ਅੰਮ੍ਰਿਤਸਰ ( ਸਵਿੰਦਰ ਸਿੰਘ ) ਸਮਾਜ ਸੇਵਾ ਕਰ ਰਹੀ ਸੰਸਥਾ ਨਿੰਪਾ ਅਤੇ ਪਾਇਲਟ- ਬੱਲ ਐਂਟਰਟੇਨਮੈਂਟ ਗਰੁੱਪ ਵੱਲੋਂ ਬਾਬਾ ਨਾਨਕ ਜੀ ਦੇ ਫਲਸਫੇ ਤੇ ਚੱਲਦੇ ਹੋਏ ਘਰੇਲੂ ਅਤੇ ਪ੍ਵਵਾਰ ਤੋਂ ਸਮਾਂ ਕੱਢ ਕੇ ਆਪਣੀ ਖੂਬਸੂਰਤ ਅਤੇ ਦਿਲਕਸ਼ ਆਵਾਜ਼ ਨਾਲ ਗਾਇਕੀ ਦੇ ਜਰੀਏ ਸੰਗੀਤ ਪੇ੍ਮੀਆੰ ਦਾ ਮਨੋਰਂਜਨ ਕਰਨ ਵਾਲੀ ਗਾਇਕਾਵਾਂ ਨੂੰ ਸਥਾਨਕ ਕੰਪਨੀ ਬਾਗ ਵਿਖੇ ਸੈਂਕੜੇ ਦਰਸ਼ਕਾਂ ਸੰਗੀਤ ਪੇ੍ਮੀਆੰ ਦੀ ਹਾਜਰੀ ਵਿੱਚ ਐਵਾਰਡ ਵੰਡੇ ਗਏ!
ਇਸ ਐਵਾਰਡ ਸਮਾਰੋਹ ਦੇ ਮੁੱਖ ਮਹਿਮਾਨ ਵੱਜੋਂ ਸ਼ੀ੍ਮਤੀ ਸੁਰਭੀ ਵਰਮਾ ਉੱਘੇ ਸਮਾਜ ਸੇਵਕ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪੁੱਜੇ ਅਤੇ ਉਨ੍ਹਾਂ ਦੇ ਕਰ ਕਮਲਾਂ ਨਾਲ ਇਹ ਐਵਾਰਡ ਵੰਡੇ ਗਏ! ਸ: ਨਿਰਮਲ ਸਿੰਘ ਸੋਖੀ, ਕੌਂਸਲਰ ਰਮਾ ਮਹਿਤਾ, ਗੋਲਡ ਹਾਉਸ ਦੇ ਰਾਜੇਸ਼ ਸਿੰਘ ਜੌੜਾ, ਡਾ: ਸੁਭਾਸ ਪੱਪੂ ਬਤੌਰ ਮਹਿਮਾਨ ਹਾਜਿਰ ਹੋਏ!
ਪਿੱਠਵਰਤੀ ਗਾਇਕਾ ਜਸਲੀਨ ਬਾਵਾ, ਲਤਾ ਸ਼ੇ੍ਣੀ ਦਾ ਐਵਾਰਡ, ਸ਼ੀ੍ਮਤੀ ਗੁਰਮੀਤ ਕੌਰ, ਤਿੱਖੀ ਅਤੇ ਉੱਚੀ ਗਾਇਕੀ ਦਾ ਐਵਾਰਡ, ਅਨੂੰ, ਬੈਸਟ ਗਾਇਕੀ ਦਾ ਐਵਾਰਡ, ਭਾਵਨਾ ਚਾਵਲਾ, ਪੰਜਾਬੀ ਕਰਾਉਕੇ ਗਾਇਕਾ ਸ਼ੀ੍ਮਤੀ ਜਤਿੰਦਰ ਸੋਹਲ ਸਿੱਧੂ ਅਤੇ ਨਵੀਂ ਕਰਾਉਕੇ ਗਾਇਕਾ ਦਾ ਐਵਾਰਡ ਕਰੀਨਾ ਮਹਾਜਨ ਨੂੰ ਦਿੱਤਾ ਗਿਆ!
ਇਸ ਮੌਕੇ ਨਿੰਪਾ ਪ੍ਧਾਨ ਪਰਮਜੀਤ ਸਿੰਘ, ਸੈਕਟਰੀ ਵਰਿੰਦਰ ਸ਼ਰਮਾ, ਐਂਕਰ ਗਜ਼ਲ ਗਾਇਕ ਰਾਏ ਇਮੈਨੂਅਲ, ਰੰਗਕਰਮੀ ਮੈਗਜ਼ੀਨ ਦੇ ਸਤਨਾਮ ਮੂਧਲ, ਸੰਜੇ ਤਨੇਜਾ, ਅਸ਼ਵਨੀ, ਨਰਿੰਦਰ ਸਿੰਘ ਨੀਟੂ ਅਨਿਲ ਮਹਿਰਾ, ਸੁਦਰਸ਼ਨ ਰਾਮ, ਵਿਸ਼ਾਲ ਸ਼ਰਮਾ ਅਤੇ ਸੈਂਕੜੇ ਸੰਗੀਤ ਪੇ੍ਮੀ ਹਾਜ਼ਰ ਸਨ! ਮੁੱਖ ਮਹਿਮਾਨ ਸ਼ੀ੍ਮਤੀ ਸੁਰਭੀ ਵਰਮਾ ਅਤੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ! ਇਸ ਮੌਕੇ ਐਵਾਰਡ ਪਾ੍ਪਤ ਕਰਨ ਵਾਲੀ ਗਾਇਕਾਵਾਂ ਅਤੇ ਪਾਇਲਟ ਬੱਲ ਐਂਟਰਟੇਨਮੈਂਟ ਗਰੁੱਪ ਦੇ ਮੈਂਬਰਾਂ ਨੇ ਗੀਤ ਗਾ ਕੇ ਸਮਾਂ ਬੰਨਿਆ! ਇਸ ਐਵਾਰਡ ਸਮਾਰੋਹ ਦੇ ਉਪਰਾਲੇ ਦੀ ਸ਼ਹਿਰ ਦੇ ਸੰਗੀਤ ਪੇ੍ਮੀਆੰ ਵੱਲੋਂ ਸ਼ਲਾਘਾ ਕੀਤੀ ਗਈ!