ਇੰਸਪੈਕਟਰ ਬਲਦੇਵ ਸਿੰਘ ਗਿੱਲ ਨਮਿੱਤ ਅੰਤਿਮ ਅਰਦਾਸ 11 ਨੂੰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਜੀ ਇੰਸਪੈਕਟਰ ਸ.ਬਲਦੇਵ ਸਿੰਘ ਗਿੱਲ ਜ਼ੋ ਕਿ 2 ਸਤੰਬਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਦਰਬਾਰ ਅਤੇ ਅੰਤਿਮ ਅਰਦਾਸ 11 ਸਤੰਬਰ ਦਿਨ ਵੀਰਵਾਰ ਨੂੰ 11 ਤੋਂ 1 ਵਜੇ ਤੱਕ ਗੁਰਦੁਆਰਾ ਬਾਬਾ ਮੇਲਾ ਰਾਮ ਜੀ,ਪੁਰਾਣੀ ਪੱਤੀ ਪਿੰਡ ਫੈਲੋਕੇ (ਤਰਨਤਾਰਨ)ਵਿਖੇ ਹੋਵੇਗੀ।