ਮਾਨਸਾ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਮਾਨਸਾ ਫੇਰੀ ਦੌਰਾਨ ਨੈਸ਼ਨਲ ਹਾਈਵੇ ਨਾਲ ਛੇੜਛਾੜ ਦਾ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਕੋਲ ਪਹੁੰਚਿਆਂ।

0
16

ਮਾਨਸਾ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਮਾਨਸਾ ਫੇਰੀ ਦੌਰਾਨ ਨੈਸ਼ਨਲ ਹਾਈਵੇ ਨਾਲ ਛੇੜਛਾੜ ਦਾ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਕੋਲ ਪਹੁੰਚਿਆਂ।

ਮਾਨਸਾ ਮਿਤੀ 10.01.2026 (            ) ਮਾਨਸਾ ਸ਼ਹਿਰ ਦੇ ਰਮਦਿੱਤੇਵਾਲਾ ਚੌਂਕ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਭਾਰੀ ਵਾਹਨ ਜੋ ਕਿ ਰੀਫਾਇਨਰੀ ਅਤੇ ਥਰਮਲ ਪਲਾਟ ਬਣਾਂਵਾਲੀ ਨੂੰ ਮਾਲ ਦੀ ਢੁਆ ਢਆਈ ਕਰਦੇ ਸਮੇਂ ਮਾਨਸਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਓਵਰ ਲੋਡ ਭਾਰ ਲੈ ਕੇ ਨੈਸ਼ਨਲ ਹਾਈਵੇ 703 ਜੋ ਕਿ ਸਿਰਸਾ ਨੂੰ ਵਾਏ ਮਾਨਸਾ ਚੰਡੀਗੜ੍ਹ ਅਤੇ ਲੁਧਿਆਣਾ ਨਾਲ ਜੋੜਦਾ ਹੈ। ਇਸ ਹਾਈਵੇ ਨੂੰ ਬੁਰੀ ਤਰ੍ਹਾ ਏਨਾਂ ਵਾਹਨਾਂ ਵੱਲੋਂ ਤੋੜ ਦਿੱਤਾ ਗਿਆ ਹੈ ਅਤੇ ਏਹਨਾਂ ਭਾਰੀ ਵਾਹਨਾਂ ਦੇ ਕਾਰਨ ਸੜਕ ਵਿੱਚ 6 ਇੰਚ ਡੂੰਘੇ ਟਾਇਰਾਂ ਦੀ ਚੌੜਾਈ ਜਿੰਨੇ ਚੌੜੇ ਇਸ ਨੈਸ਼ਨਲ ਹਾਈਵੇ ਉੱਪਰ ਪੈ ਚੁੱਕੇ ਹਨ। ਜਿਸ ਕਾਰਨ ਪਿਛਲੇ ਤਿੰਨ ਸਾਲ ਤੋਂ ਰੋਜ਼ਾਨਾਂ ਇਸ ਸੜਕ ਉੱਪਰ ਹਾਦਸੇ ਹੋ ਰਹੇ ਹਨ। ਜਿਸ ਕਾਰਨ ਸ਼ਾਮ ਨੂੰ ਦਿਹਾੜੀ ਕਰਕੇ ਵਾਪਸ ਜਾਂਦੇ ਕਈ ਮਜ਼ਦੂਰ ਵਿਅਕਤੀ ਹਾਦਸਿਆਂ ਅਤੇ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਐਨ.ਐਚ. 703 ਠੀਕ ਕਰਨ ਲਈ ਮਾਨਸਾ ਜਿਲ੍ਹਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਵੱਲੋਂ ਕੋਈ ਯਤਨ ਨਹੀਂ ਕੀਤੇ ਗਏ। ਪਰ ਜਦ 10.01.2026 ਨੂੰ ਪੰਜਾਬ ਦੀ ਕੈਬਨਿਟ ਮੰਤਰੀ ਨੇ ਰਮਦਿੱਤੇਵਾਲਾ ਚੌਂਕ ਵਿੱਚ ਬਿਰਧ ਆਸ਼ਰਮ ਜੋ ਕਿ ਸਾਲ 2018 ਵਿੱਚ ਜਵਾਹਰਕੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਬਿਰਧ ਆਸ਼ਰਮ ਨੂੰ ਬਣਾਉਣਾ ਸ਼ੁਰੂ ਕੀਤਾ ਸੀ। ਉਸਦਾ ਉਦਘਾਟਨ ਕਰਨ ਆਉਣਾ ਸੀ। ਜਿਸ ਕਾਰਨ ਮਾਨਸਾ ਦੇ ਕੁੰਭਕਰਨੀ ਜਿਲ੍ਹਾ ਪ੍ਰਸ਼ਾਸਨ ਦੀ ਨੀਦ ਖੁੱਲੀ ਅਤੇ ਉਸਦੇ ਧਿਆਨ ਵਿੱਚ ਆਇਆ ਕਿ ਮੰਤਰੀ ਦੀ ਗੱਡੀ ਨੂੰ ਕੋਈ ਝਟਕਾ ਨਾ ਲੱਗ ਜਾਵੇ ਉਹਨਾਂ ਵੱਲੋਂ ਅਣਗਿਹਲੀ ਵਰਤਦਿਆਂ ਬਿਨ੍ਹਾਂ ਨੈਸ਼ਨਲ ਹਾਈਵੇ ਆਥਰਟੀ ਦੀ ਮਨਜੂਰੀ ਅਤੇ ਨੈਸ਼ਨਲ ਹਾਈਵੇ ਦੀ ਰਿਪੇਅਰ ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਬੇਤਰਤੀਬੇ ਢੰਗ ਨਾਲ ਇਟਰਲੋਕ ਟਾਇਲਾਂ ਇਹਨਾਂ ਸੜਕ ਵਿੱਚਲੇ ਖੰਡਿਆ ਨੂੰ ਭਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਇਟਰਲੋਕ ਟਾਇਲਾਂ ਲੱਗਣ ਨਾਲ ਇਹ ਸੜਕ ਹੋਰ ਵੀ ਰਾਹਗੀਰਾਂ ਲਈ ਖਤਰਨਾਕ ਹੋ ਗਈ। ਖਾਸਕਰ ਜਦ ਧੁੰਦ ਦਾ ਮੌਸਮ ਚੱਲਦਾ ਹੈ ਅਤੇ ਦੋ ਪਹੀਆਂ ਚਾਲਕ ਇਸ ਦੇ ਬਤਰਤੀਬੇ ਇਟਰਲੋਕ ਅਤੇ ਲੁਕ ਦੀ ਸੜਕ ਦੇ ਵਿੱਚ ਆਪਣਾ ਬੈਲਸ ਖੋਹ ਕੇ ਕਿਸੇ ਵੀ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਮੁੱਦੇ ਨੂੰ ਚੁੱਕਦਿਆਂ ਗਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਜੇਕਰ ਇਸ ਰੋਡ ਤੇ ਕੋਈ ਹਾਦਸਾ ਹੁੰਦਾ ਹੈ ਅਤੇ ਕਿਸੇ ਵਿਅਕਤੀ ਨੂੰ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਗਲਤ ਤਰੀਕੇ ਨਾਲ ਰਿਪੇਅਰ ਕਰਵਾਉਣ ਵਾਲੇ ਜਿਲ੍ਹਾ ਪ੍ਰਸ਼ਾਸਨ ਦੇ ਮੁੱਖੀ ਤੌਰ ਤੇ ਮੌਜੂਦਾ ਡਿਪਟੀ ਕਮਿਸ਼ਨਰ ਮਾਨਸਾ ਨਿੱਜੀ ਤੌਰ ਜ਼ਿੰਮੇਵਾਰ ਹੋਣਗੇ। ਉਹਨਾਂ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਕਿ ਜਿੰਨ੍ਹਾਂ ਅਧਿਕਾਰੀਆਂ ਨੇ ਬਿਨ੍ਹਾਂ ਨੈਸ਼ਨਲ ਹਾਈਵੇ ਦੀ ਪਰਮੀਸ਼ਨ ਇਸ ਸੜਕ ਦੀ ਰਿਪੇਅਰ ਬੇਤਰਤੀਬੇ ਢੰਗ ਨਾਲ ਕੀਤੀ ਉਹਨਾਂ ਖਿਲਾਫ ਜਾਂਚ ਕਰਕੇ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇ। ਉਹਨਾਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਅਪੀਲ ਕੀਤੀ ਕਿ ਐਨ.ਐਚ. 703 ਨੂੰ ਜਲਦ ਤੋਂ ਜਲਦ ਨਵਾਂ ਬਣਾਇਆ ਜਾਵੇ ਅਤੇ ਇਸ ਸੜਕ ਉੱਪਰ ਲੱਗਦੇ ਓਵਰ ਲੋਡ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰਨ ਲਈ ਜਰੂਰੀ ਕਦਮ ਚੁੱਕੇ ਜਾਣ। ਇਸ ਸਬੰਧੀ ਜਰੂਰੀ ਕਦਮ ਉਹਨਾਂ ਵੱਲੋਂ ਨੈਸ਼ਨਲ ਅਥਾਰਟੀ ਕੋਲ ਉਠਾਏ ਜਾਣਗੇ। ਉਹਨਾਂ ਕਿਹਾ ਕਿ ਜਿੱਥੇ ਮਾਨਯੋਗ ਮੁੱਖਮੰਤਰੀ ਭਗਵੰਤ ਮਾਨ ਸਾਲ 2027 ਤੱਕ ਪੰਜਾਬ ਦੀਆਂ ਸਾਰੀਆਂ ਸੜਕਾਂ ਨੂੰ ਬਣਾਉਣ ਦੇ ਸੁਪਨੇ ਲੋਕਾਂ ਨੂੰ ਦਿਖਾ ਰਹੇ ਹਨ। ਪਰ ਮਾਨਸਾ ਜਿਲ੍ਹਾਂ ਪ੍ਰਸ਼ਾਸਨ ਉਹਨਾਂ ਦੇ ਏਨਾਂ ਦਾਵਿਆਂ ਦੀ ਫੂਕ ਕੱਢਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਮਾਨਸਾ ਵਿੱਚ ਵਿਕਾਸ ਦੇ ਨਾਮ ਤੇ ਕੋਈ ਜਰੂਰੀ ਕਦਮ ਨਹੀਂ ਚੁੱਕੇ ਜਾ ਰਹੇ।

 

ਜਾਰੀ ਕਰਤਾ
ਗੁਰਲਾਭ ਸਿੰਘ ਐਡਵੋਕੇਟ

ਮੋਬਾ 98154-27114

LEAVE A REPLY

Please enter your comment!
Please enter your name here