ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਖੰਨਾ ਚ ਕੱਢਿਆ ਨਗਰ ਕੀਰਤਨ

0
31

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਖੰਨਾ ਚ ਕੱਢਿਆ ਨਗਰ ਕੀਰਤਨ

ਖੰਨਾ 17 ਅਗਸਤ ( ਅਜੀਤ ਖੰਨਾ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ
ਗੁਰੂ ਤੇਗ ਬਹਾਦਰ ਸਾਹਿਬ
ਲਲਹੇੜੀ ਰੋਡ ਖੰਨਾ ਵਿਖੇ ਪੰਜ
ਪਿਆਰਿਆਂ ਦੀ ਅਗਵਾਈ ਵਿੱਚ
ਸਜਾਇਆ ਗਿਆ । ਇਹ ਨਗਰ ਕੀਰਤਨ
ਗੁਰੂਦੁਆਰਾ ਸ੍ਰੀ ਗੁਰੂ ਤੇਗ
ਬਹਾਦਰ ਸਾਹਿਬ ਤੋਂ ਸ਼ੁਰੂ ਹੋ ਕੇ
ਲਲਹੇੜੀ ਪੁਲ ਦੇ ਥੱਲਿਓਂ ਹੁੰਦਾ
ਹੋਇਆ ਬੰਤ ਕਲੋਨੀ , ਗੁਰਬਚਨ
ਕਲੋਨੀ , ਕੇਹਰ ਸਿੰਘ ਕਲੋਨੀ , ਜਗਤ
ਕਲੋਨੀ , ਡਾਕਟਰ ਰਾਜ ਹਸਪਤਾਲ
ਵਾਲੀ ਗਲੀ , ਲਲਹੇੜੀ ਰੋਡ ਤੋਂ
ਦਾਖਲ ਹੋ ਕੇ ਗਦਾਮ ਰੋਡ ,
ਹਿਮਾਲਿਆ ਸਕੂਲ ਵਾਲੀ ਗਲੀ ਤੋਂ
ਹੁੰਦਾ ਹੋਇਆ ਗੁਰਦੁਆਰਾ ਸ੍ਰੀ
ਗੁਰੂ ਤੇਗ ਬਹਾਦਰ ਸਾਹਿਬ ਵਿਖੇ
ਸਮਾਪਤ ਹੋਇਆ । ਨਗਰ ਕੀਰਤਨ
ਦੌਰਾਨ ਗੁਰਦੁਆਰਾ ਸਾਹਿਬ ਦੇ
ਕੀਰਤਨੀਏ ਜੱਥੇ ਭਾਈ ਸਰਬਜੀਤ
ਸਿੰਘ ਜੀ ਅਤੇ ਸੁਖਮਨੀ ਸੇਵਾ
ਸੁਸਾਇਟੀ ਦੀਆਂ ਬੀਬੀਆਂ ਦੁਆਰਾ
ਕੀਰਤਨ ਕਰਕੇ ਸੰਗਤਾਂ ਨੂੰ
ਨਿਹਾਲ ਕੀਤਾ ਗਿਆ।ਨਗਰ ਕੀਰਤਨ
ਦੌਰਾਨ ਸਮੂਹ ਇਲਾਕਾ ਨਿਵਾਸੀਆਂ
ਵੱਲੋਂ ਵੱਖ-ਵੱਖ ਤਰ੍ਹਾਂ ਦੇ
ਲੰਗਰਾਂ ਦਾ ਪ੍ਰਬੰਧ ਬੜੇ ਹੀ
ਸੁਚੱਜੇ ਢੰਗ ਨਾਲ ਕੀਤਾ ਗਿਆ।ਇਸ
ਮੌਕੇ ਗੁਰੂਦੁਆਰਾ ਸਾਹਿਬ ਦੇ
ਮੁੱਖ ਗ੍ਰੰਥੀ ਬਾਬਾ ਰਾਮਰਤਨ
ਸਿੰਘ , ਪ੍ਰਧਾਨ ਦਲਜੀਤ ਕੌਰ
ਕਾਲੀਰਾਓ , ਸਰਪ੍ਰਸਤ ਅਜੈਬ ਸਿੰਘ
, ਸਕੱਤਰ ਮਹਿੰਦਰ ਸਿੰਘ ਬਰਾੜ ,
ਕੈਸ਼ੀਅਰ ਬਲਜੋਰ ਸਿੰਘ ਸੰਧੂ ,
ਰਜਿੰਦਰ ਸਿੰਘ ਆੜਤੀਆ , ਤਾਰਾ
ਸਿੰਘ ਭੌਰਲਾ, ਸਵਰਨ ਸਿੰਘ ਨਾਇਬ
ਤਹਿਸਲੀਦਾਰ , ਸੁਖਦੇਵ ਸਿੰਘ ,
ਮੁਨਸ਼ੀ ਸਿੰਘ , ਖੁਸ਼ਵਿੰਦਰ
ਸਿੰਘ , ਗੁਰਬਖਸ਼ ਸਿੰਘ ਸੂਬੇਦਾਰ
, ਸੰਤੋਖ ਸਿੰਘ ਫੋਰਮੈਨ , ਗੁਰਮੀਤ
ਕੌਰ ਪ੍ਰਧਾਨ ਸੁਖਮਨੀ ਸੇਵਾ
ਸੁਸਾਇਟੀ , ਰਜਿੰਦਰ ਕੌਰ ਲਿਬੜਾ ,
ਜਸਵਿੰਦਰ ਕੌਰ , ਕੁਲਜੀਤ ਕੌਰ
ਬਰਾੜ , ਚਰਨਜੀਤ ਕੌਰ , ਮਨਜੋਤ ਕੌਰ
, ਹਰਪ੍ਰੀਤ ਸਿੰਘ ਪ੍ਰੀਤ , ਮੰਗਤ
ਸਿੰਘ ਪ੍ਰਧਾਨ ਲੰਗਰ ਕਮੇਟੀ ,
ਕਰਮਜੀਤ ਸਿੰਘ ਸਿਫਤੀ , ਜਗਜੀਤ
ਸਿੰਘ , ਕਮਲਜੀਤ ਸਿੰਘ ਦੁੱਲਵਾਂ ,
ਪਰਮਜੀਤ ਸਿੰਘ ਰਾਜੂ , ਜਗਮੋਹਨ
ਸਿੰਘ ਕੰਗ , ਗੁਰਿੰਦਰ ਸਿੰਘ ਸੰਧੂ
ਆਦਿ ਮੈਂਬਰ ਹਾਜ਼ਰ ਸਨ ।
ਫੋਟੋ ਕੈਪਸ਼ਨ : ਖੰਨਾ ਚ ਕੱਢੇ
ਨਗਰ ਕੀਰਤਨ ਦਾ ਦ੍ਰਿਸ਼ ( ਤਸਵੀਰ :
ਅਜੀਤ ਖੰਨਾ )

LEAVE A REPLY

Please enter your comment!
Please enter your name here