ਬੁੱਲੇਪੁਰ ਹਾਈ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਖੰਨਾ ਨੇ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦਾ ਕੀਤਾ ਜ਼ੋਰਦਾਰ ਸਵਾਗਤ 

0
13
ਬੁੱਲੇਪੁਰ ਹਾਈ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਖੰਨਾ ਨੇ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦਾ ਕੀਤਾ ਜ਼ੋਰਦਾਰ ਸਵਾਗਤ
ਖੰਨਾ ,21 ਦਸੰਬਰ 2025
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਿਆਤਾਂ ਅਨੁਸਾਰ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਚ ਸਵੇਰੇ 9.30 ਵਜੇ ਤੋਂ ਲੈ ਕੇ 12.30 ਵਜੇ ਤੱਕ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਤਹਿਤ ਖੰਨਾ ਨੇੜੇ ਪੈਂਦੇ ਪਿੰਡ ਬੁੱਲੇਪੁਰ ਵਿਖੇ ਵੀ  ਮਾਪੇ ਅਧਿਆਪਕ ਮਿਲਣੀ ਰੱਖੀ ਗਈ। ਜਿਸ ਵਿੱਚ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਖੰਨਾ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਉਨਾ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ ਗਿਆ । ਇਸ ਮਗਰੋਂ ਸਕੂਲ ਦੇ ਅਧਿਆਪਕਾਂ ਸੁਨੀਤਾ ਬਾਲੀ , ਪਰਮਜੀਤ ਕੌਰ ਖੰਨਾ ,ਸੰਚਿਤ ਸੋਨਿਕ , ਮੋਨਿਕਾ, ਨਵਜੋਤ ਲਵ ਪ੍ਰੀਤ ਪਰਵਿੰਦਰ ਸਿੰਘ ,ਵਿਨੋਦ ਕੁਮਾਰ  ਤੇ ਪਲਵਿੰਦਰ ਸਿੰਘ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਹੁਣ ਤੱਕ ਦੀ ਵਿਦਿਅਕ ਕਾਰਗੁਜ਼ਾਰੀ ਤੋਂ ਵਾਕਫ਼ ਕਰਵਾਇਆ ਗਿਆ। ਮਾਪੇ ਅਧਿਆਪਕਾਂ ਮਿਲਣੀ ਖ਼ਤਮ ਹੋਣ ਉਪਰੰਤ ਸਕੂਲ ਦੇ ਮੁੱਖ ਅਧਿਆਪਕਾਂ ਰਾਜ ਕੁਮਾਰ ਖੰਨਾ ਨੇ ਦੱਸਿਆ ਕਿ ਅੱਜ ਦੀ ਮਾਪੇ ਅਧਿਆਪਕ ਮਿਲਣੀ ਬੇਹੱਦ ਸਫਲ ਰਹੀ। ਜਿਸ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਬਾਰੇ ਅਧਿਆਪਕਾਂ ਤੋਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ।ਦੂਜੇ ਪਾਸੇ ਵੱਡੀ ਗਿਣਤੀ ਚ ਪੁੱਜੇ ਬੱਚਿਆਂ ਦੇ ਮਾਪਿਆਂ ਨੇ ਸਰਕਾਰ ਤੇ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ।ਉਨਾਂ ਸਕੂਲ ਚ ਪੜ੍ਹਾਈ ,ਸੁਖਾਵੇਂ ਮਾਹੌਲ ਤੇ ਮੁੱਖ ਅਧਿਆਪਕਾਂ ਸਣੇ  ਬਾਕੀ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ ।

LEAVE A REPLY

Please enter your comment!
Please enter your name here