ਰਾਸ਼ਟਰੀ ਭਗਵਾਂ ਸੈਨਾ ਸੰਗਠਨ ਵੱਲੋਂ ਐਸਐਸਪੀ ਮਨਿੰਦਰ ਸਿੰਘ ਦਾ ਸਨਮਾਨ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,11 ਅਕਤੂਬਰ
ਭਗਵਾਂ ਸੈਨਾ ਸੰਗਠਨ ਦਾ ਇੱਕ ਵਫਦ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਦੀ ਅਗਵਾਈ ਹੇਠ ਐਸਐਸਪੀ ਦਿਹਾਤੀ ਅੰਮ੍ਰਿਤਸਰ ਮਨਿੰਦਰ ਸਿੰਘ ਨੂੰ ਮਿਲਿਆ।ਇਸ ਮੌਕੇ ਸੰਗਠਨ ਦੇ ਆਗੂਆਂ ਵੱਲੋਂ ਐਸਐਸਪੀ ਮਨਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਅਤੇ ਰਾਸ਼ਟਰੀ ਚੇਅਰਮੈਨ ਸੰਤੋਖ ਸੁੱਖ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਹੜਾਂ ਦੌਰਾਨ ਐਸਐਸਪੀ ਮਨਿੰਦਰ ਸਿੰਘ ਵੱਲੋਂ ਬਹੁਤ ਹੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਗਈ ਜੋ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ।ਭਗਵਾਂ ਸੈਨਾ ਸੰਗਠਨ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਦੀ ਆ ਰਹੀ ਹੈ ਅਤੇ ਹਮੇਸ਼ਾ ਹੀ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਯਤਨਸ਼ੀਲ ਹੈ।ਇਸ ਮੌਕੇ ਸੀਨੀਅਰ ਪੰਜਾਬ ਪ੍ਰਧਾਨ ਹਰਜਿੰਦਰ ਪਾਲ ਸਰੀਨ,ਪੰਜਾਬ ਚੇਅਰਮੈਨ ਰਵੀ ਪਠਾਣੀਆ,ਪੰਜਾਬ ਸੰਗਠਨ ਮੰਤਰੀ ਰਾਜ ਧਵਨ,ਜਿਲਾ ਪ੍ਰਧਾਨ ਉੱਪ ਹੈਰੀ,ਜ਼ਿਲ੍ਹਾ ਸਲਾਹਕਾਰ ਸੁਨੀਲ ਭਗਤ,ਜਿਲਾ ਪ੍ਰਧਾਨ ਉੱਪ ਰਾਜਕੁਮਾਰ ਆਦਿ ਮੌਜੂਦ ਸਨ।