ਆਪ ਨੂੰ ਪਿੰਡ ਨਸਰਾਲੀ ’ਚ ਲੱਗਾ ਝੱਟਕਾ

0
45

ਆਪ ਨੂੰ ਪਿੰਡ ਨਸਰਾਲੀ ’ਚ ਲੱਗਾ ਝੱਟਕਾ

ਹੋਰ ਪਾਰਟੀਆਂ ਸਮੇਤ ਆਪ ਪਾਰਟੀ ਦੇ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ
ਲੋਕ ਆਪ ਸਰਕਾਰ ਦੀ ਅਸਲੀਅਤ ਜਾਣ ਚੁੱਕੇ ਹਨ : ਸਾਬਕਾ ਮੰਤਰੀ ਗੁਰਕੀਰਤ ਕੋਟਲੀ
ਖੰਨਾ, 29 ਸਤੰਬਰ ( ਅਜੀਤ ਸਿੰਘ ਖੰਨਾ )ਅੱਜ ਖੰਨਾ ਹਲਕੇ ਦੇ ਪਿੰਡ ਨਸਰਾਲੀ ਵਿਖੇ ਆਪ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਹੋਰ ਪਾਰਟੀਆਂ ਦੇ ਨਾਲ ਨਾਲ ਆਪ ਪਾਰਟੀ ਦੇ ਕਈ ਪਰਿਵਾਰ ਆਪ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਜਿਨ੍ਹਾਂ ਨੂੰ ਸਾਬਕਾ ਮੰਤਰੀ ਗੁਰਕੀਰਤ ਸਿੰਘ ਵੱਲੋਂ ਕਾਂਗਰਸ ਵਿਚ ਸ਼ਮੂਲੀਅਤ ਕਰਵਾਈ ਗਈ।

ਇਸ ਮੌਕੇ ਸ਼ਾਮਲ ਹੋਣ ਵਾਲੇ ਆਪ ਵਰਕਰਾਂ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ। ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਦੀਆਂ ਗੱਲਾਂ ਕਰਨ ਵਾਲੇ ਆਪ ਆਗੂ ਅੱਜ ਖੁੱਦ ਲੋਕਾਂ ਨੂੰ ਲੁੱਟਣ ਲੱਗੇ ਪਏ ਹਨ। ਲੋਕ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਵਿਚ ਰੁਲ ਰਹੇ ਹਨ। ਗੁਰਕੀਰਤ ਨੇ ਕਿਹਾ ਕਿ ਆਪ ਪਾਰਟੀ ਝੂਠ ਬੋਲ ਕੇ ਸੱਤਾ ’ਤੇ ਕਾਬਜ ਤਾਂ ਹੋ ਗਈ ਪਰ ਹੁਣ ਆਪ ਸਰਕਾਰ ਵੱਲੋਂ ਚੋਣਾਂ ਮੌਕੇ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹਰ ਸਰਕਾਰੀ ਦਫਤਰ ਵਿਚ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਹੈ। ਪੰਜਾਬ ਵਿਚ ਅਮਨ ਕਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਹਰ ਰੋਜ ਕਤਲੋਗਾਰਤ ਹੋ ਰਹੀ ਹੈ ਵਪਾਰੀਆਂ ਤੋਂ ਸ਼ਰੇਆਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਪੰਜਾਬ ਦੇ ਉਦਯੋਗ ਬਾਹਰੀ ਰਾਜਾਂ ਵਿਚ ਤਬਦੀਲ ਹੋ ਚੁੱਕੇ ਹਨ। ਸਰਕਾਰੀ ਮੁਲਾਜਮ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਰੁਲ ਰਹੇ ਹਨ। ਇਸ ਕਰਕੇ ਪੰਜਾਬ ਦੇ ਲੋਕ ਆਪ ਸਰਕਾਰ ਦੀ ਅਸਲੀਅਤ ਜਾਣ ਚੁੱਕੇ ਹਨ। ਜਿਸ ਕਰਕੇ ਲੋਕ ਆਪ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਦਿਲਬਾਗ ਸਿੰਘ, ਗੁਰਸੇਵਕ ਸਿੰਘ ਸੇਵੀ, ਭਿੰਦਰ ਸਿੰਘ, ਹਰਮਿੰਦਰ ਸਿੰਘ ਮਿੰਦਾ, ਠੇਕੇਦਾਰ ਸਰਬਜੀਤ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ ਸਿੰਦਰ, ਨੈਬ ਸਿੰਘ, ਪ੍ਰਧਾਨ ਅਮਰੀਕ ਸਿੰਘ, ਮੇਵਾ ਸਿੰਘ, ਰਵਿੰਦਰ ਸਿੰਘ ਰਾਜੀ, ਮਿਸਤਰੀ ਪਰਗਟ ਸਿੰਘ, ਨਾਜਰ ਸਿੰਘ, ਜਗਦੇਵ ਸਿੰਘ, ਸੰਤੋਖ ਸਿੰਘ, ਪ੍ਰਭਜੋਤ ਸਿੰਘ ਸੈਬੀ, ਸੁੱਖਾ ਬਾਰੀਆ, ਦਿਲਜੀਤ ਸਿੰਘ ਬਿੱਟੂ, ਮੋਹਨ ਸਿੰਘ, ਕਾਂਤੀ ਟੇਲਰ, ਗੌਰਖਾ ਸ਼ਾਮਲ ਹੋਏ । ਗੁਰਕੀਰਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ।ਇਸ ਮੌਕੇ ਲਛਮਣ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ, ਲੰਬੜਦਾਰ ਭੁਪਿੰਦਰ ਸਿੰਘ, ਮਾਸਟਰ ਜਸਵੰਤ ਸਿੰਘ,ਪਰਮਜੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here