ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਸੋਵਾਲ ਕਲੋਨੀ ਵਿਖੇ ਦੁਸ਼ਹਿਰਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ * ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਦਾ ਤਿਉਹਾਰ,ਰਮਾਇਣ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾਵੇ-ਕੈਬਨਿਟ ਮੰਤਰੀ *
ਸ਼੍ਰੀ ਅਨੰਦਪੁਰ ਸਾਹਿਬ ( 12 ਅਕਤੂਬਰ ) ਧਰਮਾਣੀ
” ਰਮਾਇਣ ਵਰਗੇ ਧਾਰਮਿਕ ਅਤੇ ਪਵਿੱਤਰ ਗ੍ਰੰਥ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਿੱਖਿਆਵਾਂ ਦੇ ਕੇ ਸਾਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦੇ ਹਨ।ਅਜਿਹੇ ਧਾਰਮਿਕ ਗ੍ਰੰਥਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਾਸੋਵਾਲ ਕਲੋਨੀ ਗੰਗੂਵਾਲ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਦੁਆਰਾ ਰਾਮਾ ਡ੍ਰਾਮਾਟਿਕ ਕਮੇਟੀ ਵਲੋਂ ਅਯੋਜਿਤ ਦੁਸ਼ਹਿਰਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਮੋਕੇ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਮਾਇਣ ਦੇ ਹਰ ਪਾਤਰ ਨੇ ਆਦਰਸ਼ ਚਰਿੱਤਰ ਦਾ ਇੱਕ ਅਜਿਹਾ ਅਲੋਕਿਕ ਵਰਨਣ ਕੀਤਾ ਹੈ , ਜਿਸ ਤੋਂ ਸਿੱਖਿਆ ਲੈਣ ਦੀ ਜਰੂਰਤ ਹੈ। ਭਗਵਾਨ ਸ਼੍ਰੀ ਰਾਮ ਜੀ, ਮਾਤਾ ਸੀਤਾ ਜੀ, ਲਕਸ਼ਮਣ ਜੀ, ਹਨੂੰਮਾਨ ਜੀ ਅਤੇ ਹੋਰ ਸਾਰਿਆਂ ਦਾ ਜੀਵਨ ਗਿਆਨ ਦਾ ਭੰਡਾਰ ਹੈ। ਉਹਨਾਂ ਕਿਹਾ ਕਿ ਲੰਕਾ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਯੋਧਿਆ ਜੀ ਵਾਪਸ ਜਾਣ ਦਾ ਭਗਵਾਨ ਸ਼੍ਰੀ ਰਾਮ ਜੀ ਦਾ ਫੈਸਲਾ ਮਾਤਰ ਭੂਮੀ ਪ੍ਰਤੀ ਪ੍ਰੇਮ ਅਤੇ ਸਨੇਹ ਦਾ ਸਮੁੱਚੀ ਮਨੁੱਖਤਾ ਅਤੇ ਕੁੱਲ ਸੰਸਾਰ ਲਈ ਇਕ ਸੰਦੇਸ਼ ਹੈ। ਉਹਨਾਂ ਕਿਹਾ ਕਿ ਦਹਾਕਿਆਂ ਤੋਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਦੁਆਰਾ ਰਾਮਾ ਡ੍ਰਾਮਾਟਿਕ ਕਮੇਟੀ ਵੱਲੋਂ ਵਿਸ਼ਾਲ ਦੁਸ਼ਹਿਰਾ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਸਮੁੱਚੀ ਮਨੁੱਖਤਾ ਨੂੰ ਨੇਕੀ ਉੱਤੇ ਚੱਲਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਤਕਰੀਬਨ 10 ਦਿਨਾਂ ਤੋਂ ਲਗਾਤਾਰ ਕਮੇਟੀ ਵੱਲੋਂ ਸ਼੍ਰੀ ਰਾਮਲੀਲਾ ਜੀ ਦਾ ਮੰਚਨ ਬਿਲਕੁਲ ਮਰਿਆਦਾ ਵਿੱਚ ਰਹਿ ਕੇ ਕਰਵਾਇਆ ਗਿਆ , ਜਿਸ ਲਈ ਇਸ ਸੰਸਥਾ ਦੇ ਸਾਰੇ ਪ੍ਰਬੰਧਕ ਮੈਂਬਰ ਅਤੇ ਇਲਾਕਾ ਵਾਸੀ ਵਧਾਈ ਦੇ ਪਾਤਰ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਬਾਸੋਵਾਲ ਕਲੋਨੀ ਦੀ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਪੰਚਾਇਤ ਨੂੰ ਵੀ ਵਧਾਈਆਂ ਦਿੱਤੀਆਂ। ਇਸ ਮੋਕੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਦੁਆਰਾ ਰਾਮਾ ਡ੍ਰਾਮਾਟਿਕ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਬਾਸੋਵਾਲ ਕਲੋਨੀ (ਗੰਗੂਵਾਲ) ਦੇ ਨਵ – ਨਿਯੁਕਤ ਸਰਪੰਚ ਲੱਕੀ ਕਪਿਲਾ ਅਤੇ ਸਮੂਹ ਮੈਬਰਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਾਰੇ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਇਲਾਕੇ ਦੇ ਮਸ਼ਹੂਰ ਐਂਕਰ ਸੰਦੀਪ ਭਾਰਦਵਾਜ ਵੱਲੋਂ ਨਿਭਾਈ ਗਈ। ਇਸ ਮੋਕੇ ਗੋਪਾਲ ਸ਼ਰਮਾ, ਅਜੇ ਸ਼ਰਮਾ, ਪਵਨ ਚੀਟੂ, ਪਵਨ ਕੁਮਾਰ ਫੋਰਮੈਨ, ਦਲਜੀਤ ਸਿੰਘ ਕਾਕਾ ਨਾਨਗਰਾਂ, ਰਾਜੇਸ਼ ਚੀਟੂ , ਮਾਸਟਰ ਸੰਜੀਵ ਧਰਮਾਣੀ , ਯਸ਼ਪਾਲ ਕਪਿਲਾ, ਮੇਘਰਾਜ ਕੌਂਸ਼ਲ, ਰਾਕੇਸ਼ ਚੰਦਰ ਭੋਲਾ, ਸੁਧਾਮਾ ਸ਼ਰਮਾ, ਅੰਕੁਸ਼ ਕਪਿਲਾ, ਰੋਹਿਤ ਕਪਿਲਾ, ਐਡਵੋਕੇਟ ਗਗਨਦੀਪ ਬੱਸੀ, ਅਸੋਕ ਸ਼ੋਕੀ, ਗੌਰਵ ਕਪਿਲਾ, ਵਿਸ਼ੂ ਚੀਟੂ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਤੇ ਭਗਤਜਨ ਹਾਜਰ ਸਨ।