ਗੁਰੂ ਜੀ ਦੀਆਂ ਸਿੱਖਿਆਵਾਂ `ਤੇ ਚੱਲਦਿਆਂ ਸਮਾਜ ਭਲਾਈ ਲਈ ਫੜਨਵੀਸ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ – ਗਿ.ਹਰਨਾਮ ਸਿੰਘ ਖਾਲਸਾ

0
5

ਫਰਵਰੀ(ਬਲਰਾਜ ਸਿੰਘ ਰਾਜਾ)
ਮਹਾਰਾਸ਼ਟਰ ਵਿਖੇ ਖਾਰਘਰ (ਨਵੀਂ ਮੁੰਬਈ) ਦੇ ਉਵੇ ਮੈਦਾਨ ‘ਚ 28 ਫਰਵਰੀ ਤੇ 01 ਮਾਰਚ ਨੂੰ ਤੀਸਰੇ ਪੜਾਅ ਦੇ ਹੋਣ ਜਾ ਰਹੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ‘ਹਿੰਦ-ਦੀ-ਚਾਦਰ’ ਸਿਹਤ ਕੈਂਪ ਲਗਾਏ ਜਾ ਰਹੇ ਹਨ।
ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਅਨੁਸਾਰ ਇਹ ਸਿਹਤ ਕੈਂਪ ਗੁਰੂ ਜੀ ਦੀ ਮਾਨਵਤਾ ਪ੍ਰਤੀ ਸੇਵਾ ਤੇ ਬਲਿਦਾਨ ਨੂੰ ਯਾਦ ਕਰਦੇ ਹੋਏ ਲੋੜਵੰਦ ਲੋਕਾਂ ਨੂੰ ਮੁਫਤ ਸਿਹਤ ਸਬੰਧੀ ਸਲਾਹ ,ਡਾਕਟਰੀ ਸਹਾਇਤਾ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਆਯੋਜਿਤ ਕੀਤੇ ਗਏ,ਜਿਸਦਾ ਉਦੇਸ਼ ਸ਼ਹੀਦੀ ਦਿਵਸ ਮੌਕੇ ਮਾਨਵਤਾ ਦੀ ਸੇਵਾ ਤੇ ਗੁਰੂ ਜੀ ਦੇ ਸੰਦੇਸ਼ ਨੂੰ ਮਹਾਰਾਸ਼ਟਰ ਦੇ ਘਰ-ਘਰ ਫੈਲਾਉਣਾ ਹੈ।
ਮੁੱਖ ਮੰਤਰੀ ਮਹਾਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ‘ਹਿੰਦ ਦੀ ਚਾਦਰ’ ਨਾਮ ਅਧੀਨ ਚਲਾਈ ਜਾ ਰਹੀ ਇਸ ਮੁਹਿੰਮ ਅਧੀਨ ਕੋਂਕਣ ਖੇਤਰ ਦੇ ਵੱਖ-ਵੱਖ ਹਿੱਸਿਆਂ ‘ਚ, ਜਿੱਥੇ ਸਿਹਤ ਸੇਵਾਵਾਂ ਦੀ ਲੋੜ ਹੈ,ਉੱਥੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਇੰਨ੍ਹਾ ਸਿਹਤ ਕੈਂਪਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।ਸਿਹਤ ਕੈਂਪਾਂ ਦੌਰਾਨ ਲੋੜਵੰਦਾਂ ਲਈ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਐਕਸ-ਰੇ ਜਾਂਚ, ਹਰ ਤਰ੍ਹਾਂ ਦੇ ਖੂਨ ਦੇ ਟੈਸਟ, ਈ.ਸੀ.ਜੀ., ਕੈਂਸਰ ਦੀ ਜਾਂਚ ਤੇ ਇਲਾਜ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਦੀ ਜਾਂਚ, ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੀਆਂ ਸੇਵਾਵਾਂ, ਟੀਕਾਕਰਨ, ਖੁਰਾਕ ਤੇ ਪੋਸ਼ਣ ਸੰਬੰਧੀ ਸਲਾਹ ਆਦਿ ਮੈਡੀਕਲ ਸੁਵਿਧਾਵਾਂ ਸ਼ਾਮਲ ਹਨ, ਜੋ ਲੋੜ ਅਨੁਸਾਰ ਮਰੀਜ਼ਾਂਨੂੰ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸ੍ਰੀ ਨਾਇਕ ਨੇ ਦੱਸਿਆ ਕਿ ਇਹ ਸਿਹਤ ਕੈਂਪ 25 ਫਰਵਰੀ ਤੱਕ ਚੱਲਣਗੇ ਤੇ ਹੁਣ ਤੱਕ ਢਾਈ ਲੱਖ ਦੇ ਕਰੀਬ ਲੋੜਵੰਦ ਇੰਨ੍ਹਾਂ ਸੇਵਾਵਾਂ ਦਾ ਫਾਇਦਾ ਲੈ ਚੁੱਕੇ ਹਨ।
ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ `ਤੇ ਚੱਲਦਿਆਂ ਸਮਾਜ ਭਲਾਈ ਲਈ ਸਰਕਾਰ ਦਾ ਇਹ ਇੱਕ ਮਹੱਤਵਪੂਰਨ ਕਦਮ ਹੈ।

LEAVE A REPLY

Please enter your comment!
Please enter your name here