ਅੰਤਰ-ਰਾਸ਼ਟਰੀ ਲਾਫਟਰ ਗੁਰੂ ਸੁਮਨ ਸਨੇਜਾ ਨੇ ਅੰਮ੍ਰਿਤਸਰੀਆ ਨੂੰ ਹਸਾ ਹਸਾ ਕੇ ਕੀਤਾ ਲੋਟਪੋਟ
“ਅੰਮ੍ਰਿਤ ਯੋਗਾ ਭਵਨ” ਇੰਦਰਾ ਕਲੋਨੀ ਯੋਗ ਗੁਰੂ ਮਾਤਾ ਸ਼ਕੂਤਲਾ ਅਤੇ ਯੋਗ ਗੁਰੂਆਂ ਨੇ ਕੀਤਾ ਨਿੱਘਾ ਸਵਾਗਤ
ਅੰਮ੍ਰਿਤਸਰ , 3 ਜਨਵਰੀ 2026
ਅੰਤਰਰਾਸ਼ਟਰੀ ਲਾਫਟਰ ਗੁਰੂ ਦੁਬਈ ਤੋਂ ਅੱਜ ਕੱਲ ਭਾਰਤ ਦੇ ਦੌਰੇ ਤੇ ਹਨ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਲਾਫਟਰ ਸ਼ੋਅ ਕਰਦੇ ਹੋਏ ਅੰਮ੍ਰਿਤਸਰੀਆਂ ਨੂੰ ਹਸਾ ਹਸਾ ਕੇ ਟਿੱਡੀ ਪੀੜਾਂ ਪਾਉਣ ਦੇ ਲਈ ਅੱਜ ਪਹੁੰਚੇ ਅੰਮ੍ਰਿਤ ਯੋਗ ਭਵਨ ਜਿਥੇ ਉਨ੍ਹਾਂ ਦਾ ਫੁੱਲ ਤੇ ਮਾਲਾ ਦੇ ਨਾਲ ਨਿੱਘਾ ਸਵਾਗਤ ਕੀਤਾ ਅਤੇ ਅੰਮ੍ਰਿਤਸਰ ਨਿਵਾਸੀਆਂ ਦੇ ਨਾਲ ਯੋਗਾ ਹਸਾ ਹਸਾ ਕੇ ਕੀਤਾ ਮਨੋਰੰਜਨ !
ਲਾਫਟਰ ਗੁਰੂ ਸੁਮਨ ਸਨੇਜਾ ਨੇ ਦੱਸਿਆਂ ਕਿ ਅੱਜ ਅੰਮ੍ਰਿਤਸਰ ਆ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਅਤੇ ਅੰਮ੍ਰਿਤ ਯੋਗ ਭਵਨ ਦੇ ਸਾਰੇ ਪਰਿਵਾਰਾ ਦਾ ਮੈਂ ਧੰਨਵਾਦ ਕਰਦਾ ਹਾ ਜਿੰਨਾ ਵਿੱਚ ਮਾਤਾ ਸ਼ਕੁੰਤਲਾ ਦੇਵੀ ਅਤੇ ਰਾਜ ਕੁਮਾਰ ਆਰੀਆ ਤੋਂ ਇਲਾਵਾ ਅੰਮ੍ਰਿਤਸਰ ਦੇ ਯੋਗ ਗੁਰੂਆਂ ਅਤੇ ਇਲਾਕਾ ਨਿਵਾਸੀਆਂ ਦਾ ਜਿੰਨਾ ਨੇ ਆਪਣਾ ਪਿਆਰ ਵਿਖਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਕੋਈ ਤੋੜ ਨਹੀਂ ਹੈ ਜਿੰਨਾ ਨੇ ਯੋਗਾ ਤੇ ਹਾਸਿਆਂ ਦੇ ਇਸ ਕੈੰਪ ਨੂੰ ਮਾਨ ਸਨਮਾਨ ਦਿੱਤਾ ਹੈ ! ਸੁਮਨ ਸੁਨੇਜਾ ਨੇ ਬੋਲਦੇ ਹੋਏ ਦੱਸਿਆਂ ਕਿ ਕਿ ਯੋਗਾ ਤੇ ਹੱਸਣ ਦੇ ਨਾਲ ਸ਼ਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਜਿਸ ਨਾਲ ਅਸੀ ਆਪਣੇ ਆਪ ਨੂੰ ਸਾਰਾ ਦਿਨ ਤੰਦਰੁਸਤ ਮਹਿਸੂਸ ਕਰਦੇ ਹਾ !
ਯੋਗ ਗੁਰੂ ਮਾਤਾ ਸ਼ਕੁੰਤਲਾ ਦੇਵੀ ਤੇ ਰਾਜ ਕੁਮਾਰ ਨੇ ਦੱਸਿਆਂ ਕਿ ਸਾਨੂੰ ਅੱਜ ਜਿਥੇ ਖੁਸ਼ੀ ਹੈ ਉੱਥੇ ਮਾਨ ਮਹਿਸੂਸ ਵੀ ਹੋ ਰਿਹਾ ਕਿ ਅੰਤਰ ਰਾਸ਼ਟਰੀਆ ਲਾਫਟਰ ਗੁਰੂ ਸੁਮਨ ਸਨੇਜਾ ਹੋਰਾਂ ਆਪਣੇ ਇਸ ਹਾਸਿਆਂ ਦੇ ਸ਼ੋਅ ਦੇ ਲਈ ਸਾਨੂੰ ਯੋਗ ਸਮਝਿਆ ਹੈ ਅਤੇ ਅੱਜ ਇਹਨਾਂ ਦੇ ਕੋਲੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਜੋ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਵੇਗਾ ਉਹਨਾਂ ਦੱਸਿਆਂ ਹੈ ਕਿ ਕਿਸ ਤਰਾਂ ਆਪਣੇ ਆਪ ਨੂੰ ਖੁਸ਼ ਰੱਖ ਕੇ ਕਿਸ ਤਰਾਂ ਇੱਕ ਖੁਸ਼ਹਾਲ ਜੀਵਨ ਬਿਤਾ ਸਕਦੇ ਹਾ ! ਅੱਜ ਇਸ ਸ਼ੋਅ ਦੇ ਵਿੱਚ ਜਿਥੇ ਯੋਗਾ ਸਿੱਖਣ ਵਾਲਿਆਂ ਨੂੰ ਇਸ ਦਾ ਲਾਭ ਹੋਇਆ ਹੈ ਉੱਥੇ ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਹਿਸੀਆਂ ਦੇ ਵਿੱਚ ਲੋਕਾਂ ਨੂੰ ਯੋਗਾ ਸਿਖਾਉਂਣ ਵਾਲੇ ਯੋਗ ਗੁਰੂਆਂ ਨੇ ਵੀ ਸ਼ਿਰਕਤ ਕੀਤਾ ਹੈ ! ਇਸ ਮੌਕੇ ਤੇ ਨਮਕ ਮੰਡੀ ਤੋਂ ਰਾਜ ਕੁਮਾਰ ਰਾਜੂ, ਅਮਨ ਪ੍ਰੇਸ਼ਰ, ਦਵਿੰਦਰ ਗੌਤਮ, ਸੰਜੀਵ ਕੁਮਾਰ, ਸ਼ਾਮ ਸੁੰਦਰ, ਆਦਕਾਰ ਅਮਨ ਭਰਧਵਾਜ, ਸੁਨੀਲ ਕੁਮਾਰ, ਨਿਰਭਿਅ ਸਿੰਘ, ਰਮੇਸ਼ ਪਾਲ, ਤਰਸੇਮ ਸਿੰਘ,ਸਿਮਰਨ, ਰੇਣੁਕਾ, ਰੀਨਾ, ਸਾਰੁਚੀ, ਰਾਧਿਕਾ, ਰੇਖਾ, ਰਿਤੂ, ਅਨੁਪਮਾ ਆਦਿ ਨੇ ਸ਼ਿਰਕਤ ਕੀਤਾ ਅਤੇ ਇਸ ਮੌਕੇ ਤੇ ਆਏ ਹੋਏ ਮਹਿਮਾਨਾ, ਯੋਗ ਗੁਰੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ !







