ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਛੱਡ ਗਿਆ ਅਮਿੱਟ ਛਾਪਾਂ
—
ਕੈਨੇਡਾ ਨਿਵਾਸੀ ਨਰਿੰਦਰ ਸਿੰਘ ਪੰਨੂ ਦੀਆਂ ਕਿਤਾਬਾਂ “ਹੌਲੀਡੇਅ ਬ੍ਰਾਈਡ” ਅਤੇ “ਦੀਪ ਦੀ ਮੀਤ” ਹੋਈਆਂ ਲੋਕ ਅਰਪਿਤ
—
ਜੰਡਿਆਲਾ ਗੁਰੂ, 23 ਫਰਵਰੀ (…..) — ਮਾਤ ਭਾਸ਼ਾ ਦਿਵਸ ਜੋ ਹਰ ਸਾਲ 21 ਫਰਵਰੀ ਨੂੰ ਸੰਸਾਰ ਪੱਧਰ ‘ਤੇ ਆਪੋ ਆਪਣੀਆਂ ਮਾਤ ਭਾਸ਼ਾਵਾਂ ਨੂੰ ਪਿਆਰ ਕਰਨ ਵਾਲਿਆਂ ਲੇਖਕਾਂ, ਪਾਠਕਾਂ, ਸਾਹਿਤਕਾਰਾਂ , ਸਮਾਜਿਕ- ਧਾਰਮਿਕ- ਸਾਹਿਤਕ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ, ਨੂੰ ਸਮਰਪਿਤ ਹੁੰਦਿਆਂ ਮਿਤੀ 22-02-2026 ਨੂੰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਸਰਦਾਰ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ “ਪੰਜਾਬੀ ਮਾਤ ਭਾਸ਼ਾ- ਭੂਤ ਤੋਂ ਭਵਿੱਖ” ਵਿਸ਼ੇ ਤਹਿਤ ਇੱਕ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ।
ਸਮਾਗਮ ਦੇ ਪਹਿਲੇ ਹਿੱਸੇ ਵਿੱਚ ਪਹੁੰਚੇ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਦੇ ਭੂਤ, ਵਰਤਮਾਨ ਤੇ ਭਵਿੱਖ ਸੰਬੰਧੀ ਵਿਚਾਰ ਪੇਸ਼ ਕੀਤੇ ਤੇ ਉੱਘੇ ਸਾਹਿਤਕਾਰ ਕੈਨੇਡਾ ਨਿਵਾਸੀ ਨਰਿੰਦਰ ਸਿੰਘ ਪੰਨੂ ਦੀਆਂ ਦੋ ਕਿਤਾਬਾਂ
“ਹੌਲੀਡੇਅ ਬ੍ਰਾਈਡ ਅਤੇ ਦੀਪ ਦੀ ਮੀਤ” ਲੋਕ ਅਰਪਣ ਕੀਤੀਆਂ ਗਈਆਂ। ਇਹਨਾਂ ਕਿਤਾਬਾਂ ‘ਤੇ ਜਸਵਿੰਦਰ ਸਿੰਘ ਢਿੱਲੋਂ ਅਤੇ ਮੰਗਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਮਾਗਮ ਦੇ ਦੂਜੇ ਹਿੱਸੇ ‘ਚ ਹੋਏ ਕਵੀ ਦਰਬਾਰ ਵਿੱਚ ਮੱਖਣ ਸਿੰਘ ਭੈਣੀਵਾਲ, ਗੁਰਮੀਤ ਸਿੰਘ ਨੂਰਦੀ ,ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਲਹਿਰੀ ਮੀਆਂਪੁਰ ,ਜਸਬੀਰ ਸਿੰਘ ਝਬਾਲ ਜੋਬਨਜੀਤ ਸਿੰਘ ਫ਼ਤਿਹ ਚੱਕ, ਸੁਖਵਿੰਦਰ ਸਿੰਘ ਖਾਰਾ, ਅਵਤਾਰ ਸਿੰਘ ਗੋਇੰਦਵਾਲ, ਦੀਦਾਰ ਸਿੰਘ ਲਾਇਬਰੇਰੀਅਨ, ਬਲਬੀਰ ਸਿੰਘ ਭੈਲ, ਗੁਰਿੰਦਰ ਪਾਲ ਸਿੰਘ ,ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਕੰਵਲਜੀਤ ਸਿੰਘ ਢਿੱਲੋਂ, ਰਮੇਸ਼ ਕੁਮਾਰ ਜਾਨੂ ਬਟਾਲਾ, ਵਿਜੈ ਕੁਮਾਰ ਅਗਨੀਹੋਤਰੀ ਬਟਾਲਾ, ਧਰਮਿੰਦਰ ਸਿੰਘ ਔਲਖ, ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਜੰਡਿਆਲਾ ਗੁਰੂ ,ਗੁਰਭੇਜ ਸਿੰਘ ਪ੍ਰੇਮ ਪੰਡੋਰੀ ਗੋਲਾ, ਜਸਵਿੰਦਰ ਸਿੰਘ ਚਾਹਲ ,ਕੰਵਲਜੀਤ ਕੌਰ ਢਿੱਲੋਂ ਦਬੁਰਜੀ, ਰਕੇਸ਼ ਸੱਚਦੇਵਾ, ਜਸਵਿੰਦਰ ਸਿੰਘ ਝਬਾਲ, ਦਿਲ ਦਿਲਜੀਤ ਸਿੰਘ,ਨਛੱਤਰ ਸਿੰਘ ਗਵਾਲੀਅਰ,ਕਰਮ ਸਿੰਘ ਮਾਹਲਾ, ਵਿਜੈ ਕੁਮਾਰ ਵਾਹੀ ਪੱਟੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਗੁਰਨਾਮ ਸਿੰਘ ਅਨੰਦ, ਹਰਮਨ ਸਿੰਘ ਕਲੇਰ, ਗੁਰਪ੍ਰੀਤ ਸਿੰਘ ਅਤੇ ਸਰਵਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦਾ ਆਨੰਦ ਮਾਣਿਆ। ਸਭਾ ਵੱਲੋਂ ਨਰਿੰਦਰ ਸਿੰਘ ਪੰਨੂੰ ਨੂੰ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਨਰਿੰਦਰ ਸਿੰਘ ਪੰਨੂੰ ਜੀ ਨੇ ਆਪਣੀਆਂ ਕਿਤਾਬਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਸਟੇਜ ਦੀ ਸੇਵਾ ਕੰਵਲਜੀਤ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਨੇ ਨਿਭਾਈ। ਅੰਤ ਵਿੱਚ ਭਾਈ ਮੋਹਣ ਸਿੰਘ ਯਾਦਗਾਰੀ ਲਾਇਬਰੇਰੀ ਦੇ ਦੀਦਾਰ ਸਿੰਘ ਲਾਇਬਰੇਰੀਅਨ ਨੇ ਸਾਰੇ ਸਾਹਿਤਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਕਤ ਜਾਣਕਾਰੀ ਉਕਤ ਸਮਾਗਮ ਉਪਰੰਤ ਸਥਾਨਕ ਕਸਬੇ ਦੇ ਮੁਹੱਲਾ ਜੋਤੀਸਰ ਵਿਖੇ ਮਰਹੂਮ ਸਾਹਿਤਕਾਰ ਸ. ਤਰਲੋਕ ਸਿੰਘ ਦੀਵਾਨਾ ਦੇ ਗ੍ਰਹਿ ਪਹੁੰਚੇ ਸਾਹਿਤਕਾਰ ਜਸਵਿੰਦਰ ਸਿੰਘ ਢਿੱਲੋ, ਧਰਵਿੰਦਰ ਔਲਖ ਤੇ ਨਰਿੰਦਰ ਸਿੰਘ ਪੰਨੂ ਨੇ ਸਾਂਝੀ ਕੀਤੀ।
(ਫੋਟੋ- ਸ. ਨਰਿੰਦਰ ਸਿੰਘ ਪੰਨੂ ਨੂੰ ਸਨਮਾਨਿਤ ਕਰਦੇ ਸਾਹਿਤਕਾਰ)







