਪਤ ਕੀਤੀਆਂ ।
ਆਏ ਹੋਏ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਜਿਹੜੀਆਂ ਸੰਸਥਾਵਾਂ ਧਰਮ ਨਾਲ ਜੁੜੀਆਂ ਹਨ, ਉਹ ਆਪਣੇ ਬੱਚਿਆਂ ਦਾ ਬਹੁਤ ਵਧੀਆ ਧਾਰਮਿਕ ਵਿਕਾਸ ਕਰਦੀਆਂ ਹਨ । ਧਰਮ ਇਨਸਾਨੀਅਤ ਸਿਖਾਉਂਦਾ ਹੈ, ਵੈਰ ਵਿਰੋਧ ਤੋਂ ਦੂਰ ਰੱਖਦਾ ਹੈ। ਉਨਾਂ ਨੇ ਦਸ਼ਮੇਸ਼ ਵਿਦਿਅਕ ਸੰਸਥਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇ ਕੇ ਉਹਨ੍ਹਾਂ ਨੂੰ ਧਰਮ ਦੇ ਨਾਲ ਵੀ ਜੋੜ ਰਹੀ ਹੈ । ਸੰਸਥਾ ਦੇ ਚੇਅਰਮੈਨ ਸ: ਗੁਰਦੀਪ ਸਿੰਘ ਰੰਧਾਵਾ ਅਤੇ ਮੈਨੇਜਿੰਗ ਡਾਇਰੈਕਟਰ ਸ: ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਜੀ ਆਇਆਂ ਆਖਿਆ।ਇਸ ਮੌਕੇ ਪ੍ਰਿੰ: ਕੁਲਬੀਰ ਸਿੰਘ ਮਾਨ,ਸ: ਅਵਤਾਰ ਸਿੰਘ ਬੁੱਟਰ (ਮੈਂਬਰ ਚੀਫ ਖਾਲਸਾ ਦੀਵਾਨ), ਪ੍ਰਿੰ: ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰ: ਜਤਿੰਦਰ ਸ਼ਰਮਾ, , ਮੈ: ਹਰਪ੍ਰੀਤ ਕੌਰ, ਮੈ: ਬਲਜੀਤ ਕੌਰ, ਮੈ: ਰਵਿੰਦਰ ਕੌਰ, ਮੈ: ਅਨੁਦੀਪ ਕੌਰ, ਸਰ: ਅੰਮ੍ਰਿਤਪਾਲ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।







