ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਨੇ ਕੀਤੀ ਬਮਿਆਲ ਵਿਖੇ ਵੱਡੀ ਕਾਰਵਾਈ।

0
10
ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਨੇ ਕੀਤੀ ਬਮਿਆਲ ਵਿਖੇ ਵੱਡੀ ਕਾਰਵਾਈ।
ਨਸ਼ਾ ਤਸਕਰੀ ਚ ਸ਼ਾਮਿਲ ਵਿਅਕਤੀ ਦੇ ਘਰ ਨੂੰ ਤੋੜਿਆ।
ਬਮਿਆਲ 26 ਨਵੰਬਰ (ਰਾਜਨ) ਅੱਜ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਾ ਪਠਾਨਕੋਟ ਪੁਲਿਸ ਪ੍ਰਸ਼ਾਸਨ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਬਮਿਆਲ ਦੇ ਨਜ਼ਦੀਕ ਉਜ ਦਰਿਆ ਦੇ ਕਿਨਾਰੇ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਚਲਦੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸਲਿਪਤ  ਮੁਹੰਮਦ ਸ਼ਰੀਫ ਉੱਤਰ ਨਿਵਾਜੂਦੀਨ ਪਿੰਡ ਪਿੰਡੀ ਪੜੋਲੀਆਂ ਬਮਿਆਲ ਦੇ ਘਰ ਨੂੰ ਜਿਲਾ ਪ੍ਰਸ਼ਾਸਨ ਦੀ ਦੇਖਰੇਖ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੇਸੀਪੀ ਮਸ਼ੀਨ ਦੇ ਨਾਲ ਪੂਰੀ ਤਰਹਾਂ ਤੋੜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੰਮਦ ਸ਼ਰੀਫ ਜੋ ਕਿ ਬਮਿਆਲ ਦੇ ਨਜ਼ਦੀਕ ਪਿੰਡ ਪਿੰਡੀ ਭੜੋਲੀ ਦਾ ਰਹਿਣ ਵਾਲਾ ਸੀ ਹਾਲ ਕੁਝ ਮਹੀਨੇ ਪਹਿਲਾਂ ਇਸ ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰੋਇਨ ਮੰਗਵਾਉਣ ਦਾ ਮਾਮਲਾ ਦਰਜ ਸੀ ਅਤੇ ਇਸ ਤੋਂ ਇਲਾਵਾ ਵੀ ਨਸ਼ਤਕੀ ਦੇ ਮਾਮਲੇ ਦਰਜ ਸਨ ਮੁਹੰਮਦ ਸ਼ਰੀਫ ਇਹਨਾਂ ਮਾਮਲਿਆਂ ਦੇ ਵਿੱਚ ਇਸ ਸਮੇਂ ਜੇਲ ਵਿੱਚ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਦੇ ਵੱਲੋਂ ਬਮਿਆਲ ਦੇ ਨਜ਼ਦੀਕ ਉਜ ਦਰਿਆ ਦੇ ਕਿਨਾਰੇ ਤੇ ਸਰਕਾਰੀ ਜਮੀਨ ਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਗਿਆ ਸੀ।ਇਸ ਵਿਸ਼ਵ ਤੇ ਐੱਸ ਪੀ ਹੈੱਡ ਕ੍ਵਾਰਟਰ ਜੋਗਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ  ਇਸ ਵਿਅਕਤੀ ਤੇ ਕੁੱਲ 6 ਮਾਮਲੇ ਦਰਜ ਸਨ ਜਿਸ ਵਿਚੋਂ 3 ਮਾਮਲੇ ਇਸ ਸਲ ਹੀ ਐਨ ਡੀ ਪੀ ਐਸ ਦੇ ਦਰਜ ਹੋਏ ਸਨ ਜਿਸਦੇ ਚਲਦੇ ਇਸਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਸੀ ਕਿ ਇਸਦੀ ਪ੍ਰਾਪਰਟੀ ਤੋੜੀ ਜਾਵੇਗੀ ।ਜਿਸਦੇ ਤਹਿਤ ਅੱਜ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵਲੋਂ ਅੱਜ ਇਹ ਕਾਰਵਾਈ ਕੀਤੀ ਗਈ ਹੈ ।

LEAVE A REPLY

Please enter your comment!
Please enter your name here