ਗੁਰੂ ਨਗਰੀ ਅੰਮ੍ਰਿਤਸਰ ਦਾ ਇਹ ਕਲਾਕਾਰ ਬਾਲੀਵੁੱਡ ਦੇ ਕਈ ਗਾਇਕਾ ਦੀ ਅਵਾਜ ਵਿੱਚ ਗਾਉਂਦਾ ਹੈ ਗੀਤ 

0
12
ਗੁਰੂ ਨਗਰੀ ਅੰਮ੍ਰਿਤਸਰ ਦਾ ਇਹ ਕਲਾਕਾਰ ਬਾਲੀਵੁੱਡ ਦੇ ਕਈ ਗਾਇਕਾ ਦੀ ਅਵਾਜ ਵਿੱਚ ਗਾਉਂਦਾ ਹੈ ਗੀਤ
ਆਰ.ਡੀ ਬਰਮਨ ਸਾਬ ਦਾ ਐਵਾਰਡ ਮੇਰੇ ਦਿਲ ਦੇ ਕਰੀਬ: ਰਿੰਕੂ ਮਲਹੋਤਰਾ
ਅੰਮ੍ਰਿਤਸਰ ( ਸਵਿੰਦਰ ਸਿੰਘ ) ਕਹਿੰਦੇ ਨੇ ਸੰਗੀਤ ਦੇ ਨਾਲ ਜੁੜਨਾ ਤੇ ਉਸ ਨੂੰ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਸ ਸਿਰ ਚੜ ਕੇ ਬੋਲਦਾ ਹੈ ਤੇ ਆਉਣ ਵਾਲੇ ਸਮੇ ਦੇ ਦੌਰਾਨ ਸਫਲਤਾ ਵੀ ਹਾਸਿਲ ਹੁੰਦੀ ਹੈ ਇਸੇ ਤਰਾਂ ਦੇ ਅੰਮ੍ਰਿਤਸਰ ਦੇ ਇੱਕ ਕਲਾਕਾਰ ਹਨ ਜੋ ਆਪਣੀ ਹੁਨਰ ਤੇ ਕਲਾਕਾਰੀ ਦੇ ਨਾਲ ਸਭ ਦਾ ਦਿੱਲ ਜਿੱਤ ਰਹੇ ਹਨ ਇਹ ਉਹ ਕਲਾਕਾਰ ਹੈ ਜੋ ਪੇਸ਼ੇ ਤੋਂ ਸਰਕਾਰੀ ਨੌਕਰੀ ਕਰਦੇ ਹਨ ਪਰ ਸੰਗੀਤ ਇਸ ਕਲਾਕਾਰ ਦੇ ਰੋਮ ਰੋਮ ਵਿੱਚ ਵੱਸਿਆ ਹੋਇਆ ਹੈ ਤੇ ਉਸ ਕਲਾਕਾਰਾਂ ਦਾ ਨਾਮ ਹੈ ਰਿੰਕੂ ਮਲਹੋਤਰਾ !
ਰਿੰਕੂ ਮਲਹੋਤਰਾ ਦਾ ਜਨਮ 1 ਦਿਸੰਬਰ 1973 ਦੇ ਵਿੱਚ ਪਿਤਾ ਸਵ: ਰੋਸ਼ਨ ਲਾਲ ਤੇ ਮਾਤਾ ਸਵ: ਭੋਲੀ ਦੇਵੀ ਦੇ ਘਰ ਹੋਇਆ ! ਰਿੰਕੂ ਮਲਹੋਤਰਾ ਨੇ ਮੁੱਢਲੀ ਸਿਖਿਆ ਡੀਏਵੀ ਸਕੂਲ ਹਾਥੀ ਗੇਟ ਅੰਮ੍ਰਿਤਸਰ ਤੋਂ ਕੀਤੀ ਅਤੇ ਰਿੰਕੂ ਮਲਹੋਤਰਾ ਦਾ ਪਿਤਾ ਰੋਸ਼ਨ ਲਾਲ ਜਿੰਨਾ ਦਾ ਅੰਮ੍ਰਿਤਸਰ ਦੇ ਵਿੱਚ ਅਸ਼ੋਕਾ ਬੈਂਡ ਸੀ ਤੇ ਉਨ੍ਹਾਂ ਦਾ ਪਰਿਵਾਰ ਸਾਰਾ ਸੰਗੀਤ ਦੇ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਰਿੰਕੂ ਮਲਹੋਤਰਾ ਨੂੰ ਬਚਪਨ ਤੋਂ ਹੀ ਸੰਗੀਤ ਦੀ ਗੁੜਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ ਜਿਸ ਦਾ ਸਿੱਟਾ ਇਹ ਹੈ ਕਿ ਰਿੰਕੂ ਮਲਹੋਤਰਾ ਜਿਥੇ ਗਾਇਕ ਤੇ ਹਨ ਪਰ ਉਸ ਦੇ ਨਾਲ ਨਾਲ ਇੱਕ ਚੰਗੇ ਲਿਖਾਰੀ ਤੇ ਸੈਕਸ਼ੋਫੋਨ ਵਜਾਉਣ ਦੇ ਨਾਲ ਨਾਲ ਬਹੁਤ ਸਾਰੇ ਬਾਲੀਵੁੱਡ ਦੇ ਗਾਇਕ ਦੀ ਅਵਾਜ ਦੇ ਵਿੱਚ ਗਾਉਣ ਦਾ ਸ਼ੋਂਕ ਰੱਖਦੇ ਹਨ !
ਰਿੰਕੂ ਮਲਹੋਤਰਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਸ਼ੋਂਕ ਸੀ ਕਿ ਮੈਂ ਸੰਗੀਤ ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਸਕਾ ਮੇਰੇ ਘਰ ਦੇ ਵਿੱਚ ਸਭ ਤੋਂ ਸੰਗੀਤ ਨੂੰ ਪਿਆਰ ਕਰਨ ਵਾਲੇ ਸਨ ਜਿਸ ਕਰਕੇ ਮੈਂ ਉਹਨਾਂ ਨੂੰ ਗਾਉਣ ਤੇ ਵੱਖਰੇ ਵੇਖੇ ਸਾਜਾ ਨੂੰ ਵਜਾਉਂਦੇ ਵੇਖਦਾ ਰਹਿੰਦਾ ਸੀ ਭਾਵੇ ਮੈਂ ਆਪਣੇ ਪਰਿਵਾਰ ਤੋਂ ਜਿਆਦਾ ਸਿੱਖ ਨਹੀਂ ਸਕਿਆ ਪਰ ਮੇਰੇ ਵੱਡੇ ਭਾਜੀ ਗਿੰਦੀ ਮਾਸਟਰ ਜੀ ਉਹਨਾਂ ਦੇ ਕੋਲੋਂ ਮੈਂ ਬਹੁਤ ਕੁਝ ਸਿਖਿਆ ਹੈ ਉਹ ਸੈਕਸ਼ੋਫੋਨ ਤੇ ਕਰਲਾਟ ਵਜਾਉਣ ਦੇ ਮਾਸਟਰ ਸਨ ਜਿੰਨਾ ਨੂੰ ਮੈਂ ਆਪਣਾ ਉਸਤਾਦ ਜੀ ਵੀ ਮੰਨਦਾ ਹਾ ਉਹਨਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਸਾਜਾ ਨੂੰ ਵਜਾ ਕੇ ਕੰਮ ਕੀਤਾ ਹੈ ! ਰਿੰਕੂ ਮਲਹੋਤਰਾ ਨੇ ਦੱਸਿਆ ਕਿ ਸਾਡਾ ਅੰਮ੍ਰਿਤਸਰ ਦੇ ਬਹੁਤ ਪ੍ਰਸਿੱਧ ਅਸ਼ੋਕਾ ਬੈਂਡ ਸੀ ਅਸੀਂ ਅਕਸਰ ਜਦੋ ਵੀ ਨਗਰ ਕੀਰਤਨ ਤੇ ਆਪਣੇ ਉਸਤਾਦ ਜੀ ਦੇ ਨਾਲ ਜਾਂਦੇ ਹੁੰਦੇ ਸੀ ਤਾਂ ਮੇਰੀ ਸੈਕਸ਼ੋਫੋਨ ਤੇ ਜੋ ਸ਼ਰੂਵਾਤ ਹੋਈ ਸੀ ਉਹ ਸ਼ਬਦ ਗੁਬਾਣੀ ਤੋਂ ਹੋਈ ਸੀ “ਜੇ ਤੂੰ ਬੇਲੀਆ” ਤੇ “ਮਿੱਤਰ ਪਿਆਰੇ” ਨੂੰ ਤੋਂ ਹੋਈ ਉਸ ਤੋਂ ਬਾਅਦ ਬਹੁਤ ਸਾਰੇ ਹਿੰਦੀ ਗੀਤ ਵੀ ਸੈਕਸ਼ੋਫੋਨ ਦੇ ਰਾਹੀਂ ਗਾਏ ਜਿੰਨਾ ਦੇ ਵਿੱਚ ਕਰਨ ਅਰਜੁਨ,ਬਾਜੀਗਰ ਉਹ ਬਾਜੀਗਰ, ਰੂਪ ਸੁਹਾਨਾ ਲਗਤਾ ਹੈ ਸ਼ਾਮਿਲ ਹਨ !
ਰਿੰਕੂ ਮਲਹੋਤਰਾ ਨੇ ਦੱਸਿਆ ਕਿ 1993 ਦੇ ਵਿੱਚ ਮੈਂ ਫਸਟੀਅਰ ਦੇ ਵਿੱਚ ਡੀ ਏ ਵੀ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਤੇ ਉਥੇ ਮੈਂ ਬਹੁਤ ਸਾਰੇ ਯੂਥ ਫੈਸਟੀਵਲ ਦੇ ਵਿੱਚ  ਭਾਗ ਲਿਆ ਜਿਸ ਵਿੱਚ  ਮੈਂ ਉਥੇ ਚਲਦੇ ਨਾਟਕ ਤੇ ਹੋਰ ਵੀ ਪ੍ਰੋਗਰਾਮ ਦੇ ਵਿੱਚ ਮੈਂ ਬੈਕ ਤੇ ਆਪਣੀ ਅਵਾਜ ਦਿੰਦਾ ਹੁੰਦਾ ਸੀ ਸੰਨ 2000 ਦੇ ਵਿੱਚ ਮੇਰੀ ਸ਼ਾਦੀ ਮੇਰੀ ਧਰਮ ਪਤਨੀ ਪੂਨਮ ਦੇ ਨਾਲ ਹੋ ਗਈ ਜਿਸ ਨੇ ਮੇਰੀ ਲਾਈਫ ਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਅਤੇ ਮੇਰੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਨੰਦਨੀ ਹੈ ਜੋ ਮੇਰੀ ਜਾਂ ਤੋਂ ਵੀ ਪਿਆਰੀ ਹੈ ! ਰਿੰਕੂ ਮਲਹੋਤਰਾ ਨੇ ਦੱਸਿਆ ਕਿ ਮੈਂ ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਦਾ ਮੈਂ ਬਹੁਤ ਫ਼ੈਨ ਹਾ ਮੇਰਾ ਇੱਕ ਸੁਪਨਾ ਸੀ ਕਿ ਮੈਂ ਅਮਿਤਾਭ ਬੱਚਨ ਸਾਬ ਨੂੰ ਮਿਲਣਾ ਹੈ ਤੇ ਮੇਰਾ ਉਹ ਸੁਪਨਾ ਮੁੰਬਈ ਦੇ ਵਿੱਚ ਜਾ ਕੇ ਪੂਰਾ ਹੋਇਆ ਮੈਂ ਤੁਹਾਨੂੰ ਦੱਸਣਾ ਜਰੂਰੀ ਸਮਝਦਾ ਹਾ ਕਿ ਮੈਂ ਅਮਿਤਾਭ ਬੱਚਨ ਸਾਬ ਦੀ ਅਵਾਜ ਉਹਨਾਂ ਤੋਂ ਇਲਾਵਾ ਸੁਦੇਸ਼ ਭੋਸਲੇ,ਆਰ ਡੀ ਬਰਮਨ,ਬੱਪੀ ਲਹਿਰੀ ਏ ਮੁਕੇਸ਼ ਸਾਬ ਦੀ ਅਵਾਜ ਦੇ ਵਿੱਚ ਗੀਤ ਗਾ ਲੈਂਦਾ ਹਾ ਜਿਸ ਤੋਂ ਮੈਨੂੰ ਲੋਕ ਜਾਣਦੇ ਤੇ ਪਹਿਚਾਣਦੇ ਹਨ ! ਮੈਂ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਹਨ ਜਿੰਨਾ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਸਭ ਨੇ ਬਹੁਤ ਪਿਆਰ ਦਿੱਤਾ ਜਿੰਨਾ ਦੇ ਵਿੱਚ ਧਰਮਿੰਦਰ ਦਿਓਲ,ਸੰਨੀ ਦਿਉਲ, ਕਰੀਨਾ ਕਪੂਰ,ਅਰਜੁਨ ,ਪ੍ਰਨੀਤੀ ਚੋਪੜਾ, ਜੋਨੀ ਲੀਵਰ ਅਤੇ ਸ਼ਬਾਨਾ ਆਜ਼ਮੀ ਸ਼ਾਮਿਲ ਹਨ !
ਬਾਲੀਵੁੱਡ ਦੇ ਐਕਸ਼ਨ ਅਦਾਕਾਰ ਸੰਨੀ ਦਿਓਲ ਦੀ ਲੁੱਕ ਦੇ ਵਿੱਚ ਮੈਨੂੰ ਜਿਆਦਾ ਵੇਖਦੇ ਹਨ ਕਿਉਂਕਿ ਮੈਂ ਉਹਨਾਂ ਦੇ ਡਾਇਲੋਗ ਬੜੀ ਆਸਾਨੀ ਦੇ ਨਾਲ ਬੋਲ ਲੈਂਦਾ ਹਾ ਤੇ ਦਰਸ਼ਕ ਪੰਸਦ ਵੀ ਕਰਦੇ ਹਨ ! ਰਿੰਕੂ ਮਲਹੋਤਰਾ ਨੇ ਦੱਸਿਆ ਕੇ ਮੈਂ ਇੱਕ ਬਾਲੀਵੁੱਡ ਦਾ ਡੀਜੇ ਸੋਂਗ “ਮਸਤੀ ਬਰੀ ਰਾਤ ਹੈ” ਵੀ ਗਾਇਆ ਹੈ ਉਸ ਤ ਇਲਵਾ ਭਗਵਾਨ ਵਾਲਮੀਕਿ ਜੀ ਦੇ 2 ਭਜਨ ਗਾਏ ਹਨ ਜਿੰਨਾ ਦੇ ਵਿੱਚ “ਪ੍ਰਭੂ ਕਮਲ ਪੈ ਆਏ” ਅਤੇ “ਦਾਤਾ ਮਾਫ ਕਰੀ” ਹਨ !  ਰਿੰਕੂ ਮਲਹੋਤਰਾ ਨੇ ਦੱਸਿਆ ਕਿ ਮੈਨੂੰ ਬਹੁਤ ਸਾਰੇ ਐਵਾਰਡ ਵੀ ਮਿਲ ਚੁੱਕੇ ਹਨ ਪਰ ਜੋ ਮੈਨੂੰ ਮੁੰਬਈ ਤੇ ਦਿੱਲੀ ਦੇ ਵਿੱਚ ਆਰ ਡੀ ਬਰਮਨ ਸਾਬ ਦੇ ਐਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਉਹ ਮੇਰੇ ਸਭ ਤੋਂ ਦਿਲ ਦੇ ਕਰੀਬ ਹੈ ਅਤੇ ਮੇਰਾ ਇੱਕ ਸੁਪਨਾ ਹੈ ਕਿ ਮੈਂ ਜੋ ਵੱਖਰੇ ਵੱਖਰੇ ਬਾਲੀਵੁੱਡ ਦੇ ਗਾਇਕਾ ਦੀ ਅਵਾਜ ਦੇ ਵਿੱਚ ਗਾਉਂਦਾ ਹਾਂ ਉਸ ਦਾ ਲਾਈਵ ਸ਼ੋਅ ਮੈਂ ਮੁੰਬਈ ਮਾਇਆ ਨਗਰੀ ਦੇ ਵਿੱਚ ਕਰਵਾਵਾਂ ਤੇ ਮੇਨੂ ਉਮੀਦ ਹੈ ਕਿ ਮੈਂ ਇਸ ਵਿੱਚ ਜਰੂਰ ਸਫਲ ਹੋਵੇਗਾ !

LEAVE A REPLY

Please enter your comment!
Please enter your name here