ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਮੈਂਬਰ ਰਾਜ ਸਭਾ  ” ਗੁਰੂ ਦਾ ਸਚਿਆਰ ਸਿੱਖ ” ਐਵਾਰਡ ਨਾਲ ਸਨਮਾਨਿਤ

0
8

ਜਾਰੀ ਕਰਤਾ : ਡਾ.ਚਰਨਜੀਤ ਸਿੰਘ ਗੁਮਟਾਲਾ 91 9417533060

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਮੈਂਬਰ ਰਾਜ ਸਭਾ  ” ਗੁਰੂ ਦਾ ਸਚਿਆਰ ਸਿੱਖ ” ਐਵਾਰਡ ਨਾਲ ਸਨਮਾਨਿਤ

 

 ਅੰਮ੍ਰਿਤਸਰ 23 ਫ਼ਰਵਰੀ 2026 :ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ ਨੂੰਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ, ” ਗੁਰੂ ਦਾ ਸਚਿਆਰ ਸਿੱਖ ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਕਰਦਿਆਂ ਹੋਇਆਂ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ. ਤਰਲੋਚਨ ਸਿੰਘ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਮੈਂਬਰ ਹੋਣ ਸਦਕਾ ਉਨ੍ਹਾਂ ਦਾ ਵਿਅਕਤਿਤਵ ਸਿੱਖ ਆਦਰਸ਼ਾਂ ਨੂੰ ਪ੍ਰਣਾਇਆ ਹੋਇਆ ਹੈ। ਸ੍ਰ. ਹਰਜਾਪ ਸਿੰਘ ਔਜਲਾ ਨੇ ਕਿਹਾ ਕਿ ਸ੍ਰ. ਤਰਲੋਚਨ ਸਿੰਘ ਨੇ ਆਪਣੀ ਲਿਆਕਤ ਸਦਕਾ ਆਪਣੇ ਜੀਵਨ ਦਾ ਸਫ਼ਰ ਜਿਲਾ ਲੋਕ ਸੰਪਰਕ ਅਫਸਰ ਤੋਂ ਸ਼ੁਰੂ ਕਰਕੇ ਰਾਸ਼ਟਰਪਤੀ ਭਵਨ ਤਕ ਉੱਚ ਰੁਤਬਾ ਹਾਸਲ ਕਰਕੇ ਪੂਰਾ ਕੀਤਾ।

 ਸਮਾਗਮ ਦੌਰਾਨ ਸ. ਤਰਲੋਚਨ ਸਿੰਘ ਵੱਲੋਂ ਅੰਮ੍ਰਿਤਸਰ ਵਿਖੇ ਸਥਾਪਿਤ ਕਰਵਾਏ ਮਹੱਤਵਪੂਰਨ ਪ੍ਰੋਜੈਕਟਾਂ ਦਾ ਜਿਕਰ ਕਰਦਿਆਂ ਹੋਇਆਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਕੁਰੂਕੁਸ਼ੇਤਰ ਵਿਖੇ ਪੈਨੋਰਮਾ ਦਾ ਉਦਘਾਟਨ ਕੀਤਾ ਤਾਂ ਉਨ੍ਹਾਂ ਦਾ ਸਾਥ ਦੇ ਰਹੇ ਸ. ਤਰਲੋਚਨ ਸਿੰਘ ਨੇ ਉਨ੍ਹਾਂ ਕੋਲੋਂ ਅੰਮ੍ਰਿਤਸਰ ਦੇ ਰਾਮ ਬਾਗ਼ ਵਿੱਚ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਸਥਾਪਿਤ ਕਰਨ ਦੀ ਪ੍ਰਵਾਨਗੀ ਹਾਸਿਲ ਕਰ ਲਈ ਤੇ ਥੋੜ੍ਹੇ ਸਮੇਂ ਵਿੱਚ ਹੀ ਪੈਨੋਰਮਾ  ਤਿਆਰ ਕਰ ਦਿੱਤਾ ਗਿਆ। ਸੰਨ 1973 ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਚੌੜਾਈ ਵਧਾਉਣ ਦੀ ਯੋਜਨਾ ਲਾਗੂ ਕਰ ਰਹੀ ਸੀ ਤਾਂ ਹੋਰ ਸਰਗਰਮ ਜਥੇਬੰਦੀਆਂ ਦੇ ਨਾਲ ਨਾਲ  ਸ. ਤਰਲੋਚਨ ਸਿੰਘ  ਨੇ ਪੰਜਾਬਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਰੋਜ਼ਾਨਾ ਅਜੀਤ ਅਖ਼ਬਾਰ ਦੇ ਤਤਕਾਲੀ ਸੰਸਥਾਪਕ ਐਡੀਟਰ ਸ. ਸਾਧੂ ਸਿੰਘ ਹਮਦਰਦ ਦੇ ਸਹਿਯੋਗ ਸਦਕਾ ਰਾਮਗੜ੍ਹੀਆ ਬੁੰਗੇ ਨੂੰ ਜਿਉਂ ਦਾ ਤਿਉਂ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ। ਸ. ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅਕਾਸ਼-ਮੰਡਲ ਦੀ ਸੁੰਦਰਤਾ ਅਤੇ ਆਭਾ ਨੂੰ ਬੇਦਾਗ਼ ਰੱਖਣ ਲਈ ਸ. ਤਰਲੋਚਨ ਸਿੰਘ ਲੰਮੇ ਅਰਸੇ ਤੋਂ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ।

              ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਗਰਮ ਆਗੂ ਐਡਵੋਕੇਟ ਸ. ਸਰਬਜੀਤ ਸਿੰਘ ਵੇਰਕਾ ਵਲੋਂ ਸ਼ਹਿਰ ਦੀ ਚਾਰਦੀਵਾਰੀ ਦੇ ਅੰਦਰੂਨੀ ਸ਼ਹਿਰ ਵਿਸ਼ੇਸ਼ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਦੇ ਖੇਤਰ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਤਬਾਹ ਕਰਕੇ ਉਸਾਰੇ ਗਏ ਹੋਟਲਾਂ ਬਾਰੇ ਜਿਲਾਾ ਪ੍ਰਸ਼ਾਸਨ ਦੀ ਨਾਅਹਿਲੀਅਤ ਅਤੇ ਸ਼ੱਕੀ ਕਾਰਗੁਜ਼ਾਰੀ ਬਾਰੇ ਭਰਵੀਂ ਜਾਣਕਾਰੀ ਦਿੱਤੀਜਿਸ ਨੂੰ ਰੋਕਣ ਲਈ ਸ੍ਰ. ਤਰਲੋਚਨ ਸਿੰਘ ਨੇ ਠੋਸ ਸੁਝਾਅ ਦਿੱਤੇ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਪਸ਼ੂਆਂ ਦੀਆਂ ਡੇਹਰੀਆਂ ਸ਼ਹਿਰੋਂ ਬਾਹਰ ਤਬਦੀਲ ਕਰਨ ਅਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਨਵੇਂ ਟਰਮੀਨਲ ਦੀ ਉਸਾਰੀ ਬਾਰੇ ਅੰਮ੍ਰਿਤਸਰ ਵਿਕਾਸ ਮੰਚ ਦੇ ਯਤਨਾਂ ਨੂੰ ਸਾਂਝਿਆਂ ਕੀਤਾ।ਸ. ਰਾਜਵਿੰਦਰ ਸਿੰਘ ਗਿੱਲ ਨੇ ਸ. ਤਰਲੋਚਨ ਸਿੰਘ ਵੱਲੋਂ ਅੰਮ੍ਰਿਤਸਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਪਾਏ ਯੋਗਦਾਨ ਨੂੰ ਸਲਾਹਿਆ। ਸ੍ਰ. ਤਰਲੋਚਨ ਸਿੰਘ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਸਰੋਕਾਰਾਂ ਪ੍ਰਤੀ ਪਾਏ ਯੋਗਦਾਨ ਅਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਸ਼ਾਨ ਨੂੰ ਵਧਾਉਣ ਲਈ ਕੀਤੇ ਉਪਰਾਲਿਆਂ ਦੀ ਕਦਰ ਕਰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਵੱਲੋਂ ਉਨ੍ਹਾਂ ਨੂੰ ” ਗੁਰੂ ਦਾ ਸਚਿਆਰ ਸਿੱਖ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸ. ਮਨਮੋਹਣ ਸਿੰਘ ਬਰਾੜਪ੍ਰਧਾਨ ਸ.ਸੁਰਿੰਦਰ ਜੀਤ ਸਿੰਘਇਤਿਹਾਸਕਾਰ ਸ੍ਰੀ ਸੁਰਿੰਦਰ ਕੋਛੜਸਾਬਕਾ ਜਿਲਾ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ ਸ. ਹਰਿੰਦਰ ਪਾਲ ਸਿੰਘਸਾਬਕਾ ਜਿਲਾ ਸਿੱਖਿਆ ਅਫ਼ਸਰ ਸ. ਗੁਰਪ੍ਰਤਾਪ ਸਿੰਘ ਗੁਰੀਸ.ਜਸਪਾਲ ਸਿੰਘ,ਸ. ਰਾਜਵਿੰਦਰਜੀਤ ਸਿੰਘਸ.ਜਵਾਹਰ ਲਾਲ ਸਿੰਘਸ.ਹਰਦਿਆਲ ਸਿੰਘ ਬਾਜਵਾ ,ਸ. ਨਿਰਮਲ ਸਿੰਘ ਅਨੰਦ,ਸ. ਜਤਿੰਦਰ ਪਾਲ ਸਿੰਘ ਤਿਲਕ ਨਗਰਸੀ.ਏ. ਹਰਪ੍ਰੀਤ ਸਿੰਘਐਡਵੋਕੇਟ ਹਰਮਨਦੀਪ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ।

LEAVE A REPLY

Please enter your comment!
Please enter your name here