ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਹਵੇਲੀ ਦੇ ਨਵੀਨੀਕਰਨ ਦਾ ਕੰਮ ਹੋਇਆ ਸ਼ੁਰੂ 

0
63
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਹਵੇਲੀ ਦੇ ਨਵੀਨੀਕਰਨ ਦਾ ਕੰਮ ਹੋਇਆ ਸ਼ੁਰੂ
 ਮਹਿਲ ਕਲਾਂ, 14 ਜੁਲਾਈ 2025
ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਪੁਰਾਤਣ ਯਾਦਗਾਰੀ ਹਵੇਲੀ ਦੀ ਸਾਂਭ ਸੰਭਾਲ ਅਤੇ ਨਵੀਨੀਕਰਣ ਦਾ ਕਾਰਜ ਪੰਜਾਬ ਸਰਕਾਰ ਵਲੋਂ ਸ਼ੁਰੂ ਕਰਵਾਇਆ ਗਿਆ ਹੈ। ਇਸ ਕਾਰਜ ਲਈ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਆਪਣੇ ਕੀਤੇ ਐਲਾਨ ਅਨੁਸਾਰ ਆਪਣੇ ਕੋਟੇ ਵਿੱਚੋਂ 20 ਲੱਖ ਰੁਪਏ ਪਿੰਡ ਠੀਕਰੀਵਾਲਾ ਦੀ ਪੰਚਾਇਤ ਨੂੰ ਜਾਰੀ ਕੀਤੇ ਗਏ ਸਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਾਰਜ ਦੀ ਨੀਂਹ ਰੱਖੀ।‌
ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਪਿੰਡਾਂ ਲਈ ਕੁਝ ਗਰਾਂਟਾਂ ਦਿੱਤੀਆਂ, ਪਰ ਕਦੇ ਵੀ ਸ਼ਹੀਦ ਸੇਵਾ ਸਿੰਘ ਦੀ ਲੰਮੇ ਸਮੇਂ ਤੋਂ ਖੰਡਰ ਪਈ ਹਵੇਲੀ ਦੇ ਨਵੇਂ ਸਿਰੇ ਨਿਰਮਾਣ ਲਈ ਕੋਈ ਫੰਡ ਜਾਰੀ ਨਹੀਂ ਕੀਤਾ। ਉਹਨਾਂ ਇਹ ਭਰੋਸਾ ਵੀ ਦਿੱਤਾ ਕਿ ਹਵੇਲੀ ਦੇ ਨਿਰਮਾਣ ‘ਤੇ ਹੋਰ ਜਿੰਨਾ ਵੀ  ਖਰਚ ਹੋਵੇਗਾ, ਉਹ ਸਾਰਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਪਿੰਡ ਠੀਕਰੀਵਾਲਾ ਦੇ ਮੌਜੂਦਾ ਸਰਪੰਚ ਕਿਰਨਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਔਲਖ, ਸਕੱਤਰ ਹਰਪਾਲ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਪਾਰਟੀ ਵਲੰਟੀਅਰਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਸੁਖਵਿੰਦਰਦਾਸ ਬਾਵਾ ਕੁਰੜ, ਪੀਏ ਬਿੰਦਰ ਸਿੰਘ ਖਾਲਸਾ,ਪੰਚ ਗੁਰਜੰਟ ਸਿੰਘ ,ਪੰਚ ਮਨਪ੍ਰੀਤ ਸਿੰਘ,ਪੰਚ ਬਲਜੀਤ ਸਿੰਘ ਗੋਰਾ,ਪੰਚ ਹਰਮੇਸ਼ ਸਿੰਘ,ਪੰਚ ਰਾਮਪਾਲ ਸਿੰਘ,ਪੰਚ ਹਰਦੇਵ ਸਿੰਘ,ਪੰਚ ਸੁਖਚੈਨ ਸਿੰਘ, ਸਾਬਕਾ ਪੰਚ ਅਮਨਦੀਪ ਸਿੰਘ,ਪੰਚ ਗੁਰਚਰਨ ਸਿੰਘ ਕਮੇਟੀ ਮੈਂਬਰ ਨਿਰਪਾਲ ਸਿੰਘ, ਮੰਦਰ ਸਿੰਘ, ਸੁਰਜੀਤ ਸਿੰਘ ਜਗਰੂਪ ਸਿੰਘ ਕਾਕਾ, ਦਰਸ਼ਨ ਸਿੰਘ ਸੰਦੀਪ ਸਿੰਘ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਵਲੰਟੀਅਰ ਹਾਜ਼ਰ ਸਨ।

LEAVE A REPLY

Please enter your comment!
Please enter your name here