ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਨਾਂਅ ਰੌਸ਼ਨ
ਐਸਜੀਪੀਸੀ ਮੈਂਬਰ ਜਥੇ.ਕਰਮੂੰਵਾਲਾ ਤੇ ਵਿਦਿਅਕ ਸਕੱਤਰ ਸੁਖਮਿੰਦਰ ਸਿੰਘ ਨੇ ਦਿੱਤੀ ਮੁਬਾਰਕਬਾਦ
ਚੋਹਲਾ ਸਾਹਿਬ/ਤਰਨਤਾਰਨ ,22 ਅਗਸਤ 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਬੰਧ ਅਧੀਨ ਚੱਲ
ਰਹੇ ਗੁਰੂ ਅਰਜਨ ਦੇਵ ਖਾਲਸਾ
ਕਾਲਜ ਚੋਹਲਾ ਸਾਹਿਬ ਦੇ
ਵਿਦਿਆਰਥੀਆਂ ਨੇ ਪੰਜਾਬ ਸਕੂਲ
ਸਿਖਿਆ ਬੋਰਡ ਵੱਲੋਂ ਕਰਵਾਈਆਂ
ਗਈਆਂ ਜ਼ਿਲ੍ਹਾ ਪੱਧਰੀ ਖੇਡਾਂ
ਵਿੱਚ ਹਿੱਸਾ ਲਿਆ।ਇਸ ਦੀ
ਜਾਣਕਾਰੀ ਦਿੰਦਿਆਂ ਕਾਲਜ ਦੇ
ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ
ਨੇ ਦੱਸਿਆ ਕਿ ਕਾਲਜ ਦੀ ਖੋ-ਖੋ
ਲੜਕਿਆਂ ਦੀ ਟੀਮ ਨੇ ਤੀਜਾ ਸਥਾਨ
ਹਾਸਿਲ ਕਰਕੇ ਕਾਲਜ ਦਾ ਨਾਂਅ
ਰੌਸ਼ਨ ਕੀਤਾ ਹੈ।ਉਨ੍ਹਾਂ
ਦੱਸਿਆ ਕਿ ਵਿਦਿਆਰਥੀਆਂ ਦੀ ਇਸ
ਪ੍ਰਾਪਤੀ ਦਾ ਸਿਹਰਾ ਕਾਲਜ ਦੇ
ਖੇਡ ਵਿਭਾਗ ਦੇ ਮੁੱਖੀ
ਪ੍ਰੋ.ਜਗਜੀਤ ਸਿੰਘ ਦੇ ਸਿਰ
ਜਾਂਦਾ ਹੈ।ਜਿਨ੍ਹਾਂ ਨੇ
ਵਿਦਿਆਰਥੀਆਂ ਨੂੰ ਸਖ਼ਤ ਮਿਹਨਤ
ਕਰਵਾਈ ਤੇ ਵਿਦਿਆਰਥੀ ਇਸ ਮੁਕਾਮ
ਨੂੰ ਹਾਸਿਲ ਕਰ ਸਕੇ।ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਹੋਰ ਸਖ਼ਤ
ਮਿਹਨਤ ਤੇ ਲਗਨ ਕਰਕੇ ਉੱਚੀਆਂ
ਬੁਲੰਦੀਆਂ ਨੂੰ ਛੂਹਣ ਲਈ
ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ
ਕਿ ਗੁਰੂ ਅਰਜਨ ਦੇਵ ਖਾਲਸਾ ਕਾਲਜ
ਪਿਛਲੇ 12 ਸਾਲ ਤੋਂ ਇਲਾਕੇ ਦੇ
ਵਿਦਿਆਰਥੀਆਂ ਲਈ ਵਿੱਦਿਅਕ ਤੇ
ਸਹਿ ਅਕਾਦਮਿਕ ਗਤੀਵਿਧੀਆਂ ਦਾ
ਆਯੋਜਨ ਕਰਵਾਉਂਦਾ ਰਿਹਾ ਹੈ ਤੇ
ਵਿਦਿਆਰਥੀ ਵੱਖ-ਵੱਖ ਖੇਤਰ ਵਿੱਚ
ਲਗਾਤਾਰ ਅਹਿਮ ਪ੍ਰਾਪਤੀਆਂ ਕਰ
ਰਹੇ ਹਨ।ਇਸ ਤਰ੍ਹਾਂ ਇਹ ਕਾਲਜ
ਪੇਂਡੂ ਖੇਤਰ ਦੇ ਵਿਦਿਆਰਥੀਆ ਦੀ
ਉੱਨਤੀ ਲਈ ਵਰਦਾਨ ਸਿੱਧ ਹੋ ਰਿਹਾ
ਹੈ।ਇਸ ਮੌਕੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੈਂਬਰ ਜਥੇਦਾਰ ਗੁਰਬਚਨ ਸਿੰਘ
ਕਰਮੂੰਵਾਲਾ ਨੇ ਵਿਦਿਆਰਥੀਆਂ
ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ
ਪ੍ਰਾਪਤੀ ਲਈ ਮੁਬਾਰਕ ਦਿੱਤੀ
ਅਤੇ ਕਾਲਜ ਦੇ ਖੇਡ ਵਿਭਾਗ ਦੇ
ਇੰਚਾਰਜ ਪ੍ਰੋ.ਜਗਜੀਤ ਸਿੰਘ ਦੀ
ਵਿਸ਼ੇਸ਼ ਸ਼ਲਾਘਾ ਕੀਤੀ।ਉਨ੍ਹਾ
ਕਾਲਜ ਦੇ ਮਿਹਨਤੀ ਸਟਾਫ਼ ਨੂੰ ਵੀ
ਕਾਲਜ ਦੀਆਂ ਇਨ੍ਹਾਂ ਪ੍ਰਾਪਤੀਆਂ
ਵਿੱਚ ਸਹਿਯੋਗ ਦੇਣ ਲਈ ਸਲਾਹਿਆ।
ਇਸ ਮੌਕੇ ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਵਿੱਦਿਅਕ
ਸਕੱਤਰ ਸੁਖਮਿੰਦਰ ਸਿੰਘ ਨੇ
ਵਿਦਿਆਰਥੀਆਂ ਦੀ ਇਸ ਪ੍ਰਾਪਤੀ
‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ
ਕਾਲਜ ਦੇ ਸਮੁੱਚੇ ਸਟਾਫ਼ ਦੀ
ਸ਼ਲਾਘਾ ਕੀਤੀ।