ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਜਥੇਬੰਦਕ ਅਜਲਾਸ 

0
58
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਜਥੇਬੰਦਕ ਅਜਲਾਸ
ਕੈਪਟਨ ਸਿੰਘ ਕਾਹਲਵਾਂ ਪ੍ਰਧਾਨ ਤੇ ਅਮਨਦੀਪ ਸਿੰਘ ਵਲੀਪੁਰ ਚੁਣੇ ਸਕੱਤਰ
 ਨੌਜਵਾਨਾਂ ਦੀਆਂ ਮੰਗਾਂ ਨੂੰ ਲੈਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਮੋਰਚਾ ਹੋਵੇਗਾ ਆਰੰਭ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,20 ਸਤੰਬਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਜਥੇਬੰਦਕ ਅਜਲਾਸ  ਕੀਤਾ ਗਿਆ ਗਿਆ। ਜਿਸ ਨੂੰ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕੀਤਾ।ਉਨ੍ਹਾ ਕਿਹਾ 28 ਸਤੰਬਰ ਤੋਂ ਨੌਜਵਾਨਾਂ ਦੀਆਂ ਮੰਗਾਂ ਲਈ ਖਟਕੜ ਕਲਾਂ ਮੋਰਚਾ ਆਰੰਭ ਕੀਤਾ ਜਾ ਰਿਹਾ ਹੈ।ਜਿਸ ਵਿੱਚ ਰੁਜ਼ਗਾਰ,ਬੇਰੁਜ਼ਗਾਰੀ ਭੱਤਾ ਅਤੇ ਨਸ਼ਿਆਂ ਦੇ ਮੁੱਦੇ ਉਠਾਏ ਜਾਣਗੇ।
ਇਸ ਮੌਕੇ 21 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ।ਜਿਸ ਦੇ ਪ੍ਰਧਾਨ ਕੈਪਟਨ ਸਿੰਘ ਕਾਹਲਵਾਂ, ਸਕੱਤਰ ਅਮਨਦੀਪ ਸਿੰਘ ਵਲੀਪੁਰ ਚੁਣੇ ਗਏ।ਇਸ ਤੋਂ ਇਲਾਵਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਵਲੀਪੁਰ,ਧੀਰਾ ਸਿੰਘ ਢੋਟੀਆਂ,ਜੁਆਇੰਟ ਸਕੱਤਰ ਦਲਬੀਰ ਸਿੰਘ ਜਵੰਦਾ ਕਲਾਂ,ਪ੍ਰੈਸ ਸਕੱਤਰ ਚਮਕੌਰ ਸਿੰਘ ਭੁੱਲਰ,ਖਜਾਨਚੀ ਪ੍ਰਭਜੋਤ ਸਿੰਘ ਚੁਣੇ ਗਏ।ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਕਲਾਂ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ।ਜ਼ਿਲ੍ਹਾ ਕਮੇਟੀ ਮੈਂਬਰ ਕਰਨਬੀਰ ਸਿੰਘ ਗੰਡੀਵਿੰਡ,ਤਹਿਸੀਲ ਖਡੂਰ ਸਾਹਿਬ ਦੇ ਪ੍ਰਧਾਨ ਬੌਬੀ ਗੋਇੰਦਵਾਲ ਨੇ ਕਿਹਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ਤੇ ਆਈ ਸੀ ਪਰ ਸਰਕਾਰ ਵੱਲੋਂ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ।ਨੌਜਵਾਨ ਮੰਗ ਕਰਦੇ ਹਨ ਕਿ ਸਰਕਾਰ ਹਰਾ ਪੈੱਨ ਚਲਾਵੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਲਈ ਭਗਤ ਸਿੰਘ ਦੇ ਜਨਮ ਦਿਨ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਖਟਕੜ ਕਲਾਂ 28 ਸਤੰਬਰ ਤੋਂ ਮੋਰਚਾ ਲਾਇਆ ਜਾਵੇਗਾ। ਜਿਸ ਤਹਿਤ ਤਰਨ ਤਾਰਨ ਦੇ ਨੌਜਵਾਨ 1 ਅਕੂਤਬਰ ਨੂੰ ਖਟਕੜ ਕਲਾਂ ਪੁੱਜਣਗੇ।ਅਜਲਾਸ ਵਿੱਚ ਪਹੁੰਚੇ ਹੋਏ ਨੋਜਵਾਨਾਂ ਦਾ ਨਵੇਂ ਚੁਣੇ ਗਏ ਤਹਿਸੀਲ ਤਰਨ ਤਾਰਨ ਦੇ ਪ੍ਰਧਾਨ ਕੈਪਟਨ ਸਿੰਘ ਕਾਹਲਵਾਂ ਨੇ ਧੰਨਵਾਦ ਕੀਤਾ।ਇਸ ਮੌਕੇ ਅੰਮ੍ਰਿਤਪਾਲ ਸਿੰਘ ਏਕਲ ਗੱਡਾ,ਗੁਰਪ੍ਰੀਤ ਸਿੰਘ ਭੁੱਲਰ, ਸਤਨਾਮ ਸਿੰਘ ਵਲੀਪੁਰ,ਰਣਜੀਤ ਸਿੰਘ ਕਾਹਲਵਾਂ,ਗੁਰਦਿੱਤ ਸਿੰਘ ਕਾਹਲਵਾ,ਗੁਰਪ੍ਰੀਤ ਸਿੰਘ ਵਲੀਪੁਰ, ਖੁਸ਼ਦੀਪ ਸਿੰਘ ਸੇਰੋ,ਨਿਸ਼ਾਨ ਸਿੰਘ ਉਬੋਕੇ,ਬਲਜੀਤ ਸਿੰਘ ਅਮਰਕੋਟ ਸਤਨਾਮ ਸਿੰਘ,ਗੁਰਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here