ਸ਼੍ਰੀ ਰਾਮ ਲੀਲਾ ਜੀ ਦੇ ਦੂਜੇ ਦਿਨ ਦੇ ਮੰਚਨ ਦੌਰਾਨ ਦਿਖਾਈਆਂ ਸ਼੍ਰੀ ਰਾਮ ਜਨਮ ਦੀਆਂ ਝਲਕੀਆਂ

0
13
ਮਾਨਸਾ, 22 ਸਤੰਬਰ : ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਜਨਮ ਅਤੇ ਸ਼੍ਰੀ ਹਨੂੰਮਾਨ ਜਨਮ ਦੇ ਦ੍ਰਿਸ਼ ਦਿਖਾਏ ਗਏ ਅਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਵਿੱਚ ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਮੌਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਦੂਜੀ ਨਾਇਟ ਦਾ ਉਦਘਾਟਨ ਚਿਮਨ ਲਾਲ ਸਿੰਗਲਾ (ਸਰਕਾਰੀ ਕੰਟਰੈਕਟਰ) ਨੇ ਆਪਣੀ ਧਰਮਪਤਨੀ ਨਾਲ ਰਿਬਨ ਕੱਟ ਕੇ ਅਤੇ ਵਨੀਤ ਕੁਮਾਰ ਫੱਤਾ ਕੇ.ਸੀ.ਐਲ. ਘਰਾਟ ਮਾਨਸਾ ਨੇ ਬਜਰੰਗ ਬਲੀ ਜੀ ਦਾ ਝੰਡਾ ਪੂਜਨ ਕਰ ਕੇ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਮਹਿਸੂਸ ਕਰ ਰਹੇ ਹਨ ਕਿ ਪ੍ਰਭੂ ਰਾਮ ਜੀ ਦੀ ਲੀਲਾ ਦੌਰਾਨ ਉਨ੍ਹਾਂ ਨੂੰ ਇਸ ਦਾ ਉਦਘਾਟਨ ਕਰਨ ਦਾ ਸੁਭਾਗਾ ਅਵਸਰ ਮਿਲਿਆ। ਇਸ ਮੌਕੇ ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਜਨਰਲ ਸੈਕਟਰੀ-ਕਮ-ਸਟੇਜ-ਕਮ-ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਵਿਨੋਦ ਪਠਾਨ, ਨਵਦੀਪ ਬੱਬੀ, ਬਿਲਡਿੰਗ ਇਚਾਰਜ ਵਰੁਣ ਕੁਮਾਰ ਵੀਨੂੰ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਮਾਸਟਰ ਕ੍ਰਿਸ਼ਨ ਕੁਮਾਰ, ਹੁਕਮ ਚੰਦ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।
ਇਸ ਮੌਕੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮੁਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਸੁਭਾਸ਼  ਡਰਾਮਾਟਿਕ  ਕਲੱਬ ਦੀ ਸੁਨਿਹਰੀ ਸਟੇਜ ਤੋਂ ਪਿਛਲੇ ਕਈ ਸਾਲਾਂ ਤੋਂ ਦਿਖਾਈ ਜਾਂਦੀ ਸ਼੍ਰੀ ਰਾਮ ਲੀਲਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਕਲੱਬ ਦੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨਾਂ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਦੂਜੇ ਦਿਨ ਦੀ ਨਾਈਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਗਣੇਸ ਜੀ ਦੀ ਆਰਤੀ ਤੋਂ ਸ਼ੁਰੂਆਤ ਕਰਦਿਆਂ ਕੈਲਾਸ ਪਰਬਤ ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ। ਉਸ ਉਪਰੰਤ ਰਾਵਣ ਦੇ ਕੈਲਾਸ਼ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ, ਨੰਦੀਗਣ ਰਾਵਣ ਸੰਵਾਦ, ਭਗਵਾਨ ਸ਼ੰਕਰ ਦਾ ਭਸਮਾਸੂਰ ਨੂੰ ਵਰਦਾਨ ਦੇਣਾ, ਭਗਵਾਨ ਵਿਸ਼ਨੂੰ ਦਾ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸ਼ਨੂੰ ਜੀ ਨੂੰ ਰਾਮ ਜਨਮ ਹੋਣ ‘ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਅਦਾ ਕਰਨਾ, ਹਨੂੰਮਾਨ ਜਨਮ, ਰਾਖਸ਼ਸਾਂ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ, ਰਾਵਣ ਵੱਲੋਂ ਦੇਵਤਿਆ ਨੂੰ ਤੰਗ ਕਰਨਾ, ਦੇਵਤਿਆਂ ਦਾ ਇਕੱਠੇ ਹੋ ਕੇ ਭਗਵਾਨ ਵਿਸਨੂੰ ਕੋਲ ਜਾਣਾ, ਭਗਵਾਨ ਵਿਸ਼ਨੂੰ ਵੱਲੋਂ ਮਨੁੱਖ ਰੂਪ ਰਾਮ ਜਨਮ ਲੈ ਕੇ ਵਿਘਨ ਹਰਨ ਦਾ ਵਾਅਦਾ ਕਰਨਾ, ਰਾਵਣ ਵੇਦਵਤੀ ਸੰਵਾਦ, ਸਰੰਗੀ ਰਿਸ਼ੀ ਵੱਲੋਂ ਪੁੱਤਰ ਏਸ਼ਟੀ ਯੱਗ ਕਰਵਾਉਣਾ, ਰਾਮ ਜਨਮ ਹੋਣਾ ਸਾਰੇ ਹੀ ਦ੍ਰਿਸ਼ ਦਰਸ਼ਕਾਂ ਵੱਲੋਂ ਸਰਾਹੇ ਗਏ।
ਪ੍ਰਧਾਨ ਐਕਟਰ ਬਾਡੀ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਵਿਸ਼ਨੂੰ ਭਗਵਾਨ ਦੇ ਰੋਲ ਵਿਚ ਵਿਪਨ ਅਰੋੜਾਂ, ਨੰਦੀਗਣ ਸੋਨੂੰ ਰੱਲਾ, ਸ਼ੰਕਰ ਜੀ ਰਿੰਕੂ ਬਾਂਸਲ, ਵੇਦਵਤੀ ਗਗਨ ਕੁਮਾਰ, ਰਾਵਣ ਮੁਕੇਸ਼ ਬਾਂਸਲ, ਦਸ਼ਰਥ ਪ੍ਰਵੀਨ ਸ਼ਰਮਾ ਟੋਨੀ, ਭਸਮਾਸੁਰ ਅਮਨ ਗੁਪਤਾ, ਬ੍ਰਹਮਾ ਮਨੋਜ ਅਰੋੜਾ, ਵਿਸ਼ਵਮੋਹਿਨੀ ਮਨੀ, ਸਾਧੂ ਕੇ.ਸੀ. ਸ਼ਰਮਾ, ਬੰਟੀ ਸਰਮਾ, ਸੋਨੂੰ ਰੱਲਾ ਅਤੇ ਡਾ. ਵਿਕਾਸ ਸ਼ਰਮਾ, ਸਰੰਗੀ ਰਿਸ਼ੀ ਪੰਤਿਡ ਪੁਨੀਤ ਸ਼ਰਮਾ ਗੋਗੀ ਤੋਂ ਇਲਾਵਾ ਹੋਰ ਪਾਤਰਾਂ ਦੀਆਂ ਭੁਮਿਕਾਵਾਂ ਸ਼ੰਟੀ ਅਰੋੜਾ, ਵਿਸ਼ਾਲ ਵਿੱਕੀ, ਤਰਸੇਮ ਹੋਂਡਾ, ਗਗਨਦੀਪ ਵਿੱਕੀ, ਮਨੋਜ ਕੁਮਾਰ ਮੋਨੂੰ, ਹੈਰੀ, ਚੇਤਨ, ਨਰੇਸ਼ ਬਾਂਸਲ, ਰਮੇਸ਼ ਬਚੀ, ਅਨੀਸ਼ ਕੁਮਾਰ, ਅਮਰੀਸ਼ ਗਰਗ ਜੋਨੀ, ਆਦੀਸ਼, ਸਾਹਿਲ, ਧਰੁਵ ਰੱਲਾ, ਹੈਪੀ ਅਤੇ ਸੰਜੇ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ।

LEAVE A REPLY

Please enter your comment!
Please enter your name here