ਖ਼ੂਨਦਾਨ ਦਿਵਸ ਨੂੰ ਖ਼ੂਨ ਦਾਨੀ ਦਿਵਸ ਲਿਖਿਆ ਜਾਵੇ ਜੀ

0
44

ਮਾਨਸਾ, 14 ਜੂਨ: ਵਿਸ਼ਵ ਖੂਨ ਦਾਨੀ ਦਿਵਸ ਦੇ ਮੌਕੇ ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਮਨਦੀਪ ਸ਼ਰਮਾ ਦੀ ਅਗਵਾਈ ਵਿਚ ਡੀ.ਪੀ.ਐਸ. ਜਿੰਮ ਬੁਢਲਾਡਾ ਵਿਖੇ ਮੈਗਾ ਖ਼ੂਨ ਦਾਨ ਕੈਂਪ ਲਗਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ। ਖ਼ੂਨਦਾਨ ਕਰਕੇ ਦੂਜੇ ਵਿਅਕਤੀ ਨੂੰ ਜੀਵਨ ਦੀ ਦਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਾਨ ਕੀਤਾ ਖ਼ੂਨ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ ਜਾਂ ਕਿਸੇ ਹੋਰ ਬਿਮਾਰੀ ਵੇਲੇ ਲੋੜ ਪੈਣ ‘ਤੇ ਨਵੀਂ ਜ਼ਿੰਦਗੀ ਦੇ ਸਕਦਾ ਹੈ। ਉਨ੍ਹਾਂ ਸਮੂਹ ਐਨ.ਜੀ.ਓਜ਼. ਨੂੰ ਲੋੜਵੰਦਾਂ ਲਈ ਹਰ ਸਮੇਂ ਖ਼ੂਨਦਾਨ ਵਰਗੇ ਨੇਕੀ ਦੇ ਕਾਰਜ਼ਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਆਪਣੇ ਆਲੇ-ਦੁਆਲੇ ਹੋਰ ਲੋਕਾਂ ਨੂੰ ਸਮਾਜ ਭਲਾਈ ਦੇ ਕੰਮਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਜ਼ਿਲ੍ਹਾ ਮਾਨਸਾ ਦੀਆਂ ਐਨ.ਜੀ.ਓ ਖੂਨਦਾਨ ਦੇ ਨੇਕ ਕਾਰਜ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਜੋ ਕਿ ਸਹੀ ਅਰਥਾਂ ਵਿੱਚ ਸੱਚੀ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਨੇਕੀ ਫਾਊਂਡੇਸ਼ਨ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਵਧਾਈ ਦੀਆਂ ਹੱਕਦਾਰ ਹਨ, ਜੋ ਖ਼ੂਨਦਾਨ ਦੇ ਨੇਕ ਕਾਰਜ਼ ’ਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਐਨ.ਸੀ.ਸੀ. ਵਲੰਟੀਅਰਜ਼ ਨੂੰ ਮਨੁੱਖੀ ਜਿੰਦਗੀ ਬਚਾਉਣ ਲਈ ਲੋੜ ਪੈਣ ’ਤੇ ਖੂਨਦਾਨ ਲਈ ਮੋਹਰੀ ਰੋਲ ਨਿਭਾਉਣ ਦਾ ਪ੍ਰਣ ਦਿਵਾਇਆ। ਇਸ ਮੌਕੇ ਡਾਕਟਰ ਸ਼ਾਈਨਾ ਨੇ ਕਿਹਾ ਕਿ ਖੂਨਦਾ ਸਿਰਫ ਮਨੁੱਖ ਤੋਂ ਮਨੁੱਖ ਨੂੰ ਕੀਤਾ ਜਾ ਸਕਦਾ ਹੈ,ਇਸ ਦੀ ਕੋਈ ਵੀ ਬਨਾਵਟੀ ਪੈਦਾਵਾਰ ਨਹੀ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਨੂੰ ਬੜ੍ਹਾਵਾ ਦੇਣ ਲਈ ਨੇਕੀ ਫਾਉਂਡੇਸ਼ਨ ਅਤੇ ਐਨ.ਸੀ.ਸੀ. ਦੇ ਵਲੰਟੀਅਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਨੇ ਇੱਕ ਰੈਲੀ ਵੀ ਕੀਤੀ, ਇਸ ਮੌਕੇ ਕੁੱਲ 113 ਯੂਨਿਟ ਬਲੱਡ ਦਾ ਦਿੱਤੇ ਗਏ, ਇਸ ਮੌਕੇ ਡਾ. ਮਾਲਿਆ ਮੁਖੀ, ਸੁਨੈਨਾ ਐੱਸ ਐਲ.ਟੀ.,ਅਮਨਦੀਪ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here