ਏਕ ਭਾਰਤ ਸ਼੍ਰੇਸ਼ਟ ਭਾਰਤ ਮੁਕਾਬਲੇ ਵਿੱਚ ਛਾਏ ਸਰਕਾਰੀ ਮਿਡਲ ਸਕੂਲ ਸੰਘਰ ਪੱਤੀ ਧਨੌਲਾ ਦੇ ਬੱਚੇ

0
9
ਏਕ ਭਾਰਤ ਸ਼੍ਰੇਸ਼ਟ ਭਾਰਤ ਮੁਕਾਬਲੇ ਵਿੱਚ ਛਾਏ ਸਰਕਾਰੀ ਮਿਡਲ ਸਕੂਲ ਸੰਘਰ ਪੱਤੀ ਧਨੌਲਾ ਦੇ ਬੱਚੇ
ਬਰਨਾਲਾ 2 ਨਵੰਬਰ—(ਅਸ਼ੋਕਪੁਰੀ) “ਏਕ ਭਾਰਤ ਸ਼੍ਰੇਸ਼ਟ ਭਾਰਤ” ਪ੍ਰੋਗਰਾਮ ਤਹਿਤ ਸੋਲੋ ਫੋਕ ਡਾਂਸ ਆਫ਼ ਆਂਧਰਾ ਪ੍ਰਦੇਸ਼ ਅਤੇ ਸੋਲੋ ਪੇਂਟਿੰਗ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸਕੂਲ ਆਫ ਐਮੀਨੇਂਸ, ਬਰਨਾਲਾ ਵਿਖੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੇ ਗਏ। ਇਸ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕੀਤੀ। ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਡਾ. ਬਰਜਿੰਦਰ ਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੇ ਨੋਡਲ ਅਫ਼ਸਰ ਹੈਡਮਾਸਟਰ ਪ੍ਰਦੀਪ ਕੁਮਾਰ, ਲਖਵੀਰ ਸਿੰਘ ਅਤੇ ਡੀਆਰਸੀ ਕਮਲਦੀਪ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 52 ਸਕੂਲਾਂ ਦੇ 139 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਂਧਰਾ ਪ੍ਰਦੇਸ਼ ਰਾਜ ਨਾਲ ਸਬੰਧਿਤ ਸੰਸਕ੍ਰਿਤੀ ਅਤੇ ਕਲਾ ਦੀਆਂ ਝਲਕਾਂ ਪੇਸ਼ ਕੀਤੀਆਂ। ਸੋਲੋ ਫੋਕ ਡਾਂਸ (ਛੇਵੀਂ ਤੋਂ ਅੱਠਵੀਂ) ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ  ਨੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ, ਸਰਕਾਰੀ ਮਿਡਲ ਸਕੂਲ, ਸੰਘਰ ਪੱਤੀ ਧਨੌਲਾ ਨੇ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਦੀ ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸੋਲੋ ਫੋਕ ਡਾਂਸ (ਨੌਵੀਂ ਤੋਂ ਬਾਰ੍ਹਵੀਂ) ਮੁਕਾਬਲੇ ਵਿੱਚ ਸੰਜਨਾ, ਸਕੂਲ ਆਫ ਐਮੀਨੇਂਸ ਬਰਨਾਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਦੀ ਮਨੂਰਿਧੀ ਕੌਰ ਨੇ ਦੂਜਾ ਅਤੇ ਅਭਿਨੂਰ ਕੌਰ, ਸਰਕਾਰੀ ਹਾਈ ਸਕੂਲ, ਵਜੀਦਕੇ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਪੇਟਿੰਗ (ਛੇਵੀਂ ਤੋਂ ਅੱਠਵੀਂ) ਮੁਕਾਬਲੇ ਵਿੱਚ ਅਮ੍ਰਿਤਜੋਤ ਕੌਰ, ਸਰਕਾਰੀ ਮਿਡਲ ਸਕੂਲ, ਸੰਘਰ ਪੱਤੀ, ਧਨੌਲਾ ਨੇ ਪਹਿਲਾ ਸਥਾਨ, ਬਲਵਿੰਦਰ ਸਿੰਘ, ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਨੇ ਦੂਜਾ, ਗੁਰਨੂਰ ਕੌਰ, ਸਰਕਾਰੀ ਹਾਈ ਸਕੂਲ, ਗਹਿਲ ਤੀਜਾ ਸਥਾਨ ਹਾਸਿਲ ਕੀਤਾ।ਸੋਲੋ ਪੇਟਿੰਗ (ਨੌਵੀਂ ਤੋਂ ਬਾਰ੍ਹਵੀਂ) ਮੁਕਾਬਲੇ ਵਿੱਚ ਪ੍ਰਿਆ ਵਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਧੂ ਪੱਤੀ, ਬਰਨਾਲਾ ਨੇ ਪਹਿਲਾ ਸਥਾਨ, ਸੁਖਮਨੀ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਠੀਕਰੀਵਾਲਾ ਨੇ ਦੂਜਾ ਸਥਾਨ, ਕੁਲਵਿੰਦਰ ਕੌਰ, ਸਰਕਾਰੀ ਹਾਈ ਸਕੂਲ ਨਾਈਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ।ਡੀਈਓ ਸੁਨੀਤਇੰਦਰ ਸਿੰਘ ਨੇ ਕਿਹਾ ਕਿ “ਏਕ ਭਾਰਤ ਸ਼੍ਰੇਸ਼ਟ ਭਾਰਤ” ਵਰਗੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ, ਭਾਈਚਾਰਾ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਮਾਣ ਦਾ ਭਾਵ ਪੈਦਾ ਕਰਦੇ ਹਨ। ਡਿਪਟੀ ਡੀਈਓ ਡਾ. ਬਰਜਿੰਦਰ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਕਲਾ, ਸੰਸਕ੍ਰਿਤੀ ਅਤੇ ਰਚਨਾਤਮਕ ਸੋਚ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ। ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਸਾਰੇ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਦੇ ਮੰਚਾਂ ਰਾਹੀਂ ਆਪਣੀ ਛੁਪੀ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ। ਇਸ ਮੌਕੇ ਜਜਮੈਂਟ ਪੈਨਲ ਵਿੱਚ ਆਰਤੀ ਸ਼ਰਮਾ, ਸੰਜੇ ਵਰਮਾ, ਕਰਨਵੀਰ ਸਿੰਘ, ਪਰਮਿੰਦਰ ਕੌਰ, ਰਾਕੇਸ਼ ਕੁਮਾਰ, ਮਨੋਜ ਕੁਮਾਰ, ਪ੍ਰਬੰਧਕੀ ਟੀਮ ਵਿੱਚ ਮਹਿੰਦਰ ਪਾਲ, ਪ੍ਰਗਟ ਸਿੰਘ ਟਿਵਾਣਾ, ਮਨਪ੍ਰੀਤ ਕਹਿਲ, ਵਿਕਾਸ ਕੁਮਾਰ, ਪ੍ਰਤੀਕ ਦਾਨੀਆ,ਰਾਜੀਵ ਕੁਮਾਰ, ਹਰਦੀਪ ਕੁਮਾਰ, ਅੰਮ੍ਰਿਤਪਾਲ ਸਿੰਘਅਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਿਰ ਰਹੇ।

LEAVE A REPLY

Please enter your comment!
Please enter your name here