ਵੱਖ-ਵੱਖ ਪਿੰਡਾਂ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਮਹੂਰੀ ਕਿਸਾਨ ਸਭਾ ‘ਚ ਸ਼ਾਮਲ
ਚੋਹਲਾ ਸਾਹਿਬ/ਤਰਨਤਾਰਨ ,14 ਜੁਲਾਈ 2025
ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਦਿਲਬਾਗ ਸਿੰਘ ਵਰਿਆਂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਕਰਮ ਸਿੰਘ ਪੰਡੋਰੀ ਸ਼ਾਮਲ ਹੋਏ। ਸਭਾ ਦੇ ਆਗੂਆਂ ਨੇ ਜਥੇਬੰਦੀ ਦੇ ਪ੍ਰੋਗਰਾਮ,ਨੀਤੀਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਸ਼ਾਨਾਮਤੇ ਇਤਿਹਾਸ ‘ਤੇ ਚਾਨਣਾ ਪਾਇਆ।ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਜਥੇਬੰਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਖ-ਵੱਖ ਪਿੰਡਾਂ ਤੋਂ ਸਾਥੀ ਅੱਜ ਜਮਹੂਰੀ ਕਿਸਾਨ ਸਭਾ ਵਿੱਚ ਸ਼ਾਮਲ ਹੋਏ ਹਨ।ਜਿਸ ਵਿੱਚ ਅੰਮ੍ਰਿਤਪਾਲ ਸਿੰਘ ਚੌਧਰੀਵਾਲਾ,ਬਲਜੀਤ ਸਿੰਘ ਉਸਮਾ,ਸੁਖਵੰਤ ਸਿੰਘ ਦਰਗਾਪੁਰ,ਗੁਰਮੀਤ ਸਿੰਘ ਦਰਗਾਪੁਰ,ਬਲਬੀਰ ਸਿੰਘ ਦਰਗਾਪੁਰ,ਦਿਲਬਾਗ ਸਿੰਘ ਵਰਿਆਂ,ਗੁਰਭੇਜ ਸਿੰਘ ਸਰਹਾਲੀ,ਗੁਰਵਿੰਦਰ ਸਿੰਘ ਸਰਹਾਲੀ, ਵਿਸ਼ਵਦੀਪ ਸਿੰਘ ਸਰਹਾਲੀ,ਜੁਗਰਾਜ ਸਿੰਘ ਠੱਠੀਆਂ,ਗੁਰਲਾਲ ਸਿੰਘ ਠੱਠੀਆਂ, ਮਹੀਪਾਲ ਸਿੰਘ ਠੱਠੀਆ ਆਦਿ ਸ਼ਾਮਲ ਹੋਏ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਜਥੇਬੰਦੀ ‘ਚ ਸ਼ਾਮਲ ਹੋਣ ‘ਤੇ ਸਾਰੇ ਸਾਥੀਆਂ ਨੂੰ ਜੀ ਆਇਆ ਆਖਿਆ ਅਤੇ ਜਥੇਬੰਦੀ ‘ਚ ਮਾਨ-ਸਨਮਾਨ ਦੇਣ ਦਾ ਭਰੋਸਾ ਦਿੱਤਾ।ਸ਼ਾਮਲ ਹੋਣ ਵਾਲੇ ਸਾਥੀਆਂ ਨੇ ਕਿਹਾ ਕੇ ਉਹਨਾਂ ਨੂੰ ਜਥੇਬੰਦੀ ਦੇ
ਕਿਸਾਨੀ,ਜਵਾਨੀ ਅਤੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਨ ਦੀ ਰਾਖੀ ਲਈ ਵਿਗਿਆਨਕ ਸਮਝਦਾਰੀ ਅਤੇ ਜਮੀਨਾਂ ਦੀ ਰਾਖੀ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕੀਤੇ ਜਾ ਰਹੇ ਸੰਘਰਸ਼ ਅਤੇ ਅਗਵਾਈ ਵਿੱਚ ਪੂਰਨ ਭਰੋਸਾ ਹੈ।ਉਹਨਾਂ ਕਿਹਾ ਕਿ ਉਹ ਕਿਸਾਨਾਂ ਦੀ ਲੁੱਟ ਖਿਲਾਫ ਸੰਘਰਸ਼ ਅਤੇ ਕੇਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਪਹਿਲਾਂ ਬਣੇ 2013 ਦੇ ਕਨੂੰਨ ਦੀ ਉਲੰਘਣਾ ਕਰਕੇ ਲੈਂਡ ਪੂਲਿੰਗ ਪਾਲਿਸੀ ਤਹਿਤ ਜਬਰੀ ਪ੍ਰਾਪਤ ਕਰਨ ਖਿਲਾਫ ਬੇਹਤਰ ਢੰਗ ਨਾਲ ਯੋਗਦਾਨ ਪਾ ਸੱਕਣਗੇ।