ਕੌਂਮੀ ਬੇਟੀ ਦਿਵਸ ਮੌਕੇ ਹੋਣਹਾਰ ਬੇਟੀਆਂ ਸਨਮਾਨਿਤ
ਮਾਣ ਧੀਆਂ ‘ਤੇ ਸੰਸਥਾਂ ਬੇਟੀਆਂ ਨੂੰ ਦਿੰਦੀ ਹੈ ਖਾਸ ਮੰਚ : ਰਣਜੀਤ ਕੌਰ ਸੰਧੂ
ਅੰਮ੍ਰਿਤਸਰ , 25 ਜਨਵਰੀ 2026
ਜ਼ਿਲ੍ਹੇ ਦੇ ਸਕੂਲ ਮੁੱਖੀਆਂ,ਸਮਾਜ ਸੇਵੀਆ, ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਪਿੱਛਲੇ ਡੇਢ ਦਹਾਕੇ ਤੋਂ ਭਰੂਣ ਹੱਤਿਆ ਖ਼ਿਲਾਫ਼ ਅਤੇ ਬੇਟੀ ਬਚਾਓ,ਬੇਟੀ ਪੜ੍ਹਾਓ, ਮੁਹਿੰਮ ਤਹਿਤ ਮਹਿਲਾਵਾਂ ਅਤੇ ਧੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਏਸ਼ੀਆ ਅਤੇ ਇੰਡੀਆ ਬੁੱਕ ਵਿਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ,ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ “ਮਾਣ ਧੀਆਂ ‘ਤੇ” ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਦੀ ਸੁਚੱਜੀ ਰਹਿਨੁਮਾਈ ਹੇਠ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਦੇ ਆਡੀਟੋਰੀਅਮ ਵਿਖ਼ੇ ਅੱਜ ਕੌਂਮੀ ਬੇਟੀ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੀਆਂ (ਮਨਸੀਰਤ ਕੌਰ,ਅਨਮੋਲਪ੍ਰੀਤ ਕੌਰ, ਰਾਧਾ ਰਾਣੀ,ਅਮਨਦੀਪ ਕੌਰ,ਮਨੀਸ਼ਾ,ਪ੍ਰਿਆ, ਅਨਸ਼ਿਕਾਂ,ਰਿਧਮਾ, ਜਸਮੀਤ ਕੌਰ,ਰਸ਼ਮੀਤ ਕੌਰ,ਅਰਵਿੰਦਰ ਕੌਰ, ਜਸ਼ਨ,ਗੁਰਨੂਰ ਕੌਰ, ਦੀਵਾਨਸ਼ੀ,ਸੁਖਮਨ ਕੌਰ, ਮਨਮੀਤ ਕੌਰ,ਕਮਲਦੀਪ ਕੌਰ,ਹਰਗੁਣ ਕੌਰ, ਦੀਪਿਕਾ,ਜੈਸਮੀਹ ਕੌਰ, ਨਵਜੋਤ ਕੌਰ,ਲਵਜੋਤ ਕੌਰ, ਨਵਪ੍ਰੀਤ ਕੌਰ ਅਤੇ ਗੁਰਨੀਵ ਕੌਰ) 24 ਹੋਣਹਾਰ ਬੇਟੀਆਂ ਨੂੰ ਮੁੱਖ ਮਹਿਮਾਨ ਸੈੱਟ ਪੀਟਰ ਕੌਂਨਵੇੰਟ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਡਾਕਟਰ ਪੂਜਾ ਪ੍ਰਭਾਕਰ ਨੇ ਸਾਂਝੇ ਤੌਰ ਤੇ ਗੋਲਡ ਮੈਡਲਾਂ ਅਤੇ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਆਪਣੇ ਸੰਬੋਧਨ ‘ਚ ਸਾਂਝੇ ਤੌਰ ਤੇ ਕਿਹਾ ਕੇ ਅੱਜ ਕੌਂਮੀ ਬੇਟੀ ਦਿਵਸ’ ਮਨਾਉਣ ਦਾ ਸਾਡਾ ਮਕਸਦ ਹੈ ਕੇ ਮਾਤਾ-ਪਿਤਾ ਤੇ ਬੇਟੀਆਂ ਵਿਚਕਾਰ ਖ਼ਾਸ ਸਾਂਝ ਨੂੰ ਉਜਾਗਰ ਕਰਨਾ, ਬੇਟੀਆਂ ਦੀ ਹੋਂਦ ਦਾ ਜਸ਼ਨ ਮਨਾਉਣਾ, ਉਨ੍ਹਾਂ ਪ੍ਰਤੀ ਪਿਆਰ ਨੂੰ ਜ਼ਾਹਿਰ ਕਰਨਾ ਤੇ ਜੋ ਖ਼ੁਸ਼ੀ,ਉਹ ਸਾਰਿਆਂ ਦੀ ਜ਼ਿੰਦਗੀ ਵਿਚ ਲਿਆਉਂਦੀਆਂ ਨੇ ਉਹ ਖ਼ੁਸ਼ੀ ਉਨ੍ਹਾਂ ਨੂੰ ਵਪਸ ਦੇਣ ਲਈ ਉਪਰਾਲੇ ਕਰਨਾ ਹੈ I ਅਖੀਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ 24 ਜਨਵਰੀ 2008 ਨੂੰ ਕੌਂਮੀ ਬੇਟੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ I ਤਾਂ ਜੋ ਭਾਰਤੀ ਸਮਾਜ ਵਿੱਚ ਕੁੜੀਆਂ ਨੂੰ ਦਰਪੇਸ਼ ਆਉਣ ਵਾਲੀਆਂਮੁਸਕਿਲਾਂ ਤੋਂ ਜਾਣੂ ਕਰਵਾਇਆ ਜਾ ਸਕੇ।ਇਸ ਮੌਕੇ ਡਾਇਰੈਕਟਰ ਰਣਜੀਤ ਕੌਰ ਸੰਧੂ ਅਤੇ ਪ੍ਰਿੰ. ਡਾ. ਪੂਜਾ ਪ੍ਰਭਾਕਰ,ਪ੍ਰਿੰ.ਰਾਜੇਸ਼ ਪ੍ਰਭਾਕਰ,ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਕਰਨਲ ਸ਼ਿਵ ਪਟਿਆਲ,ਮਨਦੀਪ ਕੌਰ, ਤਰੁਨਪ੍ਰੀਤ ਕੌਰ,ਰਿੱਮਪੀ ਮੈਡਮ,ਇੰਦੂ ਕਾਲੀਆ, ਰਣਜੀਤ ਕੌਰ ਅਤੇ ਦਮਨਪ੍ਰੀਤ ਕੌਰ ਮੌਜੂਦ ਸੀ I







