ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਸ਼ਿਵ ਕੁਮਾਰ ਬਟਾਲਵੀ ਦੇ ਸਹੁਰੇ ਪਿੰਡ ਵਿਖੇ ਲਾਇਬਰੇਰੀ ਦੇ ਨਿਰਮਾਣ ਲਈ ਦਿੱਤੀ 10 ਲੱਖ ਰੁਪਏ ਦੀ ਰਾਸ਼ੀ

0
3
ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਸ਼ਿਵ ਕੁਮਾਰ ਬਟਾਲਵੀ ਦੇ ਸਹੁਰੇ ਪਿੰਡ ਵਿਖੇ ਲਾਇਬਰੇਰੀ ਦੇ ਨਿਰਮਾਣ ਲਈ ਦਿੱਤੀ 10 ਲੱਖ ਰੁਪਏ ਦੀ ਰਾਸ਼ੀ

ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਸ਼ਿਵ ਕੁਮਾਰ ਬਟਾਲਵੀ ਦੇ ਸਹੁਰੇ ਪਿੰਡ ਵਿਖੇ ਲਾਇਬਰੇਰੀ ਦੇ ਨਿਰਮਾਣ ਲਈ ਦਿੱਤੀ 10 ਲੱਖ ਰੁਪਏ ਦੀ ਰਾਸ਼ੀ
ਪਠਾਨਕੋਟ, 27 ਨਵੰਬਰ  (ਰਾਜਨ) ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਮੰਗਿਆਲ ਵਿਖੇ ਵਿਸ਼ੇਸ਼ ਦੋਰਾ ਕੀਤਾ ਗਿਆ. ਜਿਕਰਯੋਗ ਹੈ ਕਿ ਪਿੰਡ ਮੰਗਿਆਲ ਜਿੱਥੇ ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜਿਹਦਾ ਸੋਹਰਾ ਪਰਿਵਾਰ ਰਹਿੰਦਾ ਹੈ ਅਤੇ ਅੱਜ ਕੈਬਨਿਟ ਮੰਤਰੀ ਪੰਜਾਬ ਨੇ ਇਸ ਪਿੰਡ ਦੇ ਲੋਕਾਂ ਨਾਲ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਸੋਹਰਾ ਪਰਿਵਾਰ ਦੇ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪਿੰਡ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਇੱਕ ਲਾਈਬਰੇਰੀ ਬਣਾਉਣ ਦੀ ਪਹਿਲ ਕਦਮੀ ਕਰਦਿਆਂ ਪਿੰਡ ਨੂੰ 10 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੰਦੀਪ ਕੁਮਾਰ ਅਤੇ ਹੋਰ ਪਾਰਟੀ ਦੇ ਮੈਂਬਰ ਵੀ ਹਾਜ਼ਰ ਸਨ।
ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਅੱਜ ਮੇਰੀ ਵਿਧਾਨ ਸਭਾ ਦਾ ਇੱਕ ਬਹੁਤ ਹੀ ਨਾਮਵਾਰ ਦੁਨੀਆਂ ਦਾ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਇਹ ਪਿੰਡ ਮੰਗਿਆਲ ਬਿਲਕੁਲ ਰਾਵੀ ਦੇ ਕੰਢੇ ਜਿਹੜਾ ਪਿੰਡ ਸ਼ਿਵ ਕੁਮਾਰ ਬਟਾਲਵੀ ਦੇ ਸਹੁਰਾ ਪਰਿਵਾਰ ਹੈ। ਉਹਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਇਸ ਪਿੰਡ ਦੇ ਅੰਦਰ ਬਹਿ ਕੇ ਰਾਵੀ ਦੇ ਕੰਢੇ ਰਾਵੀ ਦੀਆਂ ਸੱਲਾਂ ਦੇ ਨਾਲ ਗੱਲਾਂ ਕਰਦੇ  ਇੱਥੇ ਜਿਹੜੇ ਝਰਨੇ ਵਗਦੇ ਸਨ ਉਹਨਾਂ ਚ ਬਹਿ ਕੇ ਵਿਚਰਦਿਆਂ ਪੰਜਾਬੀ ਸਾਹਿਤ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹਨਾਂ ਨੇ ਲਿਖਿਆ।
 ਉਹਨਾਂ ਕਿਹਾ ਕਿ ਉਹ ਲਿਖਤਾਂ ਨੂੰ ਯਾਦ ਕਰਕੇ ਉਹਨੂੰ ਮਹਿਸੂਸ ਕਰਦੇ ਆ ਕਿ ਉਹਦੇ ਵਿੱਚ ਦਰਦ ਵੀ ਆ ਉਹਦੇ ਵਿੱਚ ਕੁਦਰਤ ਦੇ ਨਾਲ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੋ ਪੀੜਾਂ ਦਾ ਪਰਾਗਾ ਭੁੰਨਦੇ ਸਾਰਾ ਕੁਝ  ਆਪਣੀ ਜ਼ਿੰਦਗੀ ਦੇ ਅੰਦਰ ਲਿਖਿਆ ਕੁਦਰਤ ਬਾਰੇ ਵੀ ਉਹਨੇ ਲਿਖਿਆ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਣ ਮਾਵਾਂ।  ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਲੋਕਾਂ ਦੀ ਪੰਜਾਬੀ ਬੋਲੀ ਦੀ ਝੋਲੀ ਚ ਪਾਇਆ ਸੋ ਇਹ ਪਿੰਡ ਮੇਰੇ ਵਿਧਾਨ ਸਭਾ ਹਲਕੇ ਦੇ ਅੰਦਰ ਆਉਂਦਾ ਹੈ ਅਤੇ ਮੇਰੀ ਇੱਛਾ ਹੈ ਕਿ ਇਸ ਪਿੰਡ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਜਾਵੇ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਯਾਦ ਵਿੱਚ ਇੱਕ ਬਹੁਤ ਹੀ ਖੂਬਸੂਰਤ ਲਾਈਬ੍ਰੇਰੀ ਦਾ ਨਿਰਮਾਣ ਕੀਤਾ ਜਾਵੇ ਉਸ ਲਾਈਬ੍ਰੇਰੀ ਦੇ ਅੰਦਰ ਉਹਨਾਂ ਦੀ ਜੀਵਨੀ ਉਹਨਾਂ ਦੁਆਰਾ ਲਿਖੀਆਂ ਗਈਆਂ ਸਾਰੀਆਂ ਲਿਖਤਾਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਵੀ ਇਥੇ ਰੱਖਾਂਗੇ ਤੇ ਹੋਰ ਪੰਜਾਬੀ ਦੇ ਜਿਹੜੇ ਬੜੇ ਨਾਮਵਰ ਕਵੀ ਨੇ ਰਾਈਟਰ ਨੇ ਉਹਨਾਂ ਦੀਆਂ ਪੁਸਤਕਾਂ ਵੀ  ਹੋਣਗੀਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਇਸ ਪਿੰਡ ਚ ਆਇਆ ਅਤੇ 10 ਲੱਖ ਦੀ ਰਾਸ਼ੀ ਪੰਚਾਇਤ ਨੂੰ ਲਾਈਬਰੇਰੀ ਦੇ ਨਿਰਮਾਣ ਦੇ ਲਈ ਦਿੱਤੀ ਹੈ ਅਤੇ ਵਿਸ਼ਵਾਸ ਦਿਲਾਂਦਾ ਹਾਂ ਕਿ ਹੋਰ ਵੀ ਰਾਸ਼ੀ ਇਸ ਲਾਇਬਰੇਰੀ ਦੇ ਨਿਰਮਾਣ ਲਈ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here