ਉੱਘੇ ਸਮਾਜ ਸੇਵੀ ਐਸ.ਪੀ. ਉਬਰਾਏ ਵੱਲੋਂ ਸਠਿਆਲਾ ਕਾਲਜ ਵਿਖੇ ਸ਼ਿਰਕਤ ਤੇ ਕਾਲਜ ਨੂੰ ਸਹਿਯੋਗ ਦੇਣ ਦਾ ਭਰੋਸਾ 

0
27
ਉੱਘੇ ਸਮਾਜ ਸੇਵੀ ਐਸ.ਪੀ. ਉਬਰਾਏ ਵੱਲੋਂ ਸਠਿਆਲਾ ਕਾਲਜ ਵਿਖੇ ਸ਼ਿਰਕਤ ਤੇ ਕਾਲਜ ਨੂੰ ਸਹਿਯੋਗ ਦੇਣ ਦਾ ਭਰੋਸਾ
 ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ, ਸਠਿਆਲਾ ਵਿੱਚ ਇੱਕ ਵੱਡਾ ਤੇ ਮਹੱਤਵਪੂਰਨ ਮੌਕਾ ਰਿਹਾ ਜਦੋਂ ਵਿਸ਼ਵ ਭਰ ਵਿੱਚ ਆਪਣੀ  ਸਮਾਜ ਸੇਵਾ,ਫਰਾਖ਼ਦਿੱਲੀ ਤੇ ਇਨਸਾਨੀਅਤ ਦੀ ਉਘੀ ਮਿਸਾਲ ਪੈਦਾ ਕਰਨ ਵਾਲੇ  ਜਾਣੇ-ਮਾਣੇ ਨਾਮ ਸ. ਸੁਰਿੰਦਰਪਾਲ ਸਿੰਘ ਉਬਰਾਏ ਜੀ ਨੇ ਕਾਲਜ ਵਿਖੇ ਸ਼ਿਰਕਤ ਕੀਤੀ ।  ਇਹ ਮੌਕਾ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ, ਸਨੀ ਉਬਰਾਏ  ਵਿਵੇਕ ਸਦਨ  ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ  ਜੀ ਦੇ ਸਹਿਯੋਗ ਨਾਲ ਸਿਰਜਿਆ ਗਿਆl ਇਸ ਦੌਰਾਨ ਉਹਨਾਂ ਨੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਉਹਨਾਂ ਨੇ ਕਾਲਜ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਖ਼ਾਸ ਤੌਰ ‘ਤੇ ਪਾਣੀ ਸੰਬੰਧੀ ਲੋੜਾਂ ਬਾਰੇ ਚਰਚਾ ਕੀਤੀ। ਵਿਦਿਆਰਥੀਆਂ ਅਤੇ ਸਟਾਫ਼ ਦੀ ਸਿਹਤ ਦੇ ਮੱਦੇਨਜ਼ਰ, ਸ.  ਸੁਰਿੰਦਰ ਸਿੰਘ ਉਬਰਾਏ ਜੀ ਨੇ ਕਾਲਜ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਵੱਡਾ ਆਰ. ਓ. ਸਿਸਟਮ ਲਗਵਾਉਣ ਅਤੇ ਇਸ ਨਾਲ ਸੰਬੰਧਿਤ ਹੋਰ ਲੋੜਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਨਿਰਸੰਦੇਹ  ਇਹ ਕਾਲਜ ਲਈ ਉਹਨਾਂ ਵੱਲੋਂ ਦਿੱਤਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਉਹਨਾਂ ਦੇ ਇਸ ਯੋਗਦਾਨ ਲਈ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ. ਸੁਰਿੰਦਰਪਾਲ ਸਿੰਘ ਓਬਰਾਏ ਅਜਿਹੀ ਸ਼ਖਸੀਅਤ ਹਨ ਜੋ ਕਿਸੇ ਵੀ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈl l ਉਹਨਾਂ ਇਸ ਮੌਕੇ ਡਾ. ਸਰਬਜਿੰਦਰ ਸਿੰਘ,ਵਾਈਸ ਚਾਂਸਲਰ ਸ੍ਰੀ ਅਨੰਦਪੁਰ ਸਾਹਿਬ ਯੂਨੀਵਰਸਿਟੀ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਨਾਲ ਇਹ ਮੌਕਾ ਸਿਰਜਿਆ ਗਿਆ l ਉਹਨਾਂ ਸ. ਓਬਰਾਏ ਸਿੰਘ ਦੁਆਰਾ ਕਾਲਜ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਸੰਬੰਧ ਵਿੱਚ ਸਹਿਯੋਗ ਲਈ ਕਿਹਾ ਕਿ ਇਹ ਸਹਿਯੋਗ ਵਿਦਿਆਰਥੀਆਂ ਦੀ ਸਿਹਤ, ਸੁਵਿਧਾ ਅਤੇ ਭਵਿੱਖ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।
  ਅੰਤ ਵਿੱਚ ਕਾਲਜ ਇੰਚਾਰਜ  ਡਾ. ਹਰਸਿਮਰਨ ਕੌਰ ਨੂੰ ਸਰਦਾਰ ਸੁਰਿੰਦਰ ਸਿੰਘ ਉਬਰਾਏ ਵੱਲੋਂ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆl  ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਵੱਲੋਂ ਇਸ ਉੱਘੀ ਤੇ ਦਿਲ ਦੀ ਬਾਦਸ਼ਾਹਤ ਰੱਖਣ ਵਾਲੀ ਸ਼ਖਸੀਅਤ ਸ. ਸੁਰਿੰਦਰ ਸਿੰਘ ਓਬਰਾਏ ਜੀ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕਰਦਿਆਂ ਉਹਨਾਂ ਦਾ ਅਤੇ ਉਹਨਾਂ ਦੇ ਨਾਲ ਵੱਖ-ਵੱਖ ਅਹੁਦਿਆਂ ਤੇ  ਬਿਰਾਜਮਾਨ ਸ਼ਖਸੀਅਤਾਂ ਦਾ ਕਾਲਜ ਵਿਖੇ ਆਉਣ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹਨਾਂ ਵਰਗੇ ਦਾਤਾ ਅਤੇ ਸਮਾਜ ਸੇਵੀ ਕਾਲਜ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੀ ਅੰਮ੍ਰਿਤਸਰ ਇਕਾਈ ਦੇ ਮੈਂਬਰ ਸੁਖਜਿੰਦਰ ਸਿੰਘ ਸਸ਼ਪਾਲ ਸਿੰਘ ਮਨਪ੍ਰੀਤ ਸਿੰਘ ਸੰਧੂ ਅਤੇ ਜਗਦੇਵ ਸਿੰਘ ਤੋਂ ਇਲਾਵਾ  ਕਾਲਜ ਸਟਾਫ ਟੀਚਿੰਗ ਤੇ ਨਾਨ ਟੀਚਿੰਗ ਸਟਾਫ  ਤੇ ਵਿਦਿਆਰਥੀ  ਹਾਜ਼ਰ ਸਨl

LEAVE A REPLY

Please enter your comment!
Please enter your name here