ਐਸਸੀ ਕਮਿਸ਼ਨ ਦੇ ਮੈਂਬਰ ਸ੍ਰ ਇੱਟਾਂਵਾਲੀ ਨੇ ਡਾ.ਬਲਜੀਤ ਕੌਰ ਮੰਤਰੀ ਨਾਲ ਕੀਤੀ ਮੁਲਾਕਾਤ
ਕਮਿਸ਼ਨ ਨੂੰ ਸਮਰੱਥਾਵਾਨ ਬਣਾਉਂਣ ਦੀ ਕੀਤੀ ਵਕਾਲਤ
ਪ੍ਰਸਾਸ਼ਨਿਕ ਪੱਧਰ ਤੇ ਕੇਸਾਂ ਦੇ ਨਿਪਟਾਰੇ ਯਕੀਂਨੀ ਹੋਣ ਦੀ ਕੀਤੀ ਮੰਗ
ਬਿਆਸ
29 ਜੂਨ , 2025
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਰਸਮੀਂ ਤੌਰ ‘ਤੇ ਡਾ.ਬਲਜੀਤ ਕੌਰ ਮੰਤਰੀ ਸਮਾਜਿਕ ਸੁਰੱਖਿਆ ਬਾਲ ਵਿਕਾਸ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਸਰਕਾਰ ਨਾਲ ਮੁਲਾਕਾਤ ਕੀਤੀ।
ਚੇਤੇ ਰਹੇ ਕਿ ਕੈਬਨਿਟ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨਾਲ ਮਿਲਣੀ ਮੌਕੇ ਸ੍ਰ.ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਪੰਜਾਬ ਸਰਕਾਰ ਦੇ ਟੀਚੇ ਨੂੰ ਕਮਿਸ਼ਨ ਰਾਹੀਂ ਪੂਰਿਆਂ ਕਰਨ ਲਈ ਉਲੀਕੇ ਏਜੰਡੇਂ ਤੇ ਚਰਚਾ ਕੀਤੀ।
ਸ੍ਰ: ਗੁਰਪ੍ਰੀਤ ਸਿੰਘ ਨੇ ਕਮਿਸ਼ਨ ਨੂੰ ਹੋਰ ਸ਼ਕਤੀਆਂ ਨਾਲ ਸਮਰੱਥਾਵਾਨ ਬਣਾਉਂਣ ਦਾ ਜ਼ਿਕਰ ਕਰਦਿਆਂ ਦਲਿਤ ਅੱਤਿਆਚਾਰ ਕਨੂੰਨ ਅਤੇ ਐਟਰੋਸਿਟੀ ਐਕਟ ਦੀ ਵਰਤੋਂ ਨੂੰ ਯਕੀਨੀ ਬਣਾਉਂਣ ਲਈ ਪ੍ਰਸ਼ਾਸਨਿਕ ਪੱਧਰ ਤੇ ਆ ਰਹੇ ਅੜਿੱਕੇ ਨੂੰ ਠੱਲ੍ਹਣ ਲਈ ਲੋੜੀਂਦੇ ਵਸੀਲੇ ਕਰਨ ਦੀ ਬੇਨਤੀ ਕੀਤੀ।
ਸ੍ਰ ਇੱਟਾਂਵਾਲੀ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਸਮੇਂ ਦਾ ਹਾਣੀ ਬਣਾਉਂਣ ਲਈ ਪਰਸਤਾਵਿਤ ਤੌਰ ਤੇ ਵਿਚਾਰ ਅਧੀਨ ਭੇਜੀ ਤਜ਼ਵੀਜ ਨੂੰ ਕੈਬਨਿਟ ਪਾਸੋਂ ਮਨਜੂਰ ਕਰਵਾਉਂਣ ਲਈ ਅਪੀਲ ਕੀਤੀ।
ਇਸ ਮੌਕੇ ਉਨਾ ਨੇ ਤਜ਼ਵੀਜ਼ ਤਿਆਰ ਕਰਨ ਵਾਲੇ ਵਫਦ ਨੂੰ ਸਮਾਂ ਦੇਣ ਬਾਰੇ ਤਾਕੀਦ ਕਰਦਿਆਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ।
ਉਨਾ ਨੇ ਕਿਹਾ ਕਿ ਗਰੀਬ ਵਰਗ ਲਈ ਰਾਜ ਸਰਕਾਰ ਵਲੋਂ ਜਨਤਾ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ ਤੇ ਜਾਗ੍ਰਿਤੀ ਕੈਂਪ ਆਯੋਜਿਤ ਕਰਨ ਲਈ ਭਲਾਈ ਵਿਭਾਗ ਨੂੰ ਦਿਸ਼ਾਂ ਨਿਰਦੇਸ ਜਾਰੀ ਕਰਨ ਲਈ ਵੀ ਕਿਹਾ।
ਮੀਟਿੰਗ ਉਪਰੰਤ ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੀਡੀਆ ਦੀ ਹਾਜਰੀ ‘ਚ ਸ੍ਰ ਗੁਰਪ੍ਰੀਤ ਸਿੰਘ ਇੱਟਾਵਾਲੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੱਬਿਆ ਕੁਚਲਿਆਂ ਸਮਾਜ ਸਾਡੀ ਰੀੜ ਦੀ ਹੱਡੀ ਹੈ। ਇਸ ਨੂੰ ਮਜਬੂਤ ਆਧਾਰ ਪਰਦਾਨ ਕਰਨਾ ਸਾਡਾ ਮੁੱਖ ਮਕਸਦ ਹੈ। ਉਨਾ ਨੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੂੰ ਪਰੇਰਿਤ ਕਰਦਿਆਂ ਅਨੁਸੂਚਿਤ ਵਰਗ ਦਿਆਂ ਲੋਕਾਂ ਨੂੰ ਇਨਸਾਫ ਦੇਣ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ ਵੀ ਹਾਜਰ ਸਨ।