ਉੱਘੇ ਲੇਖਕ ਮੰਗਾ ਬਾਸੀ ਦੇ ਦੇਹਾਂਤ `ਤੇ ਗਹਿਰਾ ਦੁੱਖ, ਸਾਹਿਤਕ ਜਗਤ ਵਿੱਚ ਸੋਗ 

0
7
ਅੰਮ੍ਰਿਤਸਰ , 27 ਮਾਰਚ 2026
ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਡੂੰਘਾ ਦੁੱਖ ਅਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ  ਕੁਹਾੜ ਅਤੇ ਦਫ਼ਤਰ ਸੱਕਤਰ ਦੀਪ ਦੇਵਿੰਦਰ ਸਿੰਘ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਮੰਗਾ ਬਾਸੀ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।  ਕੇਂਦਰੀ ਸਭਾ ਦੇ ਅਹੁਦੇਦਾਰ ਸ਼ੈਲਿੰਦਰਜੀਤ ਰਾਜਨ, ਸੁਰਿੰਦਰ ਪ੍ਰੀਤ ਘਣੀਆ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਭੁਪਿੰਦਰ ਪ੍ਰੀਤ, ਮਨਜੀਤ ਇੰਦਰਾ, ਡਾ. ਸਿੰਦਰਪਾਲ ਸਿੰਘ, ਡਾ ਕਰਮਜੀਤ ਸਿੰਘ, ਅਤੇ ਯਾਤਿੰਦਰ ਮਾਹਲ ਨੇ ਕਿਹਾ ਕਿ ਮੰਗਾ ਬਾਸੀ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਨੂੰ ਡੂੰਘਾਈ ਨਾਲ ਪ੍ਰਗਟਾਇਆ ਅਤੇ ਉਹ ਇੱਕ ਸੰਵੇਦਨਸ਼ੀਲ ਤੇ ਸਮਰਪਿਤ ਲੇਖਕ ਵਜੋਂ ਹਮੇਸ਼ਾਂ ਯਾਦ ਰਹਿਣਗੇ।
ਇਸੇ ਦੌਰਾਨ ਅਦਾਰਾ ‘ਹੁਣ’ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸੰਪਾਦਕਾਂ ਕਮਲ ਦੁਸਾਂਝ, ਸੁਰਿੰਦਰ ਸੋਹਲ ਅਤੇ ਕਿਰਤ ਮੀਤ ਨੇ ਕਿਹਾ ਕਿ ਮੰਗਾ ਬਾਸੀ ਦੀਆਂ ਲਿਖਤਾਂ ਵਿੱਚ ਜ਼ਿੰਦਗੀ ਦੀ ਸੱਚਾਈ ਅਤੇ ਜਜ਼ਬਾਤਾਂ ਦੀ ਨਿਰਮਲਤਾ ਵੱਸਦੀ ਸੀ।
ਜ਼ਿਕਰਯੋਗ ਹੈ ਕਿ 73 ਸਾਲਾ ਮੰਗਾ ਬਾਸੀ ਪਿਛਲੇ ਦਿਨੀਂ ਕੈਨੇਡਾ ਦੇ ਕੈਮਲੂਪਸ ਸਥਿਤ ਰੋਇਲ ਇਨਲੈਂਡ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਕੈਨੇਡਾ ਅਤੇ ਪੰਜਾਬ ਦੇ ਸਾਹਿਤਕ ਗਲਿਆਰਿਆਂ ਵਿੱਚ ਡੂੰਘਾ ਸੋਗ ਪਸਰ ਗਿਆ ਹੈ।

LEAVE A REPLY

Please enter your comment!
Please enter your name here