ਆਜ਼ਾਦੀ ਘੁਲਾਟੀ ਉੱਤਰਾਧਿਕਾਰੀ ਸੰਸਥਾ ਰਜਿਸਟਰ 196 ਪੰਜਾਬ ਵੱਲੋਂ ਪਿਛਲੇ ਦਿਨੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ਵਿੱਚ ਸਭ ਤੋਂ ਅਹਿਮ ਫੈਸਲਾ ਲਿਆ ਪੰਜਾਬ ਸਰਕਾਰ ਵਿਰੁੱਧ ਲੜੀਵਾਰ ਧਰਨੇ ਸਬੰਧੀ ਇਸ ਮੌਕੇ ਸੰਸਥਾ ਦੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ ਵੱਲੋਂ ਕਿਹਾ ਗਿਆ ਕਿ ਸਾਨੂੰ ਲੜੀਵਾਰ ਧਰਨੇ ਸਬੰਧੀ ਫੈਸਲਾ ਲੈਂਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨਾਂ ਵੱਲੋਂ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਉਹ ਦੇਸ਼ ਭਗਤਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਦਿਲੋਂ ਪ੍ਰੇਮ ਅਤੇ ਸਤਿਕਾਰ ਕਰਦੇ ਹਨ ਪਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਸਰਕਾਰ ਦੇ ਇੰਨੇ ਸਾਲ ਬੀਤ ਜਾਣ ਤੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨਾਲ ਇੱਕ ਮੀਟਿੰਗ ਤੱਕ ਕਰਕੇ ਉਹਨਾਂ ਨੂੰ ਇਹ ਸਨਮਾਨ ਤੱਕ ਨਹੀਂ ਦਿੱਤਾ ਗਿਆ ਜਦੋਂ ਮੁੱਖ ਮੰਤਰੀ ਸਾਹਿਬਾਨ ਸਾਨੂੰ ਸਨਮਾਨ ਨਹੀਂ ਦੇ ਸਕਦੇ ਤਾਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਚ ਤਾਂ ਸ਼ਾਮਿਲ ਹੋਣਗੇ ਪਰੰਤੂ ਕੋਈ ਸਮਾਨ ਨਹੀਂ ਲਿਆ ਜਾਵੇਗਾ ਕਿਉਂਕਿ ਆਜ਼ਾਦੀ ਘੁਲਾਟੀਆਂ ਦਾ ਵਾਰਸਾਂ ਦਾ ਕਹਿਣਾ ਹੈ ਕਿ ਉਹ ਕੋਈ ਭਿਖਾਰੀ ਨਹੀਂ ਹਨ ਜੋ ਸਮਾਨ ਲੈਣ ਤੇ ਹੀ ਚੁੱਪ ਕਰਕੇ ਬੈਠ ਜਾਣਗੇ। ਉਹਨਾਂ ਕਿਹਾ ਹੈ ਕਿ ਸਾਨੂੰ ਸਮਾਨ ਨਹੀਂ ਸਨਮਾਨ ਦੀ ਜਰੂਰਤ ਹੈ ਜੋ ਕਿ ਸਾਡਾ ਹੱਕ ਹੈ ਸਰਕਾਰ ਦੀਆਂ ਕੁਰਸੀਆਂ ਤੇ ਬੈਠਣ ਵਾਲੇ ਇਨਸਾਨ ਇਹ ਭੁੱਲ ਗਏ ਹਨ ਕਿ ਜੇਕਰ ਦੇਸ਼ ਨੂੰ ਕਿਸੇ ਨੇ ਆਜ਼ਾਦ ਕਰਵਾਇਆ ਹੈ ਤਾਂ ਹੀ ਉਹਨਾਂ ਨੂੰ ਕੁਰਸੀਆਂ ਤੇ ਬੈਠਣ ਦਾ ਮੌਕਾ ਮਿਲਿਆ ਹੈ। ਮਾਨਸਾ ਜ਼ਿਲ੍ਹਾ ਜਥੇਬੰਦੀ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹੋਏ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।
ਆਜ਼ਾਦੀ ਘੁਲਾਟੀ ਉੱਤਰਾਧਿਕਾਰੀ ਸੰਸਥਾ ਰਜਿਸਟਰ 196 ਪੰਜਾਬ ਵੱਲੋਂ ਪਿਛਲੇ ਦਿਨੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ
ਜਾਰੀ ਕਰਤਾ
ਹਰਬੰਸ ਸਿੰਘ ਮੀਤ ਪ੍ਰਧਾਨ
ਮੋਬਾ 77430-27201







